ਏਅਰ ਇੰਡੀਆ ਨੂੰ ਖਰੀਦਣ ਦੀ ਤਿਆਰੀ ''ਚ ਟਾਟਾ ਗਰੁੱਪ

Tuesday, Oct 10, 2017 - 01:16 PM (IST)

ਨਵੀਂ ਦਿੱਲੀ—ਟਾਟਾ ਗਰੁੱਪ ਏਅਰ ਇੰਡੀਆ ਨੂੰ ਖਰੀਦਣ ਦੀ ਤਿਆਰੀ ਕਰ ਰਿਹਾ ਹੈ। ਟਾਟਾ ਸਨਸ ਦੇ ਚੇਅਰਮੈਨ ਬਣਨ ਤੋਂ ਬਾਅਦ ਆਪਣੇ ਪਹਿਲੇ ਇੰਟਰਵਿਊ 'ਚ ਐੱਨ. ਚੰਦਰਸ਼ੇਖਰਨ ਨੇ ਕਿਹਾ ਕਿ ਉਹ ਏਅਰ ਇੰਡੀਆ ਦੇ ਕਰਜ਼ ਅਤੇ ਸਟਰਕਚਰ 'ਤੇ ਜਾਣਕਾਰੀ ਘੱਟ ਹੈ ਜਿਸ ਨੂੰ ਸਮਝਣ ਤੋਂ ਬਾਅਦ ਏਅਰ ਇੰਡੀਆ 'ਤੇ ਫੈਸਲਾ ਲਿਆ ਜਾਵੇਗਾ। ਸਾਡੇ ਸਹਿਯੋਗੀ ਚੈਨਲ ਦੀ ਮੈਨੇਜ਼ਿੰਗ ਐਡੀਟਰ ਸ਼ਿਰੀਨ ਭਾਨ ਨੇ ਐੱਨ ਚੰਦਰਸ਼ੇਖਰਨ ਨਾਲ ਖਾਸ ਗੱਲਬਾਤ ਕੀਤੀ।  
ਕਰਜ਼ ਅਤੇ ਸਟਰਕਚਰ ਨੂੰ ਸਮਝਣ ਤੋਂ ਬਾਅਦ ਹੀ ਲੈਣਗੇ ਫੈਸਲਾ
—ਐੱਨ ਚੰਦਰਸ਼ੇਖਰਨ ਨੇ ਕਿਹਾ ਕਿ ਟਾਟਾ ਗਰੁੱਪ ਦੀ ਪਹਿਲਾਂ ਤੋਂ ਦੋ ਏਅਰਲਾਇੰਸ ਹੈ। ਪਰ ਸਿਰਫ 15-20 ਏਅਰਕਰਾਫਟ ਨਾਲ ਕੰਮ ਨਹੀਂ ਹੋ ਸਕਦਾ।
—ਉਧਰ ਏਅਰ ਇੰਡੀਆ 'ਤੇ ਫਿਲਹਾਲ ਜਾਣਕਾਰੀ ਘੱਟ ਹੈ ਅਜਿਹੇ 'ਚ ਏਅਰ ਇੰਡੀਆ ਦੇ ਕਰਜ਼ ਅਤੇ ਸਟਰਕਚਰ ਨੂੰ ਸਮਝਣ ਤੋਂ ਬਾਅਦ ਹੀ ਫੈਸਲਾ ਲੈਣਗੇ। 
ਲਾਗਤ ਘੱਟ ਕਰਨ ਲਈ ਕੰਪਨੀ ਚੁੱਕ ਰਹੀ ਹੈ ਕਦਮ
ਸਰਕਾਰ ਵਲੋਂ ਜੇਕਰ ਉਪਯੁਕਤ ਖਰੀਦਦਾਰ ਮਿਲਦਾ ਹੈ ਤਾਂ ਏਅਰ ਇੰਡੀਆ ਦੀ ਚਾਲੂ ਵਿੱਕ ਸਾਲ 'ਚ ਵੇਚ ਸਕਦੀ ਹੈ। ਪਿਛਲੇ ਮਹੀਨੇ ਹੀ ਕੰਪਨੀ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਦਾ ਅਹੁਦਾ ਗ੍ਰਹਿਣ ਕਰਨ ਵਾਲੇ ਰਾਜੀਵ ਬੰਸਲ ਨੇ ਕਿਹਾ ਕਿ ਕੰਪਨੀ ਸਮੇਂ 'ਤੇ ਉੱਡਾਣ ਸੰਚਾਲਨ, ਗਾਹਕ ਸੇਵਾ ਵਧੀਆ ਬਣਾਉਣ ਅਤੇ ਵੱਖ-ਵੱਖ ਸਾਮਾਨ 'ਚ ਲਾਗਤ ਕਟੌਤੀ ਕਰਨ ਲਈ ਕੰਮ ਕਰ ਰਹੀ ਹੈ। ਬੰਸਲ ਨੇ ਕਿਹਾ ਕਿ ਉਹ ਹਵਾਈ ਅੱਡਿਆਂ 'ਤੇ ਕੰਪਨੀ ਦੇ ਕਬਾੜ ਨਾਲ ਘਿਰੇ ਹੋਏ ਸਥਾਨ ਨੂੰ ਖਾਲੀ ਕਰਨ ਦੀ ਯੋਜਨਾ 'ਤੇ ਕੰਮ ਕਰ ਰਹੇ ਹਨ। 


Related News