Swift ਨੂੰ ਮਿਲਿਆ ਬਿਹਤਰੀਨ ਰਿਸਪਾਂਸ, 145 ਦਿਨਾਂ ''ਚ ਵਿਕੀਆਂ 1 ਲੱਖ ਕਾਰਾਂ

Wednesday, Jun 13, 2018 - 06:44 PM (IST)

Swift ਨੂੰ ਮਿਲਿਆ ਬਿਹਤਰੀਨ ਰਿਸਪਾਂਸ, 145 ਦਿਨਾਂ ''ਚ ਵਿਕੀਆਂ 1 ਲੱਖ ਕਾਰਾਂ

ਜਲੰਧਰ—ਨਵੀਂ ਮਾਰੂਤੀ ਸੁਜ਼ੂਕੀ ਸਵਿੱਫਟ ਨੂੰ ਇਸ ਸਾਲ ਫਰਵਰੀ 'ਚ ਇੰਡੀਅਨ ਆਟੋ ਐਕਸਪੋ ਦੌਰਾਨ ਲਾਂਚ ਕੀਤਾ ਗਿਆ ਸੀ ਤੇ ਹੁਣ ਕੰਪਨੀ ਨੇ ਜਾਣਕਾਰੀ ਦਿੱਤੀ ਹੈ ਕਿ ਲਾਂਚਿੰਗ ਦੌਰਾਨ ਇਸ ਨਵੀਂ ਕਾਰ ਦੇ 1 ਲੱਖ ਯੂਨਿਟਸ ਦੀ ਵਿਕਰੀ ਹੋ ਚੁੱਕੀ ਹੈ। ਇਸ ਅੰਕੜੇ ਤੱਕ ਪਹੁੰਚਣ 'ਚ ਇਸ ਕਾਰ ਨੂੰ ਕੇਵਲ 145 ਦਿਨਾਂ ਦਾ ਹੀ ਸਮਾਂ ਲੱਗਿਆ ਹੈ। ਇਸ ਤਰ੍ਹਾਂ ਇਹ ਕਾਰ ਭਾਰਤ 'ਚ ਆਧਿਕਾਰਿਤ ਰੂਪ ਨਾਲ ਸਭ ਤੋਂ ਤੇਜ਼ੀ ਨਾਲ ਵਿਕਣ ਵਾਲੀ ਕਾਰ ਬਣ ਗਈ ਹੈ। 2005 'ਚ ਆਪਣੀ ਲਾਂਚਿੰਗ ਤੋਂ ਬਾਅਦ ਸਵਿੱਫਟ ਨੇ ਹੁਣ ਤਕ 1.89 ਮਿਲੀਅਨ ਯੂਨਿਟਸ ਦੀ ਵਿਕਰੀ ਹੋ ਚੁੱਕੀ ਹੈ। ਨਵੀਂ ਜਨਰੇਸ਼ਨ ਵਾਲੀ ਸਵਿੱਫਟ ਭਾਰਤ 'ਚ ਗਾਹਕਾਂ ਵਿਚਾਲੇ ਕਾਫੀ ਮਸ਼ਹੂਰ ਹੈ। ਇਸ ਦਾ ਇੰਟੀਰੀਅਰ ਕਾਫੀ ਆਕਰਸ਼ਕ ਹੈ। ਇਸ ਕਾਰ 'ਚ ਐਪਲ ਕਾਰ ਪਲੇਅ ਅਤੇ ਐਂਡ੍ਰਾਇਡ ਆਟੋ ਨਾਲ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਦਿੱਤਾ ਗਿਆ ਹੈ। ਨਾਲ ਹੀ ਇਸ ਨਵੀਂ ਕਾਰ 'ਚ ਐੱਲ.ਈ.ਡੀ. ਡੇਟਾਈਮ ਰਨਿੰਗ ਲਾਈਟਸ ਅਤੇ ਐੱਲ.ਈ.ਡੀ. ਪ੍ਰੋਜੈਕਟਰ ਹੇਡਲੈਂਪਸ ਵੀ ਦਿੱਤੇ ਗਏ ਹਨ। ਇਸ 'ਚ ਸੈਟੇਲਾਈਟ ਨੈਵੀਗੇਸ਼ਨ, ਕਲਾਈਮੇਟ ਕੰਟਰੋਲ, ਡਿਊਲ ਏਅਰਬੈਗ ਅਤੇ ਏ.ਬੀ.ਐੱਸ. ਵੀ ਦਿੱਤਾ ਗਿਆ ਹੈ। ਮਾਰੂਤੀ ਸੁਜ਼ੂਕੀ ਸਵਿੱਫਟ ਪੈਟਰੋਲ ਅਤੇ ਡੀਜ਼ਲ ਦੋਵੇਂ ਹੀ ਇੰਜਣ ਆਪਸ਼ਨ 'ਚ ਮੌਜੂਦ ਹੈ। ਇਸ ਦਾ 1.2 ਲੀਟਰ ਪੈਟਰੋਲ ਇੰਜਣ ਦਿੱਤਾ ਗਿਆ ਹੈ ਜੋ 83ਬੀ.ਐੱਚ.ਪੀ. ਦੀ ਪਾਵਰ ਜਨਰੇਟ ਕਰਦਾ ਹੈ। ਉੱਥੇ ਇਸ ਦਾ 1.3 ਡੀਜ਼ਲ ਇੰਜਣ 75ਬੀ.ਐੱਚ.ਪੀ. ਦੀ ਪਾਵਰ ਜਨਰੇਟ ਕਰਦਾ ਹੈ। ਇਨ੍ਹਾਂ ਦੋਵਾਂ ਇੰਜਣ ਨੂੰ ਟ੍ਰਾਂਸਮਿਸ਼ਨ ਲਈ 5-ਸਪੀਡ ਗਿਅਰਬਾਕਸ ਨਾਲ ਜੋੜਿਆ ਗਿਆ ਹੈ ਨਾਲ ਹੀ ਗਾਹਕਾਂ ਲਈ ਏ.ਐੱਮ.ਟੀ. ਦਾ ਵਿਕਲਪ ਵੀ ਮੌਜੂਦ ਹੈ।


Related News