ਟਾਟਾ ਗਰੁੱਪ ਨੇ ਵੱਡੇ ਉਦਯੋਗਿਕ ਘਰਾਣਿਆਂ 'ਚੋਂ ਹਾਸਲ ਕੀਤਾ ਮੁਕਾਮ, ਇਸ ਮਾਮਲੇ 'ਚ ਦਿੱਗਜ਼ ਕੰਪਨੀਆਂ ਨੂੰ ਪਛਾੜਿਆ

Wednesday, May 24, 2023 - 05:47 PM (IST)

ਟਾਟਾ ਗਰੁੱਪ ਨੇ ਵੱਡੇ ਉਦਯੋਗਿਕ ਘਰਾਣਿਆਂ 'ਚੋਂ ਹਾਸਲ ਕੀਤਾ ਮੁਕਾਮ, ਇਸ ਮਾਮਲੇ 'ਚ ਦਿੱਗਜ਼ ਕੰਪਨੀਆਂ ਨੂੰ ਪਛਾੜਿਆ

ਬਿਜ਼ਨੈੱਸ ਡੈਸਕ : ਦੇਸ਼ ਦੇ ਸਭ ਤੋਂ ਵੱਡੇ ਉਦਯੋਗਿਕ ਘਰਾਣਿਆਂ 'ਚੋਂ ਇਕ ਟਾਟਾ ਗਰੁੱਪ ਨੇ ਖ਼ਾਸ ਮੁਕਾਮ ਹਾਸਲ ਕਰ ਲਿਆ ਹੈ। ਦੁਨੀਆ ਦੀਆਂ ਮੋਸਟ ਇਨੋਵੇਟਿਵ 50 ਕੰਪਨੀਆਂ ਦੀ ਸੂਚੀ 'ਚ ਟਾਟਾ ਗਰੁੱਪ ਨੂੰ 20ਵੇਂ ਨੰਬਰ 'ਤੇ ਰੱਖਿਆ ਗਿਆ ਹੈ। ਇਸ ਸੂਚੀ ਵਿੱਚ ਭਾਰਤੀ ਦੀ ਕਿਸੇ ਹੋਰ ਕੰਪਨੀ ਨੂੰ ਥਾਂ ਨਹੀਂ ਮਿਲੀ। ਬੋਸਟਨ ਕੰਸਲਟਿੰਗ ਗਰੁੱਪ ਦੀ ਮੋਸਟ ਇਨੋਵੇਟਿਵ ਕੰਪਨੀਆਂ 2023 ਦੀ ਸੂਚੀ ਬੁੱਧਵਾਰ ਨੂੰ ਜਾਰੀ ਕੀਤੀ ਗਈ।

ਇਹ ਵੀ ਪੜ੍ਹੋ : ਜੀ-7 ਦੇਸ਼ਾਂ ਦਾ ਰੂਸ ਖ਼ਿਲਾਫ਼ ਵੱਡਾ ਐਕਸ਼ਨ, ਭਾਰਤ ’ਚ 10 ਲੱਖ ਲੋਕਾਂ ਦਾ ਰੁਜ਼ਗਾਰ ਖ਼ਤਰੇ 'ਚ

ਦੱਸ ਦੇਈਏ ਕਿ ਇਸ ਸੂਚੀ 'ਚ ਕੰਪਨੀਆਂ ਨੂੰ ਉਨ੍ਹਾਂ ਦੀ ਕਾਰਗੁਜ਼ਾਰੀ, ਝਟਕਿਆਂ ਨੂੰ ਝੱਲਣ ਦੀ ਸਮਰੱਥਾ ਅਤੇ ਨਵੀਨਤਾ ਵਰਗੇ ਮਾਪਦੰਡਾਂ ਦੇ ਆਧਾਰ 'ਤੇ ਰੈਂਕਿੰਗ ਦਿੱਤੀ ਗਈ ਹੈ। ਟਾਟਾ ਸਮੂਹ ਨੇ 2045 ਤੱਕ ਸ਼ੁੱਧ-ਜ਼ੀਰੋ ਨਿਕਾਸੀ ਦਾ ਟੀਚਾ ਰੱਖਿਆ ਹੈ। ਇਸ ਸੂਚੀ 'ਚ ਆਈਫੋਨ ਬਣਾਉਣ ਵਾਲੀ ਅਮਰੀਕਾ ਦੀ ਕੰਪਨੀ ਐਪਲ ਪਹਿਲੇ ਨੰਬਰ 'ਤੇ ਹੈ, ਜਦਕਿ ਐਲੋਨ ਮਸਕ ਦੀ ਇਲੈਕਟ੍ਰਿਕ ਕਾਰ ਕੰਪਨੀ ਟੇਸਲਾ ਨੂੰ ਦੂਜਾ ਸਥਾਨ ਮਿਲਿਆ ਹੈ। ਟੇਸਲਾ ਦੀ ਸਥਿਤੀ ਵਿੱਚ ਪਿਛਲੀ ਵਾਰ ਦੇ ਮੁਕਾਬਲੇ ਤਿੰਨ ਸਥਾਨਾਂ ਦਾ ਸੁਧਾਰ ਹੋਇਆ ਹੈ।

ਇਹ ਵੀ ਪੜ੍ਹੋ :  2000 ਦੇ ਨੋਟ ਜਮ੍ਹਾ ਕਰਵਾਉਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ, ਨਹੀਂ ਤਾਂ ਆ ਸਕਦੈ ਇਨਕਮ ਟੈਕਸ ਦਾ ਨੋਟਿਸ

ਅਮਰੀਕਾ ਦੀ ਪ੍ਰਮੁੱਖ ਈ-ਕਾਮਰਸ ਕੰਪਨੀ ਐਮਾਜ਼ਾਨ ਇਨੋਵੇਟਿਵ ਰੈਂਕਿੰਗ 'ਚ ਤੀਜੇ ਨੰਬਰ 'ਤੇ ਹੈ। ਗੂਗਲ ਦੀ ਮੂਲ ਕੰਪਨੀ ਅਲਫਾਬੇਟ ਨੂੰ ਚੌਥਾ ਨੰਬਰ ਮਿਲਿਆ ਹੈ, ਜਦਕਿ ਮਾਈਕ੍ਰੋਸਾਫਟ ਪੰਜਵੇਂ ਨੰਬਰ 'ਤੇ ਹੈ। ਇਸ ਤੋਂ ਬਾਅਦ ਅਮਰੀਕਾ ਦੀ ਫਾਰਮਾ ਕੰਪਨੀ ਮੋਡਰਨਾ, ਦੱਖਣੀ ਕੋਰੀਆ ਦੀ ਸੈਮਸੰਗ, ਚੀਨ ਦੀ ਹੁਆਵੇਈ ਅਤੇ ਬੀਵਾਈਡੀ ਕੰਪਨੀ ਅਤੇ ਸਿਮੰਸ ਦਾ ਨੰਬਰ ਆਉਂਦਾ ਹੈ। ਇਸ ਤਰ੍ਹਾਂ ਟਾਪ 10 ਵਿੱਚ ਅਮਰੀਕਾ ਦੀਆਂ 6 ਅਤੇ ਚੀਨ ਦੀਆਂ 2 ਕੰਪਨੀਆਂ ਸ਼ਾਮਲ ਹਨ। ਫਾਈਜ਼ਰ ਨੂੰ 11ਵੀਂ ਰੈਂਕਿੰਗ ਮਿਲੀ ਹੈ, ਜਦਕਿ ਸਪੇਸਐਕਸ ਨੂੰ 12ਵੇਂ ਸਥਾਨ 'ਤੇ ਰੱਖਿਆ ਗਿਆ ਹੈ। ਮਾਰਕ ਜ਼ੁਕਰਬਰਗ ਦੀ ਕੰਪਨੀ ਮੇਟਾ (ਫੇਸਬੁੱਕ) ਪੰਜ ਸਥਾਨ ਹੇਠਾਂ ਡਿੱਗ ਕੇ 16ਵੇਂ ਨੰਬਰ 'ਤੇ ਆ ਗਈ ਹੈ।

ਇਹ ਵੀ ਪੜ੍ਹੋ : ਬ੍ਰਿਟੇਨ ਹੋਇਆ ਮੰਦੀ ਦਾ ਸ਼ਿਕਾਰ! ਬੀ. ਟੀ. ਗਰੁੱਪ ’ਚੋਂ ਕੱਢੇ ਜਾਣਗੇ 55,000 ਕਰਮਚਾਰੀ

ਕਿਸ ਨੇ ਮਾਰੀ ਛਾਲ, ਕੌਣ ਡਿੱਗਿਆ
ਨੇਸਲੇ ਦੀ ਸਥਿਤੀ 22 ਸਥਾਨ ਸੁਧਰ ਕੇ 27ਵੇਂ ਸਥਾਨ 'ਤੇ ਆ ਗਈ ਹੈ। ਦੂਜੇ ਪਾਸੇ ਮਾਲੀਆ ਦੇ ਹਿਸਾਬ ਨਾਲ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਵਾਲਮਾਰਟ 32ਵੇਂ ਸਥਾਨ ਤੋਂ ਹੇਠਾਂ ਡਿੱਗ ਕੇ 44ਵੇਂ ਸਥਾਨ 'ਤੇ ਆ ਗਈ ਹੈ। ਇਸੇ ਤਰ੍ਹਾਂ ਚੀਨ ਦੇ ਜੈਕ ਮਾਂ ਦੀ ਕੰਪਨੀ ਅਲੀਬਾਬਾ ਦੀ ਸਥਿਤੀ ਵਿੱਚ 22 ਸਥਾਨਾਂ ਦੀ ਗਿਰਾਵਟ ਆਈ ਹੈ। ਸਾਊਦੀ ਅਰਬ ਦੀ ਦਿੱਗਜ ਕੰਪਨੀ ਸਾਊਦੀ ਅਰਾਮਕੋ ਇਸ ਸੂਚੀ 'ਚ 41ਵੇਂ ਨੰਬਰ 'ਤੇ ਹੈ, ਜਦਕਿ ਸੋਨੀ 22 ਸਥਾਨ ਹੇਠਾਂ 31ਵੇਂ ਨੰਬਰ 'ਤੇ ਆ ਗਈ ਹੈ।
 


author

rajwinder kaur

Content Editor

Related News