ਸਰਦੀਆਂ ਦੇ ਮੌਸਮ 'ਚ ਘਟੀ ਸੁੱਕੇ ਮੇਵਿਆਂ ਦੀ ਸਪਲਾਈ, ਵਧ ਸਕਦੀਆਂ ਹਨ ਕੀਮਤਾਂ

Friday, Jan 13, 2023 - 06:31 PM (IST)

ਨਵੀਂ ਦਿੱਲੀ - ਪੰਜਾਬ ਅਤੇ ਦਿੱਲੀ ਸਮੇਤ ਉੱਤਰ ਭਾਰਤ ਦੇ ਜ਼ਿਆਦਾਤਰ ਇਲਾਕਿਆਂ ਵਿਚ ਸਰਦੀਆਂ ਦੇ ਮੌਸਮ ਵਿਚ ਸੁੱਕੇ ਮੇਵਿਆਂ ਦੀ ਮੰਗ ਵਧ ਜਾਂਦੀ ਹੈ। ਦੂਜੇ ਪਾਸੇ ਤਿਉਹਾਰਾਂ ਦਾ ਮੌਸਮ ਹੋਣ ਕਾਰਨ ਲੋਕ ਇਨ੍ਹਾਂ ਚੀਜ਼ਾਂ ਦੀ ਖ਼ਰੀਦਦਾਰੀ ਵਧੇਰੇ ਕਰਦੇ ਹਨ। ਸਮੱਸਿਆ ਇਹ ਹੈ ਕਿ ਅਫ਼ਗਾਨਿਸਤਾਨ ਦੇ ਕੁਝ ਇਲਾਕਿਆਂ ਵਿਚ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਬਾਰਿਸ਼ਾਂ ਹੋਈਆਂ ਹਨ। ਇਸ ਕਾਰਨ ਉਥੋਂ ਦੀ ਸੁੱਕੇ ਮੇਵਿਆਂ ਫ਼ਸਲ ਪ੍ਰਭਾਵਿਤ ਹੋ ਰਹੀ ਹੈ। ਇਸ ਕਾਰਨ ਬਾਜ਼ਾਰ ਵਿਚ ਸੁੱਕੇ ਮੇਵਿਆਂ ਦੀ ਸਪਲਾਈ ਪ੍ਰਭਾਵਿਤ ਹੋਈ ਹੈ। ਹੁਣ ਜਦੋਂ ਸਪਲਾਈ ਵਿਚ ਮੁਸ਼ਕਲਾਂ ਸਾਹਮਣੇ ਆ ਰਹੀਆਂ ਹਨ ਇਸ ਦਾ ਸਿੱਧਾ ਅਸਰ ਬਾਜ਼ਾਰ ਵਿਚ ਵਿਕਰੀ ਅਤੇ ਕੀਮਤਾਂ ਉੱਤੇ ਵੀ ਦਿਖਾਈ ਦੇਣ ਲੱਗ ਗਿਆ ਹੈ। 

ਇਹ ਵੀ ਪੜ੍ਹੋ : ਪਿਤਾ-ਪਤੀ ਦਾ ਕਾਰੋਬਾਰ ਸੰਭਾਲ ਰਹੀਆਂ ਔਰਤਾਂ, ਇਨ੍ਹਾਂ ਧੀਆਂ ਨੇ ਬੁਲੰਦੀਆਂ ਤੱਕ ਪਹੁੰਚਾਏ ਘਰੇਲੂ ਉਦਯੋਗ

ਬਾਰਿਸ਼ਾਂ ਕਾਰਨ ਪ੍ਰਭਾਵਿਤ ਹੋ ਰਹੀ ਸਪਲਾਈ

ਭਾਰਤ ਸੁੱਕੇ ਮੇਵਿਆਂ ਦੀ ਦੇਸ਼ ਦੀ ਜ਼ਿਆਦਾਤਰ ਮੰਗ ਪੂਰੀ ਕਰਨ ਲਈ ਅਫ਼ਗਾਨਿਸਤਾਨ 'ਤੇ ਹੀ ਨਿਰਭਰ ਕਰਦਾ ਹੈ। ਅਫ਼ਗਾਨਿਸਤਾਨ ਅਤੇ ਭਾਰਤ ਦਰਮਿਆਨ 2 ਹਜ਼ਾਰ ਕਰੋੜ ਤੋਂ ਲੈ ਕੇ ਢਾਈ ਹਜ਼ਾਰ ਕਰੋੜ ਰੁਪਏ ਤੱਕ ਦਾ ਸੁੱਕੇ ਮੇਵਿਆਂ ਦਾ ਵਪਾਰ ਹੁੰਦਾ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਅਫ਼ਗਾਨਿਸਤਾਨ ਤੋਂ ਲਗਭਗ 40 ਤੋਂ 45 ਟਰੱਕ ਰੋਜ਼ਾਨਾ ਆਧਾਰ 'ਤੇ ਆਉਂਦੇ ਸਨ ਪਰ ਹੁਣ ਅੱਧੇ ਤੋਂ ਵੀ ਘੱਟ ਭਾਵ 10-15 ਟਰੱਕ ਹੀ ਸਪਲਾਈ ਲੈਕੇ ਆ ਰਹੇ ਹਨ। ਜਿਸ ਕਾਰਨ ਬਾਜ਼ਾਰ ਵਿਚ ਸਪਲਾਈ ਘੱਟ ਗਈ ਹੈ। ਦੂਜੇ ਪਾਸੇ ਅੱਜਕੱਲ੍ਹ ਠੰਡ ਵੀ ਬਹੁਤ ਪੈ ਰਹੀ ਹੈ। 

ਇਨ੍ਹਾਂ ਸੁੱਕੇ ਮੇਵਿਆਂ ਦਾ ਹੁੰਦਾ ਹੈ ਆਯਾਤ

ਅਫ਼ਾਨਿਸਤਾਨ ਤੋਂ ਭਾਰਤ ਆਮਤੌਰ 'ਤੇ ਕਾਜੂ, ਬਾਦਾਮ, ਪਿਸਤਾ, ਅੰਜੀਰ, ਮੁਨੱਕਾ, ਸੌਗੀ, ਅਨਾਰਦਾਣਾ, ਦਾਲਚੀਨੀ ਸਮੇਤ ਕਈ ਤਰ੍ਹਾਂ ਦੇ ਉਤਪਾਦ ਆਯਾਤ ਕੀਤੇ ਜਾਂਦੇ ਹਨ। ਇਨ੍ਹਾਂ ਉਤਪਾਦਾਂ ਦੀ ਗੁਣਵੱਤਾ ਕਾਰਨ ਹੀ ਬਾਜ਼ਾਰ ਵਿਚ ਮੰਗ ਬਣੀ ਰਹਿੰਦੀ ਹੈ। 

ਇਹ ਵੀ ਪੜ੍ਹੋ : Google ਨੂੰ 936.44 ਕਰੋੜ ਰੁਪਏ ਦੇ ਜੁਰਮਾਨੇ ਦੇ ਮਾਮਲੇ ’ਚ NCLAT ਨੇ ਦਿੱਤਾ ਵੱਡਾ ਝਟਕਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


Harinder Kaur

Content Editor

Related News