ਭਾਰਤ ''ਚ ਬੰਦ ਹੋ ਸਕਦੀਆਂ ਹਨ ਟਾਟਾ ਤੇ ਮਹਿੰਦਰਾ ਦੀਆਂ ਇਹ ਗੱਡੀਆਂ

Monday, Feb 19, 2018 - 12:41 PM (IST)

ਜਲੰਧਰ- ਭਾਰਤੀ ਆਟੋ ਬਾਜ਼ਾਰ 'ਚ ਕੰਪਨੀਆਂ ਹਰ ਸਾਲ ਆਪਣੀਆਂ ਨਵੀਆਂ-ਨਵੀਆਂ ਕਾਰਾਂ ਨੂੰ ਲਾਂਚ ਕਰਦੀ ਰਹਿੰਦੀ ਹੈ, ਉਥੇ ਹੀ ਇਸ ਦੇ ਨਾਲ ਕੰਪਨੀਆਂ ਆਪਣੀਆਂ ਪੁਰਾਣੀਆਂ ਕਾਰਾਂ ਨੂੰ ਬੰਦ ਵੀ ਕਰਦੀਆਂ ਹਨ। ਅੱਜ ਅਸੀਂ ਟਾਟਾ ਅਤੇ ਮਹਿੰਦਰਾ ਦੀਆਂ ਕੁਝ ਅਜਿਹੀਆਂ ਕਾਰਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਕੰਪਨੀ ਬੰਦ ਕਰ ਸਕਦੀ ਹੈ। ਆਓ ਜਾਣਦੇ ਹਾਂ ਇਨ੍ਹਾਂ ਬਾਰੇ-

ਮਹਿੰਦਰਾ ਦੀਆਂ ਕਾਰਾਂ-

ਮਹਿੰਦਾ ਵੇਰਿਟੋ

ਇਲੈਕਟ੍ਰਿਕ ਵਾਹਨਾਂ 'ਤੇ ਫੋਕਸ ਕਰਦੇ ਹੋਏ ਮਹਿੰਦਰਾ ਵੇਰਿਟੋ ਨੂੰ ਬੰਦ ਕਰ ਸਕਦੀ ਹੈ। 2017 'ਚ ਇਸ ਦੀਆਂ ਸਿਰਫ 300 ਦੇ ਕਰੀਬ ਯੂਨਿਟਸ ਹੀ ਵਿਕੀਆਂ। ਮਹਿੰਦਰਾ ਵੇਰਿਟੋ ਦੇ ਡੀਜ਼ਲ ਵਰਜਨ ਨੂੰ ਬੰਦ ਕਰ ਸਕਦੀ ਹੈ। 

ਮਹਿੰਦਰਾ ਨੁਵੋਸਪੋਰਟ
ਇਹ ਮਹਿੰਦਰਾ ਦੀ ਦੂਜੀ ਗੱਡੀ ਹੋਵੇਗੀ ਜੋ ਕਿ ਬੰਦ ਹੋ ਸਕਦੀ ਹੈ। ਮਹਿੰਦਰਾ ਨੂੰ ਇਸ ਗੱਡੀ ਨੂੰ ਲੈ ਕੇ ਚੰਗਾ ਰਿਸਪਾਂਸ ਨਹੀਂ ਮਿਲਿਆ। ਪਿਛਲੇ ਮਹੀਨੇ ਸਿਰਫ ਇਕ ਹੀ ਗੱਡੀ ਵਿਕੀ। ਅਜਿਹੇ 'ਚ ਇਸ ਨੂੰ ਫਲਾਪ ਕਹਿਣਾ ਗਲਤ ਨਹੀਂ ਹੋਵੇਗਾ। 

ਮਹਿੰਦਰਾ ਜਾਏਲੋ
2009 'ਚ ਇਸ ਨੂੰ ਲਾਂਚ ਕੀਤਾ ਗਿਆ ਸੀ। ਸਮੇਂ ਦੇ ਨਾਲ ਇਸ ਦੀ ਵਿਕਰੀ ਘੱਟ ਹੁੰਦੀ ਗਈ। ਇਸ ਨੂੰ ਮਹਿੰਦਰਾ ਬੰਦ ਕਰਦੇ ਹੋਏ ਟੀ.ਯੂ.ਟੀ.500 ਨੂੰ ਲਾਂਚ ਕਰੇਗੀ, ਅਜਿਹੀ ਉਮੀਦ ਹੈ। 

ਟਾਟਾ ਦੀਆਂ ਕਾਰਾਂ-

ਟਾਟਾ ਇੰਡੀਗੋ

ਟਾਟਾ ਮੋਟਰਸ ਦੀ ਇਹ ਕਾਰ ਜੈਸਟ ਦੇ ਆਉਣ ਤੋਂ ਬਾਅਦ ਫਿੱਕੀ ਪੈ ਗਈ। ਕੰਪਨੀ ਹੁਣ ਇਸ ਦੀ ਪ੍ਰਮੋਸ਼ਨ ਵੀ ਨਹੀਂ ਕਰ ਰਹੀ ਹੈ। ਅਜਿਹੇ 'ਚ ਸੰਕੇਤ ਮਿਲ ਰਹੇ ਹਨ ਕਿ ਇਸ ਦੀ ਪ੍ਰੋਡਕਸ਼ਨ ਇਸ ਸਾਲ ਦੇ ਅੰਤ ਤੱਕ ਬੰਦ ਕੀਤੀ ਜਾ ਸਕਦੀ ਹੈ। 

ਟਾਟਾ ਬੋਲਟ
ਟਿਆਗੋ, ਟਿਗੋਰ ਆਦਿ ਕਾਰਾਂ ਦੀ ਸਫਲਤਾ ਤੋਂ ਉਤਸ਼ਾਹਿਤ ਹੋ ਕੇ ਕੰਪਨੀ ਟਾਟਾ ਬੋਲਟ ਨੂੰ ਬੰਦ ਕਰ ਸਕਦੀ ਹੈ। ਇਸ ਦੀ ਵਿਕਰੀ 'ਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਇਹ ਵੀ ਇਸ ਨੂੰ ਬੰਦ ਕਰਨ ਦੇ ਕਈ ਕਾਰਾਨਾਂ 'ਚੋਂ ਇਕ ਹੋ ਸਕਦਾ ਹੈ। 

ਟਾਟਾ ਇੰਡੀਕਾ 
ਇਹ ਕੰਪਨੀ ਦੀ ਸਭ ਤੋਂ ਲੋਕਪ੍ਰਿਅ ਕਾਰਾਂ 'ਚੋਂ ਇਕ ਹੈ। ਇਲੈਕਟ੍ਰਿਕ ਕਾਰਾਂ ਦਾ ਦੌਰ ਹੈ ਅਤੇ ਟਿਆਗੋ ਸਫਲ ਹੋ ਚੁੱਕੀ ਹੈ। ਅਜਿਹੇ 'ਚ ਟਾਟਾ ਟਿਆਗੋ ਦਾ ਹੀ ਇਲੈਕਟ੍ਰਿਕ ਵੇਰੀਐਂਟ ਲਿਆ ਸਕਦੀ ਹੈ, ਬਜਾਏ ਇਸ ਦੇ ਕਿ ਟਾਟਾ ਇੰਡੀਕਾ ਨੂੰ ਕੰਟੀਨਿਊ ਕੀਤਾ ਜਾਵੇ।


Related News