ਟਾਟਾ ਮੋਟਰਸ ਦਾ ਘਾਟਾ ਵਧ ਕੇ ਹੋਇਆ 3698 ਕਰੋੜ

Friday, Jul 26, 2019 - 08:55 AM (IST)

ਟਾਟਾ ਮੋਟਰਸ ਦਾ ਘਾਟਾ ਵਧ ਕੇ ਹੋਇਆ 3698 ਕਰੋੜ

ਨਵੀਂ ਦਿੱਲੀ—ਵਿੱਤੀ ਸਾਲ 2020 ਦੀ ਪਹਿਲੀ ਤਿਮਾਹੀ 'ਚ ਟਾਟਾ ਮੋਟਰਸ ਦਾ ਘਾਟਾ ਵਧ ਕੇ 3698 ਕਰੋੜ ਰੁਪਏ ਰਿਹਾ ਹੈ। ਵਿੱਤੀ ਸਾਲ 2019 ਦੀ ਪਹਿਲੀ ਤਿਮਾਹੀ 'ਚ ਕੰਪਨੀ ਦਾ ਘਾਟਾ 1902 ਕਰੋੜ ਰੁਪਏ ਰਿਹਾ ਸੀ। ਵਿੱਤੀ ਸਾਲ 2020 ਦੀ ਪਹਿਲੀ ਤਿਮਾਹੀ 'ਚ ਟਾਟਾ ਮੋਟਰਸ ਦੀ ਆਮਦਨ 61467 ਕਰੋੜ ਰੁਪਏ ਰਹੀ ਹੈ ਜਦੋਂਕਿ ਇਹ ਆਮਦਨ 57790 ਰੁਪਏ ਰਹਿਣ ਦਾ ਅਨੁਮਾਨ ਸੀ। ਵਿੱਤੀ ਸਾਲ 2020 ਦੀ ਪਹਿਲੀ ਤਿਮਾਹੀ 'ਚ ਟਾਟਾ ਮੋਟਰਸ ਨੂੰ 3698 ਕਰੋੜ ਰੁਪਏ ਦਾ ਘਾਟਾ ਹੋਇਆ ਹੈ ਜਦੋਂਕਿ ਇਹ ਘਾਟਾ 1400 ਤੋਂ 2127 ਕਰੋੜ ਰੁਪਏ ਰਹਿਣ ਦਾ ਅਨੁਮਾਨ ਸੀ।


author

Aarti dhillon

Content Editor

Related News