Tata Group ਬ੍ਰਾਂਡ ਫਾਈਨਾਂਸ 2024 ਦੇ Top 100 'ਚ ਬਣੀ ਇੱਕਮਾਤਰ ਭਾਰਤੀ ਬ੍ਰਾਂਡ

01/18/2024 11:28:24 AM

ਬਿਜ਼ਨੈੱਸ ਡੈਸਕ : ਲੂਣ ਤੋਂ ਲੈ ਕੇ ਸਾਫਟਵੇਅਰ ਤੱਕ ਦਾ ਕਾਰੋਬਾਰ ਕਰਨ ਵਾਲਾ ਟਾਟਾ ਗਰੁੱਪ ਬ੍ਰਾਂਡ ਫਾਈਨਾਂਸ 2024 ਦੇ ਚੋਟੀ ਦੇ 100 ਸਭ ਤੋਂ ਕੀਮਤੀ ਬ੍ਰਾਂਡਾਂ ਵਿੱਚ ਇੱਕਮਾਤਰ ਭਾਰਤੀ ਬ੍ਰਾਂਡ ਵਜੋਂ ਸ਼ਾਮਲ ਹੋ ਗਿਆ ਹੈ। ਟਾਟਾ ਦੀ ਰੈਂਕਿੰਗ ਸਾਲ 2024 'ਚ 64ਵੇਂ ਸਥਾਨ 'ਤੇ ਪਹੁੰਚ ਗਈ ਹੈ, ਜਦੋਂ ਕਿ ਸਾਲ 2023 'ਚ ਇਹ 69ਵੇਂ ਸਥਾਨ 'ਤੇ ਸੀ। ਟਾਟਾ ਗਰੁੱਪ ਦੀ ਕੁੱਲ ਕੀਮਤ 28.63 ਅਰਬ ਡਾਲਰ ਰਹੀ ਹੈ।

ਇਹ ਵੀ ਪੜ੍ਹੋ - ਸੋਨਾ ਖਰੀਦਣ ਵਾਲੇ ਲੋਕਾਂ ਲਈ ਖ਼ਾਸ ਖ਼ਬਰ, ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਆਈ ਵੱਡੀ ਗਿਰਾਵਟ

ਦੱਸ ਦੇਈਏ ਕਿ ਇਹ ਰੈਂਕਿੰਗ ਬ੍ਰਾਂਡ ਫਾਈਨਾਂਸ ਗਲੋਬਲ 500 ਸੂਚੀ ਦਾ ਹਿੱਸਾ ਹੈ, ਜੋ ਬੁੱਧਵਾਰ ਨੂੰ ਦਾਵੋਸ ਵਿੱਚ ਜਾਰੀ ਕੀਤੀ ਗਈ ਸੀ। ਗਲੋਬਲ 500 ਰੈਂਕਿੰਗ ਦੇ ਅਨੁਸਾਰ ਇਸ ਵਿੱਚ 14 ਭਾਰਤੀ ਕੰਪਨੀਆਂ ਸ਼ਾਮਲ ਹਨ। ਉਕਤ ਕੰਪਨੀਆਂ ਵਿੱਚੋਂ ਸਿਰਫ਼ ਜੀਵਨ ਬੀਮਾ ਨਿਗਮ (ਐੱਲਆਈਸੀ) ਅਤੇ ਐੱਸਬੀਆਈ ਦੇ ਬ੍ਰਾਂਡ ਮੁੱਲ ਵਿੱਚ ਗਿਰਾਵਟ ਹੁੰਦੀ ਵਿਖਾਈ ਦਿੱਤੀ ਹੈ।

ਇਹ ਵੀ ਪੜ੍ਹੋ - ਹੈਰਾਨੀਜਨਕ ਖ਼ੁਲਾਸਾ : ਆਪਣੀਆਂ ਨੌਕਰੀਆਂ ਬਦਲਣ 'ਤੇ ਵਿਚਾਰ ਕਰ ਰਹੇ ਨੇ 88 ਫ਼ੀਸਦੀ ਕਰਮਚਾਰੀ

ਇਸ ਸੂਚੀ ਵਿੱਚ ਟਾਟਾ ਗਰੁੱਪ ਤੋਂ ਬਾਅਦ ਹੋਰ ਜਿਹੜੇ ਚੋਟੀ ਦੇ ਬ੍ਰਾਂਡਾਂ ਦਾ ਜ਼ਿਕਰ ਕੀਤਾ ਗਿਆ ਹੈ, ਉਨ੍ਹਾਂ ਵਿਚ ਇਨਫੋਸਿਸ (145), ਐੱਲਆਈਸੀ (222), ਐੱਚਡੀਐੱਫਸੀ ਬੈਂਕ (228) ਅਤੇ ਰਿਲਾਇੰਸ ਗਰੁੱਪ (261) ਸ਼ਾਮਲ ਹਨ। ਜਦੋਂ ਕਿ Accenture ਨੇ ਸੂਚੀ ਵਿੱਚ ਆਪਣਾ ਉੱਚ ਸਥਾਨ ਬਰਕਰਾਰ ਰੱਖਿਆ ਹੈ, ਉਦੋਂ ਤੋਂ ਹੀ ਟਾਟਾ ਕੰਸਲਟੈਂਸੀ ਸਰਵਿਸਿਜ਼ (TCS) ਨੇ ਦੂਜੇ ਸਥਾਨ ਦੇ ਰਹੀ ਹੈ। ਇਸ ਨਾਲ ਇਸ ਦਾ ਬ੍ਰਾਂਡ ਮੁੱਲ 2 ਅਰਬ ਡਾਲਰ ਤੋਂ ਵਧ ਕੇ 19.2 ਅਰਬ ਡਾਲਰ ਹੋ ਗਿਆ। 

ਇਹ ਵੀ ਪੜ੍ਹੋ - ਉਡਾਣ ਦੌਰਾਨ ਪਿਆਸੇ ਬੱਚੇ ਨੂੰ ਪਾਣੀ ਨਾ ਦੇਣਾ ਏਅਰਲਾਈਨਜ਼ ਨੂੰ ਪਿਆ ਮਹਿੰਗਾ, ਲੱਗਾ ਵੱਡਾ ਜੁਰਮਾਨਾ

ਦੂਜੇ ਪਾਸੇ ਬ੍ਰਾਂਡ ਫਾਈਨਾਂਸ 2024 ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ Accenture, Tata Consultancy Services (TCS) ਅਤੇ Infosys ਚੋਟੀ ਦੇ ਤਿੰਨ IT ਬ੍ਰਾਂਡ ਹਨ। ਇਸ ਦੌਰਾਨ, ਇਨਫੋਸਿਸ ਨੇ ਸਾਲ 2024 ਵਿੱਚ ਸਭ ਤੋਂ ਕੀਮਤੀ ਆਈਟੀ ਬ੍ਰਾਂਡ ਵਜੋਂ ਤੀਜਾ ਸਥਾਨ ਹਾਸਲ ਕੀਤਾ। ਇਨਫੋਸਿਸ ਨੇ ਆਪਣੇ ਆਪ ਨੂੰ ਇੱਕ ਪ੍ਰਮੁੱਖ IT ਸੇਵਾਵਾਂ ਬ੍ਰਾਂਡ ਵਜੋਂ ਸਥਾਪਿਤ ਕੀਤਾ ਹੈ।

ਇਹ ਵੀ ਪੜ੍ਹੋ - Air India ਦੀ ਫਲਾਈਟ 'ਚ ਸ਼ਾਕਾਹਾਰੀ ਦੀ ਥਾਂ ਮਿਲਿਆ ਨਾਨ-ਵੈਜ ਖਾਣਾ, ਭੜਕੀ ਔਰਤ ਨੇ ਚੁੱਕਿਆ ਇਹ ਕਦਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News