ਟਾਟਾ ਸਮੂਹ ਦੇ ਚੇਅਰਮੈਨ ਅਹੁਦੇ ''ਚ ਦਿਲਚਸਪੀ ਨਹੀਂ : ਸਾਇਰਸ ਮਿਸਤਰੀ

01/06/2020 2:00:42 PM

ਮੁੰਬਈ — ਟਾਟਾ ਸਮੂਹ ਦੇ ਸਾਬਕਾ ਚੇਅਰਮੈਨ ਸਾਈਰਸ ਮਿਸਤਰੀ ਨੇ ਅੱਜ ਕਿਹਾ ਕਿ ਉਹ, ਟਾਟਾ ਸੰਨਜ਼ ਦੇ ਘੱਟਗਿਣਤੀ ਹਿੱਸੇਦਾਰ ਹੋਣ ਦੇ ਨਾਤੇ, ਸ਼ਾਪੂਰਜੀ ਪੱਲੋਂਜੀ ਸਮੂਹ ਦੇ ਹੱਕਾਂ ਦੀ ਰਾਖੀ ਲਈ ਸਾਰੇ ਵਿਕਲਪਾਂ 'ਤੇ ਕੰਮ ਕਰ ਰਹੇ ਹਨ, ਜਿਸ ਵਿੱਚ ਬੋਰਡ ਦੀ ਸੀਟ ਦੇ ਅਧਿਕਾਰ ਵੀ ਸ਼ਾਮਲ ਹਨ। ਪਰ ਉਹ ਟਾਟਾ ਸਮੂਹ ਦੇ ਚੇਅਰਮੈਨ ਵਜੋਂ ਬੰਬੇ ਹਾਊਸ ਪਰਤਣ 'ਚ ਦਿਲਚਸਪੀ ਨਹੀਂ ਰੱਖਦੇ।

ਟਾਟਾ ਸਮੂਹ ਅਤੇ ਮਿਸਤਰੀ ਦਰਮਿਆਨ ਵਿਵਾਦ ਨੂੰ ਲੈ ਕੇ ਸੁਪਰੀਮ ਕੋਰਟ ’ਚ ਸੁਣਵਾਈ ਤੋਂ ਪਹਿਲਾਂ ਸਾਇਰਸ ਮਿਸਤਰੀ ਨੇ ਐਤਵਾਰ ਨੂੰ ਕਿਹਾ ਕਿ ਉਹ ਟਾਟਾ ਸੰਜ਼ ਦਾ ਚੇਅਰਮੈਨ ਨਹੀਂ ਬਣਨਾ ਚਾਹੁੰਦੇ ਹਨ ਅਤੇ ਨਾ ਹੀ ਉਨ੍ਹਾਂ ਨੂੰ ਸਮੂਹ ਦੀ ਕਿਸੇ ਕੰਪਨੀ ’ਚ ਕੋਈ ਕਾਰਜਕਾਰੀ ਅਹੁਦਾ ਚਾਹੀਦਾ ਹੈ, ਉਨ੍ਹਾਂ ਨੂੰ ਕੇਵਲ ਸਮੂਹ ਦੀ ਹੋਲਡਿੰਗ ਕੰਪਨੀ ਦੇ ਨਿਰਦੇਸ਼ਕ ਮੰਡਲ ਵਿਚ ਸਥਾਨ ਚਾਹੀਦਾ ਹੈ। ਉਨ੍ਹਾਂ ਨੇ ਦੇਰ ਸ਼ਾਮ ਜਾਰੀ ਇਕ ਬਿਆਨ ਵਿਚ ਕਿਹਾ ਕਿ ਉਹ ਟਾਟਾ ਸਮੂਹ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਫ਼ੈਸਲਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਟਾਟਾ ਸਮੂਹ ਦੇ ਹਿੱਤ ਉਨ੍ਹਾਂ ਦੇ ਜਾਂ ਕਿਸੇ ਵੀ ਹੋਰ ਵਿਅਕਤੀ ਦੇ ਹਿੱਤਾਂ ਨਾਲੋਂ ’ਤੇ ਹਨ ਅਤੇ ਜ਼ਿਆਦਾ ਮਹੱਤਵਪੂਰਨ ਹਨ। ਮਿਸਤਰੀ ਨੇ ਇਹ ਬਿਆਨ ਅਜਿਹੇ ਸਮੇਂ ਜਾਰੀ ਕੀਤਾ ਹੈ, ਜਦੋਂ ਸੁਪਰੀਮ ਕੋਰਟ ਟਾਟਾ ਸਮੂਹ ਨਾਲ ਉਨ੍ਹਾਂ ਦੇ ਵਿਵਾਦ ’ਤੇ ਸੁਣਵਾਈ ਕਰਨ ਵਾਲਾ ਹੈ। ਮਿਸਤਰੀ ਨੂੰ ਟਾਟਾ ਸਮੂਹ ਦੇ ਚੇਅਰਮੈਨ ਅਤੇ ਸਮੂਹ ਦੀਆਂ ਕੰਪਨੀਆਂ ਦੇ ਨਿਰਦੇਸ਼ਕ ਮੰਡਲਾਂ ਤੋਂ ਕੱਢ ਦਿੱਤਾ ਗਿਆ ਸੀ। ਰਾਸ਼ਟਰੀ ਕੰਪਨੀ ਲਾਅ ਅਪੀਲੇ ਟ੍ਰਿਬਿਊਨਲ (ਐੱਨ. ਸੀ. ਐੱਲ. ਏ. ਟੀ. ) ਨੇ ਮਿਸਤਰੀ ਨੂੰ ਮੁੜ ਇਸ ਅਹੁਦੇ ’ਤੇ ਨਿਯੁਕਤ ਕਰਨ ਦਾ 18 ਦਸੰਬਰ ਨੂੰ ਫੈਸਲਾ ਸੁਣਾਇਆ ਸੀ। ਐੱਨ. ਸੀ. ਐੱਲ. ਏ. ਟੀ. ਦੇ ਫੈਸਲੇ ਨੂੰ ਟਾਟਾ ਸੰਜ਼ ਅਤੇ ਸਮੂਹ ਦੀਆਂ ਕੰਪਨੀਆਂ ਨੇ ਸੁਪਰੀਮ ਕੋਰਟ ’ਚ ਚੁਣੌਤੀ ਦਿੱਤੀ ਹੈ। ਟਾਟਾ ਸਮੂਹ ਦੇ ਚੇਅਰਮੈਨ ਰਤਨ ਟਾਟਾ ਨੇ ਵੀ ਵੱਖਰੀ ਪਟੀਸ਼ਨ ਦਾਇਰ ਕਰ ਐੱਨ. ਸੀ. ਐੱਲ. ਏ. ਟੀ. ਦੇ ਫੈਸਲੇ ਨੂੰ ਚੁਣੌਤੀ ਦਿੱਤੀ ਹੈ। ਸੁਪਰੀਮ ਕੋਰਟ ਸੋਮਵਾਰ ਨੂੰ ਇਨ੍ਹਾਂ ਪਟੀਸ਼ਨਾਂ ’ਤੇ ਸੁਣਵਾਈ ਕਰ ਸਕਦਾ ਹੈ। ਮਿਸਤਰੀ ਨੂੰ ਟੀ. ਸੀ. ਐੱਸ , ਟਾਟਾ ਟੈਲੀਸਰਵਿਸਿਜ਼ ਅਤੇ ਟਾਟਾ ਇੰਡਸਟਰੀਜ਼ ਦੇ ਨਿਰਦੇਸ਼ਕ ਮੰਡਲ ਤੋਂ ਕੱਢ ਦਿੱਤਾ ਗਿਆ ਸੀ।

ਸਮੂਹ ’ਚੋਂ ਕੱਢੇ ਜਾਣ ਦੇ ਕੁਝ ਹੀ ਦਿਨ ਬਾਅਦ ਮਿਸਤਰੀ ਨੇ ਟਾਟਾ ਮੋਟਰਸ, ਟਾਟਾ ਸਟੀਲ ਅਤੇ ਇੰਡੀਅਨ ਹੋਟਲਸ ਕੰਪਨੀ ਲਿਮਟਿਡ ਦੇ ਚੇਅਰਮੈਨ ਅਤੇ ਨਿਰਦੇਸ਼ਕ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ । ਮਿਸਤਰੀ ਨੇ ਕਿਹਾ, ਜਾਰੀ ਮਾੜੇ ਪ੍ਰਚਾਰ ਨੂੰ ਖਤਮ ਕਰਦੇ ਹੋਏ ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਐੱਨ. ਸੀ. ਐੱਲ. ਏ. ਟੀ. ਦਾ ਫ਼ੈਸਲਾ ਮੇਰੇ ਪੱਖ ਵਿਚ ਆਉਣ ਤੋਂ ਬਾਅਦ ਵੀ ਮੈਂ ਟਾਟਾ ਸੰਜ਼ ਦੇ ਕਾਰਜਕਾਰੀ ਚੇਅਰਮੈਨ ਅਤੇ ਟੀ.ਸੀ. ਐੱਸ , ਟਾਟਾ ਟੈਲੀਸਰਵਸਿਜ਼ ਅਤੇ ਟਾਟਾ ਇੰਡਸਟਰੀਜ਼ ਦੇ ਨਿਰਦੇਸ਼ਕ ਦਾ ਅਹੁਦਾ ਨਹੀਂ ਸੰਭਾਲਣਾ ਚਾਹੁੰਦਾ ਹਾਂ ।

ਮਿਸਤਰੀ ਕਿਹਾ ਕਿ ਭਾਰਤ ਸਮੇਤ ਪੂਰੀ ਦੁਨੀਆਂ ਵਿਚ ਕੰਪਨੀ ਕਾਨੂੰਨ ਘੱਟਗਿਣਤੀ ਸ਼ੇਅਰਧਾਰਕਾਂ ਦੇ ਹਿੱਤਾਂ ਦੀ ਰਾਖੀ ਅਤੇ ਕਾਰਪੋਰੇਟ ਪ੍ਰਸ਼ਾਸਨ ਨੂੰ ਮਜ਼ਬੂਤ ​​ਕਰਨ ਲਈ ਤਿਆਰ ਹੋਏ ਹਨ। ਕੰਪਨੀ ਐਕਟ, 2013 ਨੇ ਬਹੁਗਿਣਤੀ ਸ਼ੇਅਰ ਧਾਰਕਾਂ ਦੇ ਜ਼ੁਲਮੀ ਵਿਵਹਾਰ ਕਾਰਨ ਘੱਟਗਿਣਤੀ ਸ਼ੇਅਰਧਾਰਕਾਂ ਨੂੰ ਦਿੱਤੀ ਕਾਨੂੰਨੀ ਸੁਰੱਖਿਆ ਨੂੰ ਮਜ਼ਬੂਤ ​​ਕੀਤਾ ਹੈ। ਇਸ 'ਚ ਕੋਈ ਦੋ ਰਾਏ ਨਹੀਂ ਹੈ ਕਿ ਕਾਰਪੋਰੇਟ ਲੋਕਤੰਤਰ ਨੂੰ ਮਜ਼ਬੂਤ ​​ਕਰਨ ਦੀ ਜ਼ਰੂਰਤ ਹੈ।

ਮਿਸਤਰੀ ਨੇ ਕਿਹਾ, 'ਟਾਟਾ ਸਮੂਹ ਦੇ ਸੰਸਥਾਪਕਾਂ ਨੇ ਮਜ਼ਬੂਤ ​​ਨੈਤਿਕ ਕਦਰਾਂ ਕੀਮਤਾਂ ਦੀ ਨੀਂਹ ਰੱਖੀ ਸੀ ਜਿਹੜੀ ਸਾਰੇ ਸ਼ੇਅਰ ਧਾਰਕਾਂ ਦਾ ਧਿਆਨ ਰੱਖਦੀ ਸੀ। ਟਾਟਾ ਸਮੂਹ ਅਤੇ ਸ਼ਾਪੂਰਜੀ ਪਲੌਂਜੀ ਸਮੂਹ ਵਿਚਕਾਰ ਸਬੰਧ ਕਈ ਦਹਾਕੇ ਪੁਰਾਣੇ ਹਨ। ਟਾਟਾ ਦੀ ਪੁਰਾਣੀ ਲੀਡਰਸ਼ਿਪ ਨੇ ਸਾਰੇ ਸ਼ੇਅਰ ਧਾਰਕਾਂ ਦੇ ਹਿੱਤਾਂ ਲਈ ਘੱਟਗਿਣਤੀ ਸ਼ੇਅਰਧਾਰਕਾਂ ਨਾਲ ਮਿਲ ਕੇ ਕੰਮ ਕੀਤਾ।'

 


Related News