Tata ਕੌਫੀ ਨੂੰ ਵੀਅਤਨਾਮ ’ਚ ਸਮਰੱਥਾ ਦਾ ਵਿਸਤਾਰ ਲਈ ਬੋਰਡ ਆਫ ਡਾਇਰੈਕਟਰਜ਼ ਤੋਂ ਮਿਲੀ ਮਨਜ਼ੂਰੀ

Friday, Dec 01, 2023 - 12:10 PM (IST)

ਨਵੀਂ ਦਿੱਲੀ (ਭਾਸ਼ਾ) – ਟਾਟਾ ਕੌਫੀ ਨੂੰ ਵੀਅਤਨਾਮ ਸਥਿਤ ਆਪਣੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਦੀ ਸਮਰੱਥਾ ਦਾ ਵਿਸਤਾਰ ਕਰਨਲਈ ਬੋਰਡ ਆਫ ਡਾਇਰੈਕਟਰਜ਼ ਤੋਂ ਮਨਜ਼ੂਰੀ ਮਿਲ ਗਈ ਹੈ। ਇਸ ਲਈ 450 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਏਗਾ। ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ ’ਚ ਦੱਸਿਆ ਕਿ ਬੋਰਡ ਆਫ ਡਾਇਰੈਕਟਰਜ਼ ਨੇ ਵੀਅਤਨਾਮ ਵਿਚ ਵਾਧੂ 5,500 ਟਨ ‘ਫ੍ਰੀਜ਼-ਸੁੱਕੀ ਕੌਫੀ’ ਸਹੂਲਤ ਦੀ ਸਥਾਪਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਇਹ ਵੀ ਪੜ੍ਹੋ :   1 ਦਸੰਬਰ ਤੋਂ ਬਦਲ ਰਹੇ ਸਿਮ ਕਾਰਡ ਖ਼ਰੀਦਣ ਤੇ ਵੇਚਣ ਦੇ ਨਿਯਮ, ਉਲੰਘਣਾ ਹੋਣ 'ਤੇ ਹੋ ਸਕਦੀ ਹੈ ਜੇਲ੍ਹ

ਟਾਟਾ ਕੌਫੀ ਮੁਤਾਬਕ ਵਾਧੂ ਸਮਰੱਥਾ ਲਈ 5.33 ਕਰੋੜ ਅਮਰੀਕੀ ਡਾਲਰ (ਕਰੀਬ 450 ਕਰੋੜ ਰੁਪਏ) ਦਾ ਨਿਵੇਸ਼ ਕੀਤਾ ਜਾਏਗਾ। ਇਹ ਧਨ ਰਾਸ਼ੀ ਅੰਦਰੂਨੀ ਪ੍ਰਾਪਤੀਆਂ ਅਤੇ ਬੈਂਕ ਫੰਡਿੰਗ ਤੋਂ ਪ੍ਰਾਪਤ ਕੀਤੀ ਜਾਏਗੀ। ਕੰਪਨੀ ਨੇ ਕਿਹਾ ਕਿ ਟਾਟਾ ਕੌਫੀ ਦੀ ਵੀਅਤਨਾਮ ਕੰਪਨੀ ਦੀ ਮੌਜੂਦਾ ਸਮਰੱਥਾ ਕਰੀਬ 5,000 ਟਨ ਹੈ। ਕੁੱਲ ਸਮਰੱਥਾ ਦਾ ਕਰੀਬ 96 ਫੀਸਦੀ ਵਰਤੋਂ ’ਚ ਹੈ।

ਇਹ ਵੀ ਪੜ੍ਹੋ :    ਇਕ ਟਵੀਟ ਕਾਰਨ ਐਲੋਨ ਮਸਕ ਨੂੰ ਵੱਡਾ ਝਟਕਾ, ਅਰਬਾਂ ਦਾ ਹੋ ਸਕਦਾ ਹੈ ਨੁਕਸਾਨ!

ਇਹ ਵੀ ਪੜ੍ਹੋ :    Amazon ਇੰਡੀਆ ਨੂੰ ਝਟਕਾ, ਉਪਭੋਗਤਾ ਅਦਾਲਤ ਨੇ ਰਿਫੰਡ ਤੇ ਮੁਆਵਜ਼ਾ ਦੇਣ ਦਾ ਦਿੱਤਾ ਆਦੇਸ਼

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News