23 ਸਾਲਾਂ ਬਾਅਦ ਟਾਟਾ ਗਰੁੱਪ ਮੁੜ ਬਿਊਟੀ ਬਿਜ਼ਨੈੱਸ ’ਚ ਧਾਕ ਜਮਾਉਣ ਦੀ ਤਿਆਰੀ ’ਚ

Thursday, Dec 16, 2021 - 11:13 AM (IST)

23 ਸਾਲਾਂ ਬਾਅਦ ਟਾਟਾ ਗਰੁੱਪ ਮੁੜ ਬਿਊਟੀ ਬਿਜ਼ਨੈੱਸ ’ਚ ਧਾਕ ਜਮਾਉਣ ਦੀ ਤਿਆਰੀ ’ਚ

ਨਵੀਂ ਦਿੱਲੀ (ਇੰਟ.) – ਬਿਊਟੀ ਅਤੇ ਫੈਸ਼ਨ ਰਿਟੇਲਰ ਨਾਇਕਾ ਦੀ ਚਮਤਕਾਰੀ ਸਫਲਤਾ ਨੇ ਦੇਸ਼ ਦੇ ਦਿੱਗਜ਼ ਉਦਯੋਗਿਕ ਘਰਾਣੇ ਟਾਟਾ ਗਰੁੱਪ ਦਾ ਧਿਆਨ ਬਿਊਟੀ ਬਿਜ਼ਨੈੱਸ ਵੱਲ ਖਿੱਚਿਆ ਹੈ। ਟਾਟਾ ਗਰੁੱਪ ਮੁੜ ਇਸ ਬਿਜ਼ਨੈੱਸ ’ਚ ਆਪਣੀ ਧਾਕ ਜਮਾਉਣ ਦੀ ਯੋਜਨਾ ਬਣਾ ਰਿਹਾ ਹੈ। ਗਰੁੱਪ ਨੇ 23 ਸਾਲ ਪਹਿਲਾਂ ਇਸ ਬਿਜ਼ਨੈੱਸ ਨੂੰ ਅਲਵਿਦਾ ਕਰ ਦਿੱਤਾ ਸੀ ਪਰ ਦੇਸ਼ ’ਚ ਕਾਸਮੈਟਿਕ ਦਾ ਬਾਜ਼ਾਰ ਤੇਜੀ਼ ਨਾਲ ਵਧ ਰਿਹਾ ਹੈ ਅਤੇ ਸਾਲ 2025 ਤੱਕ ਇਸ ਦੇ 20 ਅਰਬ ਡਾਲਰ ਤੱਕ ਪਹੁੰਚਣ ਦਾ ਅਨੁਮਾਨ ਹੈ।

ਟਾਟਾ ਗਰੁੱਪ ਦੀ ਰਿਟੇਲ ਸਟੋਰਸ ਚਲਾਉਣ ਵਾਲੀ ਕੰਪਨੀ ਟ੍ਰੇਂਟ ਲਿਮਟਿਡ ਨੇ ਨਾਨ ਐਗਜ਼ੀਕਿਊਟਿਵ ਚੇਅਰਮੈਨ ਨੋਇਲ ਟਾਟਾ ਨੇ ਬਲੂਮਬਰਗ ਨਾਲ ਇਕ ਇੰਟਰਵਿਊ ’ਚ ਕਿਹਾ ਕਿ ਹੁਣ ਕੰਪਨੀ ਦਾ ਜ਼ੋਰ ਫੁਟਵੀਅਰ ਅਤੇ ਈਨਰਵੀਅਰ ਦੇ ਨਾਲ-ਨਾਲ ਬਿਊਟੀ ਪ੍ਰੋਡਕਟਸ ’ਤੇ ਰਹੇਗਾ। ਉਨ੍ਹਾਂ ਨੇ ਕਿਹਾ ਕਿ ਰਿਟੇਲ ’ਚ ਇਨ੍ਹਾਂ ’ਚ ਗ੍ਰੋਥ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : 99,999 ਰੁਪਏ 'ਚ ਵਿਕੀ ਅਸਾਮ ਦੀ ਇਕ ਕਿਲੋ ਚਾਹ, ਤੋੜੇ ਰਿਕਾਰਡ

2025 ਤੱਕ ਦੁੱਗਣੀ ਹੋ ਜਾਏਗੀ ਮਾਰਕੀਟ

ਸਟੈਟਿਸਟਾ ਦੇ ਅੰਕੜਿਆਂ ਮੁਤਾਬਕ 2025 ਤੱਕ ਦੇਸ਼ ’ਚ ਕਾਸਮੈਟਿਕ ਅਤੇ ਬਿਊਟੀ ਬਾਜ਼ਾਰ 20 ਅਰਬ ਡਾਲਰ ਤੱਕ ਪਹੁੰਚ ਸਕਦਾ ਹੈ ਜੋ 2017 ’ਚ 11 ਅਰਬ ਡਾਲਰ ਦਾ ਸੀ। ਕੋਰੋਨਾ ਕਾਲ ’ਚ ਇਸ ਮਾਰਕੀਟ ’ਚ ਕਾਫੀ ਗ੍ਰੋਥ ਦੇਖਣ ਨੂੰ ਮਿਲੀ ਹੈ। ਇਸ ’ਚ ਮੁੰਬਈ ਦੀ ਆਨਲਾਈਨ ਰਿਟੇਲਰ ਨਾਇਕਾ ਦੀ ਅਹਿਮ ਭੂਮਿਕਾ ਹੈ। ਹਾਲ ਹੀ ’ਚ ਇਸ ਸਟਾਰਟਅਪ ਕੰਪਨੀ ਦਾ ਆਈ. ਪੀ. ਓ. ਜ਼ਬਰਦਸਤ ਹਿੱਟ ਰਿਹਾ ਸੀ ਅਤੇ ਕੰਪਨੀ ਦੀ ਮਾਰਕੀਟ ਵੈਲਿਊ 13 ਅਰਬ ਡਾਲਰ ਪਹੁੰਚ ਚੁੱਕੀ ਹੈ।

ਸਿਮੋਨ ਟਾਟਾ ਨੇ 1953 ’ਚ ਲੈਕਮੇ ਬ੍ਰਾਂਡ ਦੀ ਸਥਾਪਨਾ ’ਚ ਨਿਭਾਈ ਅਹਿਮ ਭੂਮਿਕਾ

ਕੁੱਝ ਦਹਾਕੇ ਪਹਿਲਾਂ ਤੱਕ ਬਿਊਟੀ ਸੈਕਟਰ ’ਚ ਟਾਟਾ ਗਰੁੱਪ ਦੀ ਤੂਤੀ ਬੋਲਦੀ ਸੀ। ਨੋਇਲ ਟਾਟਾ ਦੀ ਮਾਂ ਸਿਮੋਨ ਟਾਟਾ ਨੇ 1953 ’ਚ ਲੈਕਮੇ ਬ੍ਰਾਂਡ ਦੀ ਸਥਾਪਨਾ ’ਚ ਅਹਿਮ ਭੂਮਿਕਾ ਨਿਭਾਈ ਸੀ ਪਰ ਟਾਟਾ ਨੇ 1998 ’ਚ ਲੈਕਮੇ ਨੂੰ ਯੂਨੀਲੀਵਰ ਪੀ. ਐੱਲ. ਸੀ. ਦੀ ਲੋਕਲ ਯੂਨਿਟ ਨੂੰ ਵੇਚ ਦਿੱਤਾ ਸੀ। 2014 ’ਚ ਕੰਪਨੀ ਨੇ ਮੁੜ ਇਸ ਸੈਕਟਰ ’ਚ ਐਂਟਰੀ ਮਾਰੀ ਸੀ ਪਰ ਹੁਣ ਕੰਪਨੀ ਇਸ ਨੂੰ ਗੰਭੀਰਤਾ ਨਾਲ ਲੈ ਰਹੀ ਹੈ।

ਇਹ ਵੀ ਪੜ੍ਹੋ :  ਅਗਲੇ ਹਫਤੇ ਆਉਣ ਵਾਲੇ ਹਨ ਇਹ 5 IPO, ਜਾਣੋ ਸ਼ੇਅਰ ਦੀ ਕੀਮਤ ਤੋਂ ਲੈ ਕੇ ਗ੍ਰੇ ਮਾਰਕੀਟ ਪ੍ਰੀਮੀਅਮ ਤੱਕ ਸਭ ਕੁਝ

ਕੀ ਹੈ ਕੰਪਨੀ ਦੀ ਯੋਜਨਾ

ਬਿਊਟੀ, ਫੁੱਟਵੀਅਰ ਅਤੇ ਈਨਰਵੀਅਰ ਕੈਟਾਗਰੀ ’ਚ ਟ੍ਰੇਂਟ ਦਾ ਰੈਵੇਨਿਊ ਸਿਰਫ 10 ਕਰੋੜ ਡਾਲਰ ਹੈ ਜਦ ਕਿ ਇਸ ਦੀ ਕੁੱਲ ਮਾਰਕੀਟ 30 ਅਰਬ ਡਾਲਰ ਦੀ ਹੈ। ਵੈਲਥਮਿਲਸ ਸਕਿਓਰਿਟੀਜ਼ ਪ੍ਰਾ. ਵਿਚ ਇਕਵਿਟੀ ਸਟ੍ਰੈਟਜਿਸਟ ਕ੍ਰਾਂਤੀ ਬਥਿਨੀ ਦਾ ਕਹਿਣਾ ਹੈ ਕਿ ਇਹ 3 ਸੈਗਮੈਂਟਸ ਟਾਟਾ ਲਈ ਫਾਇਦੇ ਦਾ ਸੌਦਾ ਸਾਬਤ ਹੋ ਸਕਦੇ ਹਨ ਕਿਉਂਕਿ ਉਹ ਤੇਜ਼ੀ ਨਾਲ ਆਪਣੇ ਸਟੋਰਜ਼ ਅਤੇ ਡਿਸਟ੍ਰੀਬਿਊਟਰਜ਼ ਚੈਨਲਜ਼ ਦਾ ਵਿਸਤਾਰ ਕਰ ਰਿਹਾ ਹੈ। ਇਨਾਂ ’ਚ ਮੁਕਾਬਲੇਬਾਜ਼ੀ ਬਹੁਤ ਜ਼ਿਆਦਾ ਹੈ ਪਰ ਅਰਥਵਿਵਸਥਾ ਦੇ ਪਟੜੀ ’ਤੇ ਪਰਤਣ ਦੇ ਨਾਲ ਹੀ ਖਪਤ ਵੀ ਤੇਜ਼ੀ ਨਾਲ ਵਧ ਰਹੀ ਹੈ।

ਟਾਟਾਨੇ ਕਿਹਾ ਕਿ ਟ੍ਰੇਂਟ ਇਨਹਾਊਸ ਕਾਸਮੈਟਿਕਸ ਬ੍ਰਾਂਡਸ ਦੀ ਨਵੀਆਂ ਚੇਨਜ਼ ਬਣਾ ਰਹੀ ਹੈ ਜੋ ਗ੍ਰੋਥ ਦਾ ਇੰਜਣ ਹੋ ਸਕਦੀਆਂ ਹਨ। ਇਨ੍ਹਾਂ ਪ੍ਰੋਡਕਟਸ ਨੂੰ ਕੰਪਨੀ ਦੀ ਰਿਟੇਲ ਸਟੋਰ ਚੇਨ ਵੈਸਟਸਾਈਡ ਰਾਹੀਂ ਵੇਚਿਆ ਜਾ ਸਕਦਾ ਹੈ ਜਾਂ ਸਟੈਂਡਅਲੋਨ ਸਟੋਰਜ਼ ਅਤੇ ਡਿਜੀਟਲ ਚੈਨਲਾਂ ਰਾਹੀਂ ਇਨ੍ਹਾਂ ਦੀ ਵਿਕਰੀ ਹੋ ਸਕਦੀ ਹੈ। ਨੋਇਲ ਟਾਟਾ ਰਤਨ ਟਾਟਾ ਦੇ ਮਤਰਏ ਭਰਾ ਹਨ ਅਤੇ ਰਤਨ ਟਾਟਾ ਟਰੱਸਟ ਬੋਰਡ ’ਚ ਟਰੱਸਟੀ ਹਨ। ਉਹ ਪਿਛਲੇ 2 ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਟਾਟਾ ਗਰੁੱਪ ਦੇ ਰਿਟੇਲ ਆਪ੍ਰੇਸ਼ਨਸ ਨੂੰ ਦੇਖ ਰਹੇ ਹਨ।

ਇਹ ਵੀ ਪੜ੍ਹੋ : ਜਵਾਹਰ ਲਾਲ ਨਹਿਰੂ ਦੇ ਸਮੇਂ ਬਣਿਆ 'ਅਸ਼ੋਕ ਹੋਟਲ' ਵੇਚਣ ਦੀ ਤਿਆਰੀ, ਕਾਂਟਰੈਕਟ ’ਤੇ ਦੇਵੇਗੀ ਸਰਕਾਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News