ਸੁਜ਼ੂਕੀ ਮੋਟਰਸਾਈਕਲ ਇੰਡੀਆ ਦੀ ਵਿਕਰੀ ਅਪ੍ਰੈਲ ''ਚ ਸ਼ਾਨਦਾਰ ਤੇਜ਼ੀ ਨਾਲ ਵਧੀ

Monday, May 03, 2021 - 03:20 PM (IST)

ਨਵੀਂ ਦਿੱਲੀ- ਸੁਜ਼ੂਕੀ ਮੋਟਰਸਾਈਕਲ ਇੰਡੀਆ ਪ੍ਰਾਈਵੇਟ ਲਿਮਟਿਡ (ਐੱਸ. ਐੱਮ. ਆਈ. ਪੀ. ਐੱਲ.) ਨੇ ਸੋਮਵਾਰ ਨੂੰ ਕਿਹਾ ਕਿ ਅਪ੍ਰੈਲ 2021 ਵਿਚ ਉਸ ਦੀ ਵਿਕਰੀ 77,849 ਇਕਾਈ ਰਹੀ।

ਇਸ ਤੋਂ ਪਹਿਲਾਂ ਮਾਰਚ ਵਿਚ ਐੱਸ. ਐੱਮ. ਆਈ. ਪੀ. ਐੱਲ. ਦੀ ਵਿਕਰੀ 69,990 ਇਕਾਈ ਰਹੀ ਸੀ। ਇਸ ਤਰ੍ਹਾਂ ਕੰਪਨੀ ਨੇ ਵਿਕਰੀ ਵਿਚ 11 ਫ਼ੀਸਦੀ ਦਾ ਵਾਧਾ ਦਰਜ ਕੀਤਾ ਹੈ।

ਉੱਥੇ ਹੀ, ਪਿਛਲੇ ਸਾਲ ਅਪ੍ਰੈਲ ਮਹੀਨੇ ਵਿਚ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਰਾਸ਼ਟਰ ਪੱਧਰੀ ਤਾਲਾਬੰਦੀ ਦੇ ਮੱਦੇਨਜ਼ਰ ਵਿਕਰੀ ਪੂਰੀ ਤਰ੍ਹਾਂ ਪ੍ਰਭਾਵਿਤ ਹੋਈ ਸੀ। ਇਸ ਦੌਰਾਨ ਵਾਹਨ ਕੰਪਨੀਆਂ ਦੀ ਵਿਕਰੀ ਨਹੀਂ ਹੋ ਸਕੀ ਸੀ। ਐੱਸ. ਐੱਮ. ਆਈ. ਪੀ. ਐੱਲ. ਨੇ ਕਿਹਾ ਕਿ ਇਸ ਸਾਲ ਅਪ੍ਰੈਲ ਵਿਚ ਉਸ ਦੀ ਘਰੇਲੂ ਵਿਕਰੀ 63,879 ਇਕਾਈ ਰਹੀ, ਜਦੋਂ ਕਿ 13,970 ਵਾਹਨਾਂ ਦੀ ਬਰਾਮਦ ਕੀਤੀ ਗਈ। ਕੰਪਨੀ ਦੇ ਪ੍ਰਬੰਧਕ ਨਿਰਦੇਸ਼ਕ ਕੋਈਚਿਰੋ ਨੇ ਕਿਹਾ, ''ਇਹ ਬਹੁਤ ਸੰਤੋਸ਼ਜਨਕ ਹੈ ਕਿ ਅਸੀਂ ਅਪ੍ਰੈਲ 2019 ਦੇ ਮੁਕਾਬਲੇ ਅਪ੍ਰੈਲ 2021 ਵਿਚ ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਦੇ ਬਾਵਜੂਦ ਅਸੀਂ ਘਰੇਲੂ ਵਿਕਰੀ 12 ਫ਼ੀਸਦੀ ਵੱਧ ਦਰਜ ਕੀਤੀ ਅਤ ਬਰਾਮਦ ਵਿਚ 57.5 ਫ਼ੀਸਦੀ ਦਾ ਸ਼ਾਨਦਾਰ ਵਾਧਾ ਹਾਸਲ ਕੀਤਾ।''


Sanjeev

Content Editor

Related News