ਕੋਵਿਡ-19 : ਆਕਸੀਜਨ ਸੰਕਟ 'ਚ ਟਾਟਾ ਗਰੁੱਪ ਨੇ ਵਧਾਇਆ ਮਦਦ ਦਾ ਹੱਥ

04/21/2021 3:36:59 PM

ਨਵੀਂ ਦਿੱਲੀ-  ਭਾਰਤ ਵਿਚ ਕੋਵਿਡ-19 ਸੰਕਰਮਣ ਦੇ ਤੇਜ਼ੀ ਨਾਲ ਵਧਣ ਵਿਚਕਾਰ ਟਾਟਾ ਗਰੁੱਪ ਨੇ ਤਰਲ ਆਕਸੀਜਨ ਦੇ 24 ਕ੍ਰਾਇਓਜੈਨਿਕ ਕੰਟੇਨਰ  ਦਰਾਮਦ ਕਰਨ ਦਾ ਵੱਡਾ ਫ਼ੈਸਲਾ ਕੀਤਾ ਹੈ। ਇਸ ਨਾਲ ਦੇਸ਼ ਵਿਚ ਆਕਸੀਜਨ ਦੀ ਕਮੀ ਨੂੰ ਦੂਰ ਕਰਨ ਵਿਚ ਮਦਦ ਮਿਲੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਾਸ਼ਟਰ ਦੇ ਨਾਮ ਸੰਬੋਧਨ ਦੀ ਤਾਰੀਫ਼ ਕਰਦੇ ਹੋਏ ਟਾਟਾ ਗਰੁੱਪ ਨੇ ਕਿਹਾ ਕਿ ਉਹ ਕੋਵਿਡ-19 ਖਿਲਾਫ਼ ਲੜਾਈ ਨੂੰ ਮਜਬੂਤ ਕਰਨ ਲਈ ਹਰ ਸੰਭਵ ਤੇ ਵੱਧ ਤੋਂ ਵੱਧ ਮਦਦ ਕਰਨ ਲਈ ਵਚਨਬੱਧ ਹੈ।

ਟਾਟਾ ਨੇ ਕਿਹਾ ਕਿ ਦੇਸ਼ ਦੀ ਮਦਦ ਲਈ ਆਕਸੀਜਨ ਸੰਕਟ ਨੂੰ ਘੱਟ ਕਰਨ ਲਈ ਚਾਰਟਡ ਉਡਾਣਾਂ ਜ਼ਰੀਏ ਕ੍ਰਾਇਓਜੈਨਿਕ ਕੰਟੇਨਰਾਂ ਦੀ ਦਰਾਮਦ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋAIR INDIA ਦੇ ਮੁਸਾਫ਼ਰਾਂ ਲਈ ਬੁਰੀ ਖ਼ਬਰ, ਇਸ ਮੁਲਕ ਲਈ ਉਡਾਣਾਂ ਰੱਦ

ਗੌਰਤਲਬ ਹੈ ਕਿ ਮੋਦੀ ਨੇ ਮੰਗਲਵਾਰ ਨੂੰ ਰਾਸ਼ਟਰ ਦੇ ਨਾਮ ਆਪਣੇ ਸੰਬੋਧਨ ਵਿਚ ਆਕਸੀਜਨ ਦੀ ਕਮੀ ਨਾਲ ਸਮੂਹਿਕ ਤੌਰ 'ਤੇ ਨਜਿੱਠਣ ਲਈ ਦਵਾ ਉਦਯੋਗ ਸਣੇ ਸਾਰੇ ਹਿੱਤਧਾਰਕਾਂ ਨੂੰ ਸਹਿਯੋਗ ਦੇਣ ਦਾ ਸੱਦਾ ਦਿੱਤਾ ਸੀ। ਪਿਛਲੇ ਸਾਲ ਮਹਾਮਾਰੀ ਦੀ ਪਹਿਲੀ ਲਹਿਰ ਦੌਰਾਨ ਟਾਟਾ ਗਰੁੱਪ ਨੇ ਵੈਂਟੀਲੇਟਰ, ਨਿੱਜੀ ਸੁਰੱਖਿਆ ਉਪਕਰਣ (ਪੀ. ਪੀ. ਈ.) ਕਿਟ, ਮਾਸਕ, ਦਸਤਾਨੇ ਅਤੇ ਪ੍ਰੀਖਣ ਕਿਟ ਦਾ ਇੰਤਜ਼ਾਮ ਕੀਤਾ ਸੀ। ਕੋਰੋਨਾ ਵਾਇਰਸ ਮਹਾਮਾਰੀ ਦਾ ਮੁਕਾਬਲਾ ਕਰਨ ਲਈ ਸਮੂਹ ਨੇ 1,500 ਕਰੋੜ ਰੁਪਏ ਦੇਣ ਦਾ ਵਾਅਦਾ ਕੀਤਾ ਸੀ।

ਇਹ ਵੀ ਪੜ੍ਹੋ- ਕੋਵਿਡ-19 ਦਾ ਅਸਰ : ਹੀਰੋ ਨੇ ਭਾਰਤ 'ਚ ਆਪਣੇ ਸਾਰੇ ਕਾਰਖ਼ਾਨੇ ਬੰਦ ਕੀਤੇ

►ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


Sanjeev

Content Editor

Related News