ਟਾਸਕ ਫੋਰਸ ਨੇ ‘ਡਾਰਕ ਪੈਟਰਨ’ ਉੱਤੇ ਦਿਸ਼ਾ-ਨਿਰਦੇਸ਼ਾਂ ਦਾ ਖਰੜਾ ਸੌਂਪਿਆ, ਸਰਕਾਰ ਕਰ ਰਹੀ ਹੈ ਵਿਚਾਰ
Friday, Aug 18, 2023 - 12:17 PM (IST)
ਨਵੀਂ ਦਿੱਲੀ (ਭਾਸ਼ਾ) – ਆਨਲਾਈਨ ‘ਡਾਰਕ ਪੈਟਰਨ’ ਦੇ ਖਤਰੇ ਨਾਲ ਨਜਿੱਠਣ ਦੇ ਤਰੀਕੇ ਸੁਝਾਉਣ ਲਈ ਗਠਿਤ ਟਾਸਕ ਫੋਰਸ ਨੇ ਆਪਣੀ ਰਿਪੋਰਟ ਸੌਂਪ ਦਿੱਤੀ ਹੈ। ਖਪਤਕਾਰ ਮਾਮਲਿਆਂ ਦਾ ਮੰਤਰਾਲਾ ਇਸ ’ਤੇ ਵਿਚਾਰ ਕਰ ਰਿਹਾ ਹੈ। ‘ਡਾਰਕ ਪੈਟਰਨ’ ਲੋਕਾਂ ਨੂੰ ਆਨਲਾਈਨ ਧੋਖਾ ਦੇਣ ਜਾਂ ਉਨ੍ਹਾਂ ਦੀ ਪਸੰਦ ’ਚ ਹੇਰ-ਫੇਰ ਕਰਨ ਲਈ ਇਸਤੇਮਾਲ ਕੀਤੀ ਜਾਣ ਵਾਲੀ ਰਣਨੀਤੀ ਹੈ। ਇਸ ਟਾਸਕ ਫੋਰਸ ਦਾ ਗਠਨ 28 ਜੂਨ ਨੂੰ ਕੀਤਾ ਗਿਆ ਸੀ। ਉਸ ਨੇ 14 ਅਗਸਤ ਨੂੰ ਨੋਡਲ ਖਪਤਕਾਰ ਮਾਮਲਿਆਂ ਦੇ ਮੰਤਰਾਲਾ ਨੂੰ ਦਿਸ਼ਾ-ਨਿਰਦੇਸ਼ਾਂ ਦਾ ਖਰੜਾ ਸੌਂਪਿਆ।
ਇਹ ਵੀ ਪੜ੍ਹੋ : VIP ਵਾਹਨਾਂ ਤੋਂ ਹੁਣ ਹਟਾਏ ਜਾਣਗੇ ਸਾਇਰਨ!, ਗਡਕਰੀ ਨੇ ਨਵੀਂ ਯੋਜਨਾ ਬਾਰੇ ਦਿੱਤੀ ਜਾਣਕਾਰੀ
ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਮੰਤਰਾਲਾ ਦਿਸ਼ਾ-ਨਿਰਦੇਸ਼ਾਂ ਦੇ ਖਰੜੇ ’ਤੇ ਗੌਰ ਕਰ ਰਿਹਾ ਹੈ ਅਤੇ ਛੇਤੀ ਹੀ ਇਸ ਸਬੰਧ ਵਿਚ ਜਾਣਕਾਰੀ ਦਿੱਤੀ ਜਾਏਗੀ। ਖਰੜੇ ਵਿਚ ਟਾਸਕ ਫੋਰਸ ਨੇ ਸਪੱਸ਼ਟ ਤੌਰ ’ਤੇ ‘ਡਾਰਕ ਪੈਟਰਨ’ ਨੂੰ ਪਰਿਭਾਸ਼ਿਤ ਕੀਤਾ ਹੈ ਕਿ ਇਹ ਖਪਤਕਾਰ ਹਿੱਤਾਂ ਦੇ ਖਿਲਾਫ ਹੈ ਅਤੇ ਆਨਲਾਈਨ ਮੰਚਾਂ ਰਾਹੀਂ ਇਸ ਦਾ ਇਸਤੇਮਾਲ ਨਹੀਂ ਕੀਤਾ ਜਾਣਾ ਚਾਹੀਦਾ। ਇਸ ’ਚ ‘ਡਾਰਕ ਪੈਟਰਨ’ ਦੀਆਂ ਵੱਖ-ਵੱਖ ਕਿਸਮਾਂ ਨੂੰ ਵੀ ਵਰਗੀਕ੍ਰਿਤ ਕੀਤਾ ਗਿਆ ਹੈ, ਜਿਨ੍ਹਾਂ ਦਾ ਵੱਖ-ਵੱਖ ਈ-ਮੰਚ ’ਤੇ ਇਸਤੇਮਾਲ ਕੀਤਾ ਜਾਂਦਾ ਹੈ। ਐਮਾਜ਼ੋਨ, ਫਲਿੱਪਕਾਰਟ, ਗੂਗਲ, ਮੇਟਾ, ਓਲਾ ਕੈਬਸ, ਸਵਿਗੀ, ਜ਼ੋਮੈਟੋ, ਸ਼ਿਪ ਰਾਕੇਟ, ਗੋ-ਐੱਮ. ਐੱਮ. ਟੀ. ਅਤੇ ਨੈਸਕਾਮ ਦੇ ਪ੍ਰਤੀਨਿਧੀ ਟਾਸਕ ਫੋਰਸ ਦਾ ਹਿੱਸਾ ਹਨ। ਸਾਰਿਆਂ ਨੇ ਵਿਸਤ੍ਰਿਤ ਚਰਚਾ ਤੋਂ ਬਾਅਦ ਖਰੜੇ ਨੂੰ ਅੰਤਿਮ ਰੂਪ ਦਿੱਤਾ ਹੈ। ਅਧਿਕਾਰੀ ਨੇ ਕਿਹਾ ਕਿ ਇਸ ਸਮੱਸਿਆ ਨਾਲ ਨਜਿੱਠਣ ਲਈ ਪੂਰਾ ਉਦਯੋਗ ਨਾਲ ਹੈ। ਹਾਲੇ ‘ਡਾਰਕ ਪੈਟਰਨ’ ਭਰਮਾਊ ਵਿਗਿਆਪਨਾਂ ਦੇ ਤੌਰ ’ਤੇ ਨਜ਼ਰ ਆਉਂਦੇ ਹਨ।
ਇਹ ਵੀ ਪੜ੍ਹੋ : ਟਮਾਟਰ ਦੇ ਬਾਅਦ ਲਸਣ ਦੀਆਂ ਵਧੀਆਂ ਕੀਮਤਾਂ, ਰਿਟੇਲ ਮਾਰਕਿਟ 'ਚ ਵਿਕ ਰਿਹਾ 178 ਰੁਪਏ ਕਿਲੋ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8