ਟਾਟਾ ਦੀਆਂ ਕਾਰਾਂ ਹੋਣਗੀਆਂ ਮਹਿੰਗੀਆਂ, ਕੰਪਨੀ ਨੇ 16 July ਤੋਂ ਕੀਮਤਾਂ ਵਧਾਉਣ ਦਾ ਕੀਤਾ ਐਲਾਨ

07/03/2023 6:11:37 PM

ਮੁੰਬਈ - ਦੇਸ਼ ਦੀ ਪ੍ਰਮੁੱਖ ਵਪਾਰਕ ਅਤੇ ਯਾਤਰੀ ਵਾਹਨ ਨਿਰਮਾਤਾ ਕੰਪਨੀ ਟਾਟਾ ਮੋਟਰਜ਼ ਨੇ ਆਪਣੀਆਂ ਪ੍ਰੀਮੀਅਮ ਤੋਂ ਲੈ ਕੇ ਆਮ ਕਾਰਾਂ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਦਾ ਐਲਾਨ ਕੀਤਾ ਹੈ। ਟਾਟਾ ਮੋਟਰਜ਼ ਨੇ ਐਲਾਨ ਕੀਤਾ ਹੈ ਕਿ 17 ਜੁਲਾਈ ਤੋਂ ਟਾਟਾ ਮੋਟਰਜ਼ ਦੇ ਸਾਰੇ ਮਾਡਲਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਜਾਣਗੀਆਂ। ਕੰਪਨੀ ਨੇ ਆਪਣੇ ਸਾਰੇ ਮਾਡਲਾਂ ਵਿੱਚ ਔਸਤਨ 0.6% ਵਾਧੇ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ : ਅੰਤਰਰਾਸ਼ਟਰੀ ਹਵਾਈ ਕਿਰਾਏ ’ਚ ਅਜੇ ਕੋਈ ਰਾਹਤ ਨਹੀਂ, ਹਵਾਈ ਕਿਰਾਏ ’ਚ ਵਧੇਗੀ ਮੁਕਾਬਲੇਬਾਜ਼ੀ

ਇਹ ਵਾਧਾ ਇਲੈਕਟ੍ਰਿਕ ਵਾਹਨਾਂ ਸਮੇਤ ਸਾਰੇ ਮਾਡਲਾਂ ਅਤੇ ਵੇਰੀਐਂਟਸ 'ਤੇ ਲਾਗੂ ਹੋਵੇਗਾ। ਬਿਆਨ ਮੁਤਾਬਕ ਕੱਚੇ ਮਾਲ ਦੀ ਲਾਗਤ 'ਚ ਵਾਧੇ ਦੇ ਪ੍ਰਭਾਵ ਦਾ ਮੁਕਾਬਲਾ ਕਰਨ ਲਈ ਕੀਮਤਾਂ 'ਚ ਵਾਧਾ ਕੀਤਾ ਜਾ ਰਿਹਾ ਹੈ। ਕੰਪਨੀ ਨੇ ਕਿਹਾ ਕਿ 16 ਜੁਲਾਈ, 2023 ਤੱਕ ਹੋਣ ਵਾਲੀਆਂ ਗੱਡੀਆਂ ਦੀ ਬੁਕਿੰਗ ਅਤੇ 31 ਜੁਲਾਈ, 2023 ਤੱਕ ਹੋਣ ਵਾਲੀ ਡਿਲੀਵਰੀ 'ਤੇ ਕੀਮਤਾਂ ਦੇ ਵਾਧੇ ਦਾ ਕੋਈ ਅਸਰ ਨਹੀਂ ਪਵੇਗਾ। ਟਾਟਾ ਮੋਟਰਜ਼ ਦੇ ਯਾਤਰੀ ਵਾਹਨਾਂ ਵਿੱਚ ਪੰਚ, ਨੇਕਸਨ ਅਤੇ ਹੈਰੀਅਰ ਸ਼ਾਮਲ ਹਨ।

ਇਹ ਵੀ ਪੜ੍ਹੋ : ਖ਼ਾਤਾ ਧਾਰਕਾਂ ਲਈ ਪ੍ਰੇਸ਼ਾਨੀ ਦਾ ਸਵੱਬ ਬਣੇ ਨਵੇਂ ਬੈਂਕ ਲਾਕਰ ਨਿਯਮ

ਟਾਟਾ ਮੋਟਰਜ਼ ਦੀਆਂ ਗੱਡੀਆਂ ਦੀ ਵਿਕਰੀ ਵਿੱਚ ਵੀ ਵਾਧਾ ਹੋਇਆ ਹੈ। ਤੁਹਾਨੂੰ ਦੱਸ ਦੇਈਏ ਕਿ ਇੱਕ ਰਿਪੋਰਟ ਮੁਤਾਬਕ ਜੂਨ ਮਹੀਨੇ ਵਿੱਚ ਟਾਟਾ ਮੋਟਰਜ਼ ਦੀਆਂ ਗੱਡੀਆਂ ਦੀ ਭਾਰੀ ਵਿਕਰੀ ਹੋਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਜੂਨ 'ਚ ਟਾਟਾ ਮੋਟਰਜ਼ ਦੀ ਕੁੱਲ ਘਰੇਲੂ ਵਿਕਰੀ ਸਾਲ ਦਰ ਸਾਲ ਦੇ ਆਧਾਰ 'ਤੇ ਇਕ ਫੀਸਦੀ ਵਧ ਕੇ 80,383 ਇਕਾਈ ਹੋ ਗਈ। ਜੂਨ 2022 ਵਿੱਚ ਕੰਪਨੀ ਨੇ 79606 ਵਾਹਨ ਵੇਚੇ ਸਨ।

ਇਹ ਵੀ ਪੜ੍ਹੋ : 1 ਕਰੋੜ ITR ਦਾਖ਼ਲ ਕਰਨ ਦਾ ਰਿਕਾਰਡ, 31 ਜੁਲਾਈ ਫਾਈਲਿੰਗ ਦੀ ਆਖ਼ਰੀ ਮਿਤੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News