‘IBPS ਯੋਜਨਾ ਤਹਿਤ ਰੋਜ਼ਗਾਰ ਪੈਦਾ ਕਰਨ ’ਚ ਤਾਮਿਲਨਾਡੂ ਦੂਜੇ ਸਥਾਨ ਉੱਤੇ’

2021-06-19T18:27:27.34

ਚੇਨਈ (ਭਾਸ਼ਾ) – ਕੇਂਦਰ ਵਲੋਂ ਸ਼ੁਰੂ ਕੀਤੀ ਗਈ ਇੰਡੀਆ ਬਿਜ਼ਨੈੱਸ ਪ੍ਰੋਸੈੱਸ ਆਊਟਸੋਰਸਿੰਗ ਪ੍ਰਮੋਸ਼ਨ ਸਕੀਮ (ਆਈ. ਬੀ. ਪੀ. ਐੱਸ.) ਦੇ ਤਹਿਤ ਨਵੇਂ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਮਾਮਲੇ ’ਚ ਤਾਮਿਲਨਾਡੂ ਦੂਜੇ ਸਥਾਨ ’ਤੇ ਹੈ। ਸਾਫਟਵੇਅਰ ਤਕਨਾਲੋਜੀ ਪਾਰਕਸ ਆਫ ਇੰਡੀਆ (ਐੱਸ. ਟੀ. ਪੀ. ਆਈ.) ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।

ਆਈ. ਬੀ. ਪੀ. ਐੱਸ. ਯੋਜਨਾ ਨਾਲ ਦੂਜੀ ਅਤੇ ਤੀਜੀ ਸ਼੍ਰੇਣੀ ਦੇ ਸ਼ਹਿਰਾਂ ’ਚ ਕਈ ਆਈ. ਟੀ. ਅਤੇ ਬੀ. ਪੀ. ਓ. ਕੰਪਨੀਆਂ ਦਾ ਵਿਸਤਾਰ ਹੋਇਆ ਹੈ। ਆਈ. ਬੀ. ਪੀ. ਐੱਸ. ਯੋਜਨਾ ਦੇ ਤਹਿਤ ਆਂਧਰਾ ਪ੍ਰਦੇਸ਼ ਨੇ ਸਭ ਤੋਂ ਵੱਧ 12,234 ਨਵੇਂ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਹਨ। ਉਸ ਤੋਂ ਬਾਅਦ 9,401 ਨੌਕਰੀਆਂ ਦੇ ਨਾਲ ਤਾਮਿਲਨਾਡੂ ਦੂਜੇ ਸਥਾਨ ’ਤੇ ਹੈ। ਐੱਸ. ਟੀ. ਪੀ. ਆਈ. ਵਲੋਂ ਜਾਰੀ ਬਿਆਨ ਮੁਤਾਬਕ ਇਨ੍ਹਾਂ ਤੋਂ ਇਲਾਵਾ ਪੰਜਾਬ, ਓਡਿਸ਼ਾ, ਮਹਾਰਾਸ਼ਟਰ, ਝਾਰਖੰਡ ਅਤੇ ਬਿਹਾਰ ’ਚ ਰੋਜ਼ਗਾਰ ਦੇ ਮੌਕੇ ਪੈਦਾ ਹੋਏ ਹਨ।

ਬਿਆਨ ’ਚ ਕਿਹਾ ਗਿਆ ਹੈ ਕਿ ਹਾਲ ਹੀ ਦੇ ਸਾਲਾਂ ’ਚ ਆਈ. ਬੀ. ਪੀ. ਐੱਸ. ਨੇ ਦੂਜੀ ਅਤੇ ਤੀਜੀ ਸ਼੍ਰੇਣੀ ਦੇ ਸ਼ਹਿਰਾਂ ’ਚ 40,000 ਸਿੱਧੇ ਤੌਰ ’ਤੇ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਹਨ। ਇਨ੍ਹਾਂ ’ਚੋਂ 38 ਫੀਸਦੀ ਨੌਕਰੀਆਂ ਔਰਤਾਂ ਨੂੰ ਮਿਲੀਆਂ ਹਨ। ਪਿਛਲੇ ਸਾਲ ਦੌਰਾਨ ਇਨ੍ਹਾਂ ਇਕਾਈਆਂ ਨੇ 3,000 ਤਂ ਵੱਧ ਵਾਧੂ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ। ਐੱਸ. ਟੀ. ਪੀ. ਆਈ. ਦੇ ਡਾਇਰੈਕਟਰ ਜਨਰਲ ਓਂਕਾਰ ਰਾਏ ਨੇ ਕਿਹਾ ਕਿ ਬੀ. ਪੀ. ਓ. ਪ੍ਰਮੋਸ਼ਨ ਯੋਜਨਾ ਨੂੰ ਬੀ. ਪੀ. ਓ. ਉਦਯੋਗ ਵਲੋਂ ਕਾਫੀ ਉਤਸ਼ਾਹਜਨਕ ਪ੍ਰਤੀਕਿਰਿਆ ਮਿਲੀ ਹੈ। ਹਾਲੇ ਯੋਜਨਾ ਦੇ ਤਹਿਤ 47,043 ਸੀਟਾਂ ’ਤੇ 252 ਬੀ. ਪੀ. ਓ./ਆਈ. ਟੀ. ਈ. ਐੱਸ. ਇਕਾਈਆਂ ਆਪ੍ਰੇਟਿੰਗ ’ਚ ਹਨ।


Harinder Kaur

Content Editor Harinder Kaur