ਟਾਟਾ ਦੀ ਹੋ ਸਕਦੀ ਹੈ AIR INDIA, ਇਸ ਮਹੀਨੇ ਜਮ੍ਹਾ ਹੋ ਸਕਦੀ ਹੈ ਬੋਲੀ

Monday, Apr 05, 2021 - 03:56 PM (IST)

ਟਾਟਾ ਦੀ ਹੋ ਸਕਦੀ ਹੈ AIR INDIA, ਇਸ ਮਹੀਨੇ ਜਮ੍ਹਾ ਹੋ ਸਕਦੀ ਹੈ ਬੋਲੀ

ਨਵੀਂ ਦਿੱਲੀ- ਟਾਟਾ ਗਰੁੱਪ ਇਸ ਮਹੀਨੇ ਏਅਰ ਇੰਡੀਆ ਲਈ ਵਿੱਤੀ ਬੋਲੀ ਦੇ ਸਕਦਾ ਹੈ, ਜੋ ਇਸ ਨੂੰ ਖ਼ਰੀਦਣ ਦੀ ਦੌੜ ਵਿਚ ਪਹਿਲੀ ਕਤਾਰ ਵਿਚ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ ਅਤੇ ਸ਼ਾਰਟਲਿਸਟ ਹੋਏ ਬੋਲੀਕਾਰਾਂ ਦਰਮਿਆਨ ਅੰਤਿਮ ਦੌਰ ਦੀ ਗੱਲਬਾਤ ਚੱਲ ਰਹੀ ਹੈ। ਏਅਰ ਇੰਡੀਆਂ ਦੇ ਮੁਲਾਜ਼ਮਾਂ ਦੀ ਪੈਨਸ਼ਨ ਦੇਣਦਾਰੀ, ਅਚੱਲ ਸੰਪਤੀ ਅਤੇ ਕਰਜ਼ ਨੂੰ ਲੈ ਕੇ ਇਹ ਗੱਲਬਾਤ ਹੋ ਰਹੀ ਹੈ, ਜੋ ਜਲਦ ਹੋ ਜਾਣ ਦੀ ਉਮੀਦ ਹੈ। ਸਰਕਾਰ ਘਾਟੇ ਵਿਚ ਚੱਲ ਰਹੀ ਏਅਰ ਇੰਡੀਆ ਵਿਚ 100 ਫ਼ੀਸਦੀ ਹਿੱਸੇਦਾਰੀ ਵੇਚ ਰਹੀ ਹੈ।

ਵਿਸਤਾਰਾ ਤੇ ਏਅਰ ਏਸ਼ੀਆ ਇੰਡੀਆ ਚਲਾ ਰਹੇ ਟਾਟਾ ਗਰੁੱਪ ਨੂੰ ਉਮੀਦ ਹੈ ਕਿ ਏਅਰ ਇੰਡੀਆ ਦੀ ਖ਼ਰੀਦ ਨਾਲ ਉਸ ਨੂੰ ਭਾਰਤ ਤੇ ਵਿਦੇਸ਼ਾਂ ਵਿਚ ਮੁਨਾਫੇ ਵਾਲੇ ਏਅਰਪੋਰਟ ਸਲਾਟ ਅਤੇ ਜਹਾਜ਼ਾਂ ਦੇ ਵੱਡੇ ਬੇੜੇ ਤੱਕ ਪਹੁੰਚ ਮਿਲੇਗੀ। ਇਹ ਵੀ ਦੱਸ ਦੇਈਏ ਕਿ ਏਅਰ ਇੰਡੀਆ ਨੂੰ ਪਹਿਲਾਂ ਵੀ ਟਾਟਾ ਨੇ ਹੀ ਸ਼ੁਰੂ ਕੀਤਾ ਸੀ।

ਇਹ ਵੀ ਪੜ੍ਹੋ- ਵੱਡੀ ਖ਼ਬਰ! ਸਮਾਰਟ ਫੋਨ ਬਿਜ਼ਨੈੱਸ ਬੰਦ ਕਰ ਰਹੀ ਹੈ ਇਹ ਦਿੱਗਜ ਕੰਪਨੀ

ਸੂਤਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਾਲਾਂ ਵਿਚ ਵੱਡੀ ਗਿਣਤੀ ਵਿਚ ਏਅਰ ਇੰਡੀਆ ਦੇ ਮੁਲਾਜ਼ਮ ਸੇਵਾਮੁਕਤ ਹੋਣ ਵਾਲੇ ਹਨ, ਜਿਨ੍ਹਾਂ ਵਿਚੋਂ ਬਹੁਤ ਸਾਰੇ ਇਹ ਚਾਹੁੰਦੇ ਹਨ ਕਿ ਪੈਨਸ਼ਨ ਨਾਲ ਜੁੜੇ ਮਾਮਲੇ ਸਰਕਾਰ ਕੋਲ ਰਹਿਣ। ਇਕ ਮੁੱਦਾ ਏਅਰਲਾਈਨ ਦੇ ਰਿਹਾਇਸ਼ੀ ਪਰਿਸਰਾਂ ਅਤੇ ਹੋਰ ਰੀਅਲ ਅਸਟੇਟ ਸੰਪਤੀ ਦਾ ਹੈ। ਇਸ ਤੋਂ ਇਲਾਵਾ ਇਸ 'ਤੇ ਚਰਚਾ ਕੀਤੀ ਜਾ ਰਹੀ ਹੈ ਕਿ ਏਅਰ ਇੰਡੀਆ ਦੀ ਬੋਲੀ ਜਿੱਤਣ ਵਾਲੇ ਨੂੰ ਕਿੰਨਾ ਕਰਜ਼ਾ ਆਪਣੇ ਸਿਰ ਲੈਣਾ ਹੋਵੇਗਾ। 31 ਮਾਰਚ 2019 ਤੱਕ ਏਅਰ ਇੰਡੀਆ 'ਤੇ ਲਗਭਗ 58,255 ਕਰੋੜ ਰੁਪਏ ਕਰਜ਼ਾ ਸੀ। ਹਾਲਾਂਕਿ, ਡੀਲ ਨੂੰ ਆਕਰਸ਼ਕ ਬਣਾਉਣ ਲਈ 29,464 ਕਰੋੜ ਦਾ ਕਰਜ਼ਾ ਏਅਰ ਇੰਡੀਆ ਅਸੇਸਟਸ ਹੋਲਡਿੰਗ ਲਿ. ਨੂੰ ਟ੍ਰਾਂਸਫਰ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ- ਸੋਨੇ 'ਚ ਸਾਲ ਦੀ ਪਹਿਲੀ ਤਿਮਾਹੀ 'ਚ 5,000 ਰੁਪਏ ਦੀ ਗਿਰਾਵਟ, ਜਾਣੋ ਮੁੱਲ

►ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


author

Sanjeev

Content Editor

Related News