2025-26 ਤੱਕ ਤਕਨਾਲੋਜੀ ਨੂੰ ਭਾਰਤੀ GDP ਦਾ 20-25 ਫ਼ੀਸਦੀ ਕਰਨ ਦਾ ਟੀਚਾ : IT ਮੰਤਰੀ

Monday, Jun 19, 2023 - 11:50 AM (IST)

2025-26 ਤੱਕ ਤਕਨਾਲੋਜੀ ਨੂੰ ਭਾਰਤੀ GDP ਦਾ 20-25 ਫ਼ੀਸਦੀ ਕਰਨ ਦਾ ਟੀਚਾ : IT ਮੰਤਰੀ

ਵਾਸ਼ਿੰਗਟਨ- ਭਾਰਤ ਸਰਕਾਰ ਨੇ 2025-26 ਤੱਕ ਦੇਸ਼ ਦੇ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਦਾ 20-25 ਫ਼ੀਸਦੀ ਤਕਨਾਲੋਜੀ ਨੂੰ ਬਣਾਉਣ ਦਾ ਟੀਚਾ ਰੱਖਿਆ ਹੈ। ਭਾਰਤ ਦੇ ਆਈ.ਟੀ. ਮੰਤਰੀ ਰਾਜੀਵ ਚੰਦਰਸ਼ੇਖਰ ਨੇ ਭਾਰਤੀ ਅਮਰੀਕੀ ਉੱਦਮੀਆਂ ਨੂੰ ਇਹ ਗੱਲ ਕਹੀ ਅਤੇ ਉਨ੍ਹਾਂ ਨੂੰ ਭਾਰਤ 'ਚ ਨਿਵੇਸ਼ ਕਰਨ ਲਈ ਕਿਹਾ।

ਇਹ ਵੀ ਪੜ੍ਹੋ: ਅਫਗਾਨਿਸਤਾਨ 'ਚ ਲਾਪਤਾ ਵਿਅਕਤੀ ਦੀ ਲਾਸ਼ ਘਰ ਦੇ ਹੀ ਬੇਸਮੈਂਟ 'ਚੋਂ ਮਿਲੀ
ਉਨ੍ਹਾਂ ਕਿਹਾ ਕਿ ਪਿਛਲੇ ਨੌਂ ਸਾਲਾਂ 'ਚ ਡਿਜੀਟਲ ਅਰਥਵਿਵਸਥਾ ਦਾ ਵਿਸਤਾਰ ਹੋਇਆ ਹੈ, ਵਿਭਿੰਨਤਾ ਆਈ ਹੈ ਅਤੇ ਮੌਜੂਦਾ ਸਮੇਂ 'ਚ ਤਕਨੀਕੀ ਖੇਤਰ 'ਚ ਅਜਿਹੀ ਕੋਈ ਥਾਂ ਨਹੀਂ ਹੈ ਜਿੱਥੇ ਭਾਰਤੀ ਉੱਦਮੀ, ਭਾਰਤੀ ਸਟਾਰਟਅੱਪ ਮੌਜੂਦ ਨਹੀਂ ਹਨ।
ਚੰਦਰਸ਼ੇਖਰ ਨੇ ਵੀਡੀਓ ਕਾਨਫਰੰਸ ਰਾਹੀਂ ਗਲੋਬਲ ਐਸੋਸੀਏਸ਼ਨ ਆਫ ਇੰਡੀਅਨ ਤਕਨਾਲੋਜੀ ਪ੍ਰੋਫੈਸ਼ਨਲਜ਼ ਦੀ ਸਾਲਾਨਾ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੈਮੀਕੰਡਕਟਰਾਂ, ਮਾਈਕ੍ਰੋ-ਇਲੈਕਟ੍ਰੋਨਿਕਸ, ਏ.ਆਈ, ਬਲਾਕਚੈਨ ਅਤੇ ਕੰਪਿਊਟਿੰਗ ਭਾਸ਼ਾਵਾਂ ਤੋਂ ਲੈ ਕੇ ਉਪਭੋਗਤਾ ਇੰਟਰਨੈਟ ਤੱਕ, ਭਾਰਤੀ ਉੱਦਮੀ ਹਰ ਜਗ੍ਹਾ ਮੌਜੂਦ ਹਨ।

GST ਪ੍ਰੀਸ਼ਦ ਦੀ ਬੈਠਕ ’ਚ ਹੋ ਸਕਦੈ ਰਿਟਰਨ ’ਚ ਵਾਧੂ ਤਸਦੀਕ ਦੇ ਪ੍ਰਸਤਾਵ ’ਤੇ ਵਿਚਾਰ
ਉਸ ਨੇ ਕਿਹਾ, “ਤਕਨਾਲੋਜੀ ਦੇ ਕਿਸੇ ਵੀ ਖੇਤਰ ਨੂੰ ਤੁਸੀਂ ਅੱਜ ਦੇਖਦੇ ਹੋ, ਉੱਥੇ ਭਾਰਤੀ ਸਟਾਰਟਅੱਪਸ, ਭਾਰਤੀ ਉੱਦਮਾਂ ਅਤੇ ਭਾਰਤੀ ਨਵੀਨਤਾਕਾਰਾਂ ਦੀ ਮਹੱਤਵਪੂਰਨ ਮੌਜੂਦਗੀ ਹੈ। ਭਾਰਤੀ ਇਨੋਵੇਸ਼ਨ ਅਰਥਵਿਵਸਥਾ 2014 'ਚ 4-5 ਫ਼ੀਸਦੀ ਤੋਂ ਵਧ ਕੇ ਅੱਜ 10 ਫ਼ੀਸਦੀ ਹੋ ਗਈ ਹੈ।
ਉਨ੍ਹਾਂ ਨੇ ਅੱਗੇ ਕਿਹਾ, “ਸਾਡਾ ਟੀਚਾ ਹੈ ਕਿ ਤਕਨਾਲੋਜੀ ਅਤੇ ਡਿਜੀਟਲ ਅਰਥਵਿਵਸਥਾ 2025-2026 ਤੱਕ ਕੁੱਲ ਜੀ.ਡੀ.ਪੀ ਦਾ 20 ਫ਼ੀਸਦੀ ਹੋਵੇਗੀ, ਜੋ ਲਗਭਗ 7.5 ਫ਼ੀਸਦੀ ਦੀ ਦਰ ਨਾਲ ਵਧੇਗੀ। ਉਸ ਸਮੇਂ ਸਾਡੀ ਜੀ.ਡੀ.ਪੀ ਲਗਭਗ 5,000 ਬਿਲੀਅਨ ਡਾਲਰ ਹੋਵੇਗੀ ਅਤੇ ਇਸ ਦਾ 20 ਫ਼ੀਸਦੀ 1,000 ਅਰਬ ਡਾਲਰ ਦਾ ਤਕਨਾਲੋਜੀ ਖੇਤਰ ਹੋਵੇਗਾ। ਅਸੀਂ ਇਸ ਟੀਚੇ 'ਤੇ ਕੰਮ ਕਰ ਰਹੇ ਹਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਇਸ ਟੀਚੇ 'ਤੇ ਜ਼ੋਰ ਦੇ ਰਹੀ ਹੈ।"

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Aarti dhillon

Content Editor

Related News