‘ਟਾਟਾ ਮੋਟਰਜ਼ ਅਤੇ ਟਾਟਾ ਪਾਵਰ ਨੇ ਪੁਣੇ ’ਚ ਦੇਸ਼ ਦਾ ਸਭ ਤੋਂ ਵੱਡਾ ਸੋਲਰ ਕਾਰਪੋਰਟ ਲਗਾਇਆ’

Saturday, Jun 19, 2021 - 10:34 AM (IST)

‘ਟਾਟਾ ਮੋਟਰਜ਼ ਅਤੇ ਟਾਟਾ ਪਾਵਰ ਨੇ ਪੁਣੇ ’ਚ ਦੇਸ਼ ਦਾ ਸਭ ਤੋਂ ਵੱਡਾ ਸੋਲਰ ਕਾਰਪੋਰਟ ਲਗਾਇਆ’

ਨਵੀਂ ਦਿੱਲੀ (ਭਾਸ਼ਾ) – ਟਾਟਾ ਮੋਟਰਜ਼ ਅਤੇ ਟਾਟਾ ਪਾਵਰ ਨੇ ਪੁਣੇ ’ਚ ਦੇਸ਼ ਦਾ ਸਭ ਤੋਂ ਵੱਡਾ ਸੋਲਰ ਕਾਰਪੋਰਟ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਨਾਲ ਸਾਲਾਨਾ 7,000 ਟਨ ਕਾਰਬਨ ਨਿਕਾਸ ’ਚ ਕਮੀ ਲਿਆਉਣ ’ਚ ਮਦਦ ਮਿਲੇਗੀ।

ਸ਼ੇਅਰ ਬਾਜ਼ਾਰਾਂ ਨੂੰ ਭੇਜੀ ਸੂਚਨਾ ’ਚ ਕੰਪਨੀ ਨੇ ਕਿਹਾ ਕਿ ਟਾਟਾ ਪਾਵਰ ਵਲੋਂ ਲਗਾਏ ਗਏ 6.2 ਮੈਗਾਵਾਟ ਪਾਵਰ ਦੇ ਕਾਰਪੋਰਟ ਤੋਂ ਸਾਲਾਨਾ 86.4 ਲੱਖ ਕੇ. ਡਬਲਯੂ. ਐੱਚ. ਬਿਜਲੀ ਪੈਦਾ ਹੋਵੇਗੀ। ਇਸ ਨਾਲ ਸਾਲਾਨਾ 7000 ਟਨ ਅਤੇ ਇਸ ਦੇ ਜੀਵਨ ਚੱਕਰ ਦੌਰਾਨ 1.6 ਲੱਖ ਟਨ ਕਾਰਬਨ ਨਿਕਾਸ ’ਚ ਕਮੀ ਲਿਆਉਣ ’ਚ ਮਦਦ ਮਿਲੇਗੀ।

ਬਿਆਨ ’ਚ ਕਿਹਾ ਗਿਆ ਹੈ ਕਿ ਟਾਟਾ ਸਮੂਹ ਦੇ ਹਰੇ ਉਤਪਾਦਨ ਦੇ ਸਿਧਾਂਤ ਦੇ ਤਹਿਤ ਟਾਟਾ ਮੋਟਰਜ਼ ਅਤੇ ਟਾਟਾ ਪਾਵਰ ਨੇ ਚਿਖਾਲੀ, ਪੁਣੇ ਦੇ ਕਾਰ ਪਲਾਂਟ ’ਚ ਗ੍ਰਿਡ ਨਾਲ ਜੁੜਿਆ ਸਭ ਤੋਂ ਵੱਡਾ ਸੋਲਰ ਕਾਰਪੋਰਟ ਸ਼ੁਰੂ ਕੀਤਾ ਹੈ। ਟਾਟਾ ਮੋਟਰਜ਼ ਦੇ ਪ੍ਰਧਾਨ ਯਾਤਰੀ ਵਾਹਨ ਕਾਰੋਬਾਰ ਇਕਾਈ ਸ਼ੈਲੇਸ਼ ਚੰਦਰਾ ਨੇ ਕਿਹਾ ਕਿ 30,000 ਵਰਗ ਮੀਟਰ ’ਚ ਫੈਲਿਆ ਇਹ ਕਾਰਪੋਰਟ ਨਾ ਸਿਰਫ ਗ੍ਰੀਨ ਐਨਰਜੀ ਪੈਦਾ ਕਰੇਗਾ ਸਗੋਂ ਇਹ ਪਲਾਂਟ ’ਚ ਤਿਆਰ ਕਾਰਾਂ ਲਈ ਪਾਰਕਿੰਗ ਵੀ ਮੁਹੱਈਆ ਕਰਵਾਏਗਾ।


author

Harinder Kaur

Content Editor

Related News