ਟਾਟਾ ਮੋਟਰਸ ਨੂੰ ਵਾਧੇ ਦੀ ਰਫਤਾਰ 2022 ਵਿਚ ਵੀ ਜਾਰੀ ਰਹਿਣ ਦੀ ਉਮੀਦ, ਉਤਪਾਦਨ ਵਧਾਏਗੀ

Monday, Jan 24, 2022 - 07:47 PM (IST)

ਨਵੀਂ ਦਿੱਲੀ (ਭਾਸ਼ਾ) - ਟਾਟਾ ਮੋਟਰਸ ਨੂੰ ਭਰੋਸਾ ਹੈ ਕਿ ਉਹ ਇਸ ਸਾਲ ਵੀ ਵਾਧੇ ਦੀ ਰਫਤਾਰ ਨੂੰ ਕਾਇਮ ਰੱਖ ਸਕੇਗੀ। ਕੰਪਨੀ ਦੇ ਇਕ ਚੋਟੀ ਦੇ ਅਧਿਕਾਰੀ ਨੇ ਸਪਲਾਈ ਪੱਖ ਦੇ ਮੁੱਦਿਆਂ ਦੇ ਸੁਲਝਣ ਦੀ ਉਮੀਦ ਜਤਾਉਂਦੇ ਹੋਏ ਕਿਹਾ ਹੈ ਕਿ ਇਸ ਨਾਲ ਸਾਨੂੰ ਵਧੀ ਮੰਗ ਨੂੰ ਪੂਰਾ ਕਰਨ ਲਈ ਉਤਪਾਦਨ ਵਧਾਉਣ ਵਿਚ ਮਦਦ ਮਿਲੇਗੀ। ਮੁੰਬਈ ਸਥਿਤ ਟਾਟਾ ਮੋਟਰਸ ਪੰਜ, ਨੈਕਸਨ ਅਤੇ ਹੈਰੀਅਰ ਵਰਗੇ ਮਾਡਲਾਂ ਦੀ ਵਿਕਰੀ ਕਰਦੀ ਹੈ। ਚਾਲੂ ਵਿੱਤੀ ਸਾਲ ਦੀ ਅਕਤੂਬਰ-ਦਸੰਬਰ ਤਿਮਾਹੀ ਦੌਰਾਨ ਕੰਪਨੀ ਨੇ ਆਪਣੇ ਡੀਲਰਾਂ ਨੂੰ 99,002 ਵਾਹਨਾਂ ਦੀ ਸਪਲਾਈ ਕੀਤੀ ਹੈ। ਇਹ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ਦੀਆਂ 68,806 ਇਕਾਈਆਂ ਦੇ ਅੰਕੜੇ ਦੀ ਤੁਲਣਾ ਵਿਚ 44 ਫੀਸਦੀ ਜ਼ਿਆਦਾ ਹੈ। ਦਸੰਬਰ, 2021 ਵਿਚ ਕੰਪਨੀ ਦੀ ਕੁਲ ਯਾਤਰੀ ਵਾਹਨ ਵਿਕਰੀ 50 ਫੀਸਦੀ ਦੇ ਉਛਾਲ ਨਾਲ 35,299 ਇਕਾਈਆਂ ਉੱਤੇ ਪਹੁੰਚ ਗਈ, ਜੋ ਦਸੰਬਰ, 2020 ਵਿਚ 23,545 ਇਕਾਈਆਂ ਰਹੀ ਸੀ। ਟਾਟਾ ਮੋਟਰਸ ਪੈਸੰਜਰਸ ਵ੍ਹੀਕਲਸ ਦੇ ਪ੍ਰਬੰਧ ਨਿਰਦੇਸ਼ਕ ਸ਼ੈਲੇਸ਼ ਚੰਦਰਾ ਨੇ ਕਿਹਾ,‘‘ਹੁਣ ਸਾਡੇ ਪੋਰਟਫੋਲੀਓ ਵਿਚ ਹਰ ਮਾਡਲ ਹੈ। ਸਾਡੇ ਕੋਲ 7 ਉਤਪਾਦ ਹੈ ਅਤੇ ਹਰ ਇਕ ਮਾਡਲ ਨੇ ਇਸ ਵਾਧੇ ਵਿਚ ਯੋਗਦਾਨ ਦਿੱਤਾ ਹੈ।


Harinder Kaur

Content Editor

Related News