Tata ਤੇ Pepsico ਇਕੱਠੇ ਮਿਲ ਕੇ ਵੇਚਣਗੇ ਚਿੱਪਸ-ਕੁਰਕੁਰੇ, ਕਈ ਦਿੱਗਜ ਕੰਪਨੀਆਂ ਨੂੰ ਦੇਣਗੇ ਟੱਕਰ

Tuesday, Jan 21, 2025 - 01:05 PM (IST)

Tata ਤੇ Pepsico ਇਕੱਠੇ ਮਿਲ ਕੇ ਵੇਚਣਗੇ ਚਿੱਪਸ-ਕੁਰਕੁਰੇ, ਕਈ ਦਿੱਗਜ ਕੰਪਨੀਆਂ ਨੂੰ ਦੇਣਗੇ ਟੱਕਰ

ਨਵੀਂ ਦਿੱਲੀ (ਇੰਟ.) - ਟਾਟਾ ਕੰਜ਼ਿਊਮਰ ਪ੍ਰੋਡਕਟਸ ਅਤੇ ਪੈਪਸੀਕੋ ਨੇ ਇਕ ਵਾਰ ਫਿਰ ਤੋਂ ਭਾਈਵਾਲੀ ਕੀਤੀ ਹੈ। ਇਨ੍ਹਾਂ ਦੋਹਾਂ ਕੰਪਨੀਆਂ ਨੇ 4 ਸਾਲ ਬਾਅਦ ਪੀਣ ਵਾਲੇ ਪਦਾਰਥਾਂ ਨੂੰ ਵੇਚਣ ਤੋਂ ਬਾਅਦ ਹੁਣ ਇਕੱਠਿਆਂ ਪੈਕੇਜਡ ਸਨੈਕਸ ਵੇਚਣ ਦਾ ਫੈਸਲਾ ਕੀਤਾ ਹੈ।

ਇਹ ਵੀ ਪੜ੍ਹੋ :     ਹੁਣ ਮੋਬਾਈਲ ਤੋਂ ਹੀ ਕਰ ਸਕੋਗੇ ਚੋਰੀ ਅਤੇ ਸਾਈਬਰ ਧੋਖਾਧੜੀ ਦੀ ਸ਼ਿਕਾਇਤ, ਜਾਣੋ ਕਿਵੇਂ

ਦੋਵੇਂ ਕੰਪਨੀਆਂ ਇਕੱਠਿਆਂ ਮਿਲ ਕੇ ਚਿੱਪਸ, ਕੁਰਕੁਰੇ ਵਰਗੇ ਸਨੈਕਸ ਵੇਚਣਗੀਆਂ। ਨਵੀਂ ਡੀਲ ਦੇ ਹਿਸਾਬ ਨਾਲ ਪੈਪਸੀਕੋ ਦੇ ਕੁਰਕੁਰੇ ਸਨੈਕ ਬ੍ਰਾਂਡ ਨੂੰ ਟਾਟਾ ਕੰਜ਼ਿਊਮਰ ਦੇ ‘ਚਿੰਗਜ਼ ਸੀਕਰੇਟ’ ਦੇ ਨਾਲ ਜੋੜਿਆ ਜਾਵੇਗਾ। ਇਹ ਕੰਪਨੀਆਂ ਹਲਦੀਰਾਮ ਨੂੰ ਵੀ ਟੱਕਰ ਦੇਣਗੀਆਂ।

ਟਾਟਾ ਕੰਜ਼ਿਊਮਰ ਪ੍ਰੋਡਕਟਸ ਅਤੇ ਪੈਪਸੀਕੋ ਨੇ ਅਜਿਹੇ ਸਮੇਂ ’ਚ ਭਾਈਵਾਲੀ ਕੀਤੀ ਹੈ, ਜਦੋਂ ਇਨ੍ਹਾਂ ਕੰਪਨੀਆਂ ਨੂੰ ਦਰਜਨਾਂ ਲੋਕਲ ਬ੍ਰਾਂਡਜ਼ ਦੇ ਨਾਲ ਮੁਕਾਬਲੇਬਾਜ਼ੀ ਕਰਨੀ ਪੈ ਰਹੀ ਹੈ। ਇਨ੍ਹਾਂ ਦੋਹਾਂ ਕੰਪਨੀਆਂ ਵਿਚਾਲੇ ਪੀਣ ਵਾਲੇ ਪਦਾਰਥਾਂ ਨੂੰ ਲੈ ਕੇ ਪਹਿਲਾਂ ਵੀ ਸਾਲ 2010 ’ਚ ਭਾਈਵਾਲੀ ਹੋਈ ਸੀ, ਜਿਸ ’ਚੋਂ ਟਾਟਾ ਨੇ ਇਕ ਦਹਾਕੇ ਬਾਅਦ ਪੈਪਸੀਕੋ ਦੀ ਭਾਈਵਾਲੀ ਵੀ ਖਰੀਦ ਲਈ ਸੀ।

ਇਹ ਵੀ ਪੜ੍ਹੋ :     BSNL ਯੂਜ਼ਰਸ ਲਈ ਸ਼ਾਨਦਾਰ ਆਫ਼ਰ… ਸਾਲ ਭਰ ਰਿਚਾਰਜ ਦੀ ਟੈਂਸ਼ਨ ਖਤਮ… ਮਿਲੇਗੀ ਸਸਤੀ ਅਨਲਿਮਟਿਡ ਕਾਲਿੰਗ

ਲੱਗਭਗ 4 ਸਾਲ ਬਾਅਦ ਸਨੈਕਸ ਦੇ ਸੈਕਟਰ ਦੀਆਂ ਵੱਡੀਆਂ ਕੰਪਨੀਆਂ ਨੇ ਇਕੱਠਿਆਂ ਕੰਮ ਕਰਨ ਦਾ ਜੋ ਫੈਸਲਾ ਲਿਆ ਹੈ, ਇਸ ’ਤੇ ਪੈਪਸੀਕੋ ਇੰਡੀਆ ਦੀ ਕੁਰਕੁਰੇ ਅਤੇ ਡੋਰਿਟੋਸ ਦੀ ਮਾਰਕੀਟਿੰਗ ਨਿਰਦੇਸ਼ਕ ਆਸਥਾ ਭਸੀਨ ਕਿਹਾ ਕਿ ਇਹ ਜੁਆਇੰਟ ਵੈਂਚਰ ਇਕ ਮਾਇਲੋਨ ਸਹਿਯੋਗ ਸਾਬਤ ਹੋਵੇਗਾ ਅਤੇ ਉਨ੍ਹਾਂ ਕਿਹਾ ਕਿ ਫਿਊਜ਼ਨ ਫਲੇਵਰ ਤੇਜ਼ੀ ਨਾਲ ਲੋਕਪ੍ਰਯ ਹੋ ਰਹੇ ਹਨ।

ਇਸ ਤੋਂ ਇਲਾਵਾ ਪੋਰਟਫੋਲੀਓ ਦੇ ਅੰਦਰ ਹੋਰ ਉਤਪਾਦਾਂ ਲਈ ਹਿੱਸੇਦਾਰੀ ਨੂੰ ਵੀ ਵਧਾਇਆ ਜਾ ਸਕਦਾ ਹੈ। 1,000 ਕਰੋਡ਼ ਰੁਪਏ ਦੇ ਕੁਰਕੁਰੇ ਤੋਂ ਇਲਾਵਾ ਪੈਪਸੀਕੋ ਦੇ ਸਨੈਕਸ ਪੋਰਟਫੋਲੀਓ ’ਚ ਲੇਜ਼ ਚਿੱਪਸ ਅਤੇ ਡੋਰਿਟੋਸ ਨਾਚੋਸ ਸ਼ਾਮਲ ਹਨ। ਸਾਲਟ-ਟੂ-ਸਟੈਪਲ ਕੰਪਨੀ ਟਾਟਾ ਕੰਜ਼ਿਊਮਰ ਪ੍ਰੋਡਕਟਸ ਨੇ ਪਿਛਲੇ ਸਾਲ ਜਨਵਰੀ ’ਚ 5,100 ਕਰੋਡ਼ ’ਚ ਚਿੰਗਜ਼ ਸੀਕਰੇਟ ਅਤੇ ਸਮਿਥ ਐਂਡ ਜੋਨਜ਼ ਨੂਡਲਸ ਅਤੇ ਮਸਾਲਿਆਂ ਦੇ ਨਿਰਮਾਤਾ ਕੈਪੀਟਲ ਫੂਡਜ਼ ਨੂੰ ਖਰੀਦਿਆ ਸੀ।

ਇਹ ਵੀ ਪੜ੍ਹੋ :     ਧੋਖਾਧੜੀ ਵਾਲੀਆਂ ਕਾਲਾਂ ਤੋਂ ਮਿਲੇਗਾ ਪੱਕਾ ਛੁਟਕਾਰਾ, ਹੁਣ ਬੈਂਕ ਸਿਰਫ਼ ਇਨ੍ਹਾਂ ਨੰਬਰਾਂ ਤੋਂ ਕਰਣਗੇ Phone Call

ਵਧ ਰਿਹੈ ਸਨੈਕਸ ਬਾਜ਼ਾਰ

ਟਾਟਾ ਅਤੇ ਪੈਪਸੀਕੋ ਦੀ ਭਾਈਵਾਲੀ ਨਾਲ ਸਨੈਕਸ ਬਾਜ਼ਾਰ ’ਚ ਹੋਰ ਤੇਜ਼ੀ ਆ ਸਕਦੀ ਹੈ। ਬਾਜ਼ਾਰ ’ਚ ਵਿਕਰੀ ਵੀ ਵਧੀ ਹੈ। ਅਜਿਹੇ ’ਚ ਇਨ੍ਹਾਂ ਕੰਪਨੀਆਂ ਦੇ ਸਹਿਯੋਗ ਨਾਲ ਹੋਰ ਬੂਸਟ ਆਉਣ ਦੀ ਉਮੀਦ ਕੀਤੀ ਜਾ ਰਹੀ ਹੈ। ਖੋਜਕਾਰ ਆਈ. ਐੱਮ. ਏ. ਆਰ. ਸੀ. ਦੀ ਇਕ ਰਿਪੋਰਟ ਅਨੁਸਾਰ ਭਾਰਤੀ ਸਨੈਕਸ ਬਾਜ਼ਾਰ ਦੀ ਵਿਕਰੀ 2032 ਤੱਕ 95,521.8 ਕਰੋਡ਼ ਰੁਪਏ ਤੱਕ ਪੁੱਜਣ ਦਾ ਅੰਦਾਜ਼ਾ ਹੈ, ਜੋ 2023 ਤੋਂ ਦੁੱਗਣਾ ਹੈ। ਪੈਪਸੀਕੋ ਤੋਂ ਇਲਾਵਾ ਆਈ. ਟੀ. ਸੀ., ਪਾਰਲੇ ਪ੍ਰੋਡਕਟਸ, ਕਾਰਨੀਟੋਸ, ਕ੍ਰੈਕਸ ਪੈਕੇਜਡ ਸਨੈਕਸ ਬਣਾਉਣ ਵਾਲੀਆਂ ਵੱਡੀਆਂ ਕੰਪਨੀਆਂ ’ਚ ਡੀ. ਐੱਫ. ਐੱਮ. ਫੂਡਜ਼, ਹਲਦੀਰਾਮ, ਬੀਕਾਨੇਰਵਾਲਾ, ਬਾਲਾਜੀ ਸਨੈਕਸ, ਬੀਕਾਜੀ ਫੂਡਜ਼ ਅਤੇ ਪ੍ਰਤਾਪ ਸਨੈਕਸ ਵਰਗੀਆਂ ਕੰਪਨੀਆਂ ਵੀ ਬਾਜ਼ਾਰ ’ਚ ਮੌਜੂਦ ਹਨ।

ਇਹ ਵੀ ਪੜ੍ਹੋ :      ਬਦਲ ਜਾਵੇਗਾ ਇਨਕਮ ਟੈਕਸ ਕਾਨੂੰਨ, ਸਰਕਾਰ ਪੇਸ਼ ਕਰ ਸਕਦੀ ਹੈ ਨਵਾਂ ਆਮਦਨ ਕਰ ਬਿੱਲ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News