ਸੁਜ਼ੂਕੀ ਨੇ ਭਾਰਤ 'ਚ ਲਾਂਚ ਕੀਤੀ GSX-S750, ਜਾਣੋ ਕੀਮਤ ਤੇ ਫੀਚਰਸ

Wednesday, Apr 25, 2018 - 11:21 AM (IST)

ਜਲੰਧਰ- ਸੁਜ਼ੂਕੀ ਮੋਟਰਸਾਈਕਲ ਇੰਡੀਆ ਨੇ ਭਾਰਤ 'ਚ ਆਪਣੀ ਸੁਪਰਬਾਈਕ GSX-S750 ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਬਾਈਕ ਨੂੰ ਇਸੇ ਸਾਲ ਦੇਸ਼ 'ਚ ਲੱਗੇ ਆਟੋ ਐਕਸਪੋ 2018 'ਚ ਪੇਸ਼ ਕੀਤਾ ਸੀ ਜਿਥੇ ਇਸ ਬਾਈਕ ਨੂੰ ਕਾਫੀ ਪਸੰਦ ਵੀ ਕੀਤਾ ਗਿਆ। ਸੁਜ਼ੂਕੀ GSX-S750 ਸੁਜ਼ੂਕੀ ਦੀ GSX-R ਸੀਰੀਜ਼ ਦਾ ਡੀ.ਐੱਨ.ਏ. ਹੈ। ਆਓ ਜਾਣਦੇ ਹਾਂ ਇਸ ਬਾਈਕ ਦੀ ਕੀਮਤ ਅਤੇ ਖਾਸੀਅਤ-

ਡਿਜ਼ਾਇਨ
ਸੁਜ਼ੂਕੀ GSX-S750 ਦਾ ਡਿਜ਼ਾਇਨ ਸੁਜ਼ੂਕੀ ਦੀ ਹੀ GSX-S1000 ਨਾਲ ਕਾਫੀ ਮਿਲਦੀ ਹੈ। ਇਸ ਦੇ ਮਸਕੁਲਰ ਡਿਜ਼ਾਇਨ 'ਚ ਸ਼ਾਰਪ 'ਚ ਬਾਡੀ ਲਾਈਨਸ ਦੇਖੀਆਂ ਜਾ ਸਕਦੀਆਂ ਹਨ। ਇਸ ਵਿਚ ਅੱਗੇ ਹੈਲੋਜਨ ਹੈੱਡਲੈਂਪ ਦਿੱਤਾ ਗਿਆ ਹੈ ਜਿਸ ਦੇ ਨਾਲ ਐੱਲ.ਈ.ਡੀ. ਡੇਟਾਈਮ ਰਨਿੰਗ ਲਾਈਟਸ ਵੀ ਦਿੱਤੀਆਂ ਗਈਆਂ ਹਨ। ਨਾਲ ਹੀ ਬਾਈਕ ਦੇ ਬੈਕ 'ਤੇ ਵੀ ਐੱਲ.ਈ.ਡੀ. ਟੇਲ ਟਾਈਟਸ ਦਿੱਤੀਆਂ ਗਈਆਂ ਹਨ ਜੋ ਬਿਲਕੁਲ ਸੁਜ਼ੂਕੀ 7SX-S੧੦੦੦ ਵਰਗੀਆਂ ਹਨ। 
PunjabKesari
ਇੰਜਣ
ਸੁਜ਼ੂਕੀ ਨੇ ਇਸ ਬਾਈਕ 'ਚ 750ਸੀਸੀ ਦਾ 4-ਸਿਲੈਂਡਰ ਲਿਕੁਅਡ ਕੂਲਡ ਇੰਜਣ ਦਿੱਤਾ ਹੈ। ਇਹ ਇੰਜਣ 114.2 ਪੀ.ਐੱਸ. ਦੀ ਪਾਵਰ ਅਤੇ 81 ਨਿਊਟਨ-ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। GSX-S1000 'ਚ 6-ਸਪੀਡ ਗਿਅਰਬਾਕਸ ਦਿੱਤਾ ਗਿਆ ਹੈ। 
PunjabKesari
ਸਸਪੈਂਸ਼ਨ ਅਤੇ ਬ੍ਰੇਕ ਯੂਨਿਟ
ਸੁਜ਼ੂਕੀ ਨੇ ਇਸ ਬਾਈਕ 'ਚ ਅੱਗੇ 41mm ਦੇ ਕੇ.ਵਾਈ.ਬੀ. ਯੂ.ਐੱਸ.ਡੀ. ਸਸਪੈਂਸ਼ਨ ਅਤੇ ਪਿੱਛੇ ਇਕ ਕੇ.ਵਾਈ.ਬੀ. ਮੋਨੋਸ਼ਾਕ ਯੂਨਿਟ ਦਿੱਤੀ ਹੈ। ਨਾਲ ਹੀ ਬਾਈਕ 'ਚ ਏ.ਬੀ.ਐੱਸ. ਦੇ ਨਾਲ ਅੱਗੇ 310mm ਦੀ ਡਿਸਕ ਅਤੇ ਪਿੱਛੇ 240mm ਦੀ ਬ੍ਰੇਕਿੰਟ ਯੂਨਿਟ ਦਿੱਤੀ ਗਈ ਹੈ। 
PunjabKesari
ਕੀਮਤ
ਸੁਜ਼ੂਕੀ ਨੇ ਭਾਰਤੀ ਬਾਜ਼ਾਰ 'ਚ ਮੁਕਾਬਲਾ ਕਰਨ ਲਈ GSX-S750 ਦੀ ਕੀਮਤ ਕਾਫੀ ਘੱਟ ਰੱਖੀ ਹੈ। ਭਾਰਤ 'ਚ ਇਹ ਬਾਈਕ ਸਿਰਫ 7.45 ਲੱਖ ਰੁਪਏ (ਐਕਸ-ਸ਼ੋਅਰੂਮ) 'ਚ ਮਿਲੇਗੀ। ਭਾਰਤੀ ਬਾਜ਼ਾਰ 'ਚਇਸ ਦੇ ਮੁਕਾਬਲੇ ਆਉਣ ਵਾਲੀ ਬਾਈਕਸ ਦੀ ਕੀਮਤ 7.5 ਲੱਖ ਤੋਂ 10.90 ਲੱਖ ਰੁਪਏ ਤਕ ਹੈ। ਇਸ ਲਿਹਾਜ ਨਾਲ ਦੇਖਿਆ ਜਾਵੇ ਤਾਂ ਭਾਰਤ 'ਚ ਸਪੋਰਟਸ ਬਾਈਕ ਦੇ ਸ਼ੋਕੀਨਾਂ ਲਈ ਇਹ ਇਕ ਚੰਗਾ ਆਪਸ਼ਨ ਹੈ।


Related News