ਸਪਲਾਈ ਚੇਨ ਪ੍ਰਭਾਵਿਤ ਹੋਣ ਦਾ ਖਦਸ਼ਾ, ਮਹਿੰਗੇ ਹੋ ਸਕਦੇ ਹਨ ਕਈ ਉਤਪਾਦ

Friday, Dec 23, 2022 - 10:49 AM (IST)

ਸਪਲਾਈ ਚੇਨ ਪ੍ਰਭਾਵਿਤ ਹੋਣ ਦਾ ਖਦਸ਼ਾ, ਮਹਿੰਗੇ ਹੋ ਸਕਦੇ ਹਨ ਕਈ ਉਤਪਾਦ

ਨਵੀਂ ਦਿੱਲੀ–ਐਕਸਪੋਰਟਰਾਂ ਨੂੰ ਚੀਨ ਭੇਜੀ ਜਾਣ ਵਾਲੀ ਖੇਪ ’ਚ ਅੱਗੇ ਹੋਰ ਕਮੀ ਆਉਣ ਦੀ ਚਿੰਤਾ ਸਤਾਉਣ ਲੱਗੀ ਹੈ ਕਿਉਂਕਿ ਗੁਆਂਢੀ ਦੇਸ਼ ’ਚ ਕੋਰੋਨਾ ਦੇ ਮਾਮਲੇ ਵਧ ਰਹੇ ਹਨ। ਜੇ ਚੀਨ ’ਚ ਵਿਆਪਕ ਪੱਧਰ ’ਤੇ ਲਾਕਡਾਊਨ ਹੁੰਦਾ ਹੈ ਤਾਂ ਭਾਰਤ ਦੇ ਐਕਸਪੋਰਟ ਦੇ ਨਾਲ ਹੀ ਇੰਪੋਰਟ ’ਤੇ ਵੀ ਵਿਆਪਕ ਅਸਰ ਹੋ ਸਕਦਾ ਹੈ। ਵਪਾਰ ਸੰਗਠਨਾਂ ਮੁਤਾਬਕ ਜੋਖਮ ਵਾਲੇ ਖੇਤਰਾਂ ’ਚ ਫਾਰਮਾਸਿਊਟੀਕਲਸ, ਆਟੋ ਪਾਰਟਸ ਅਤੇ ਇਲੈਕਟ੍ਰਾਨਿਕ ਸਾਮਾਨ ਅਤੇ ਉਸ ਦੇ ਪਾਰਟਸ ਸ਼ਾਮਲ ਹਨ।
ਭਾਰਤ ਦੇ ਚੋਟੀ ਦੇ ਕਾਰੋਬਾਰੀ ਸਾਂਝੇਦਾਰ ਵਜੋਂ ਚੀਨ ਦੇ ਮਹੱਤਵ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਹੈ। ਚਾਲੂ ਵਿੱਤੀ ਸਾਲ ਦੇ ਸ਼ੁਰੂਆਤੀ 7 ਮਹੀਨਿਆਂ ’ਚ ਚੀਨ ਭਾਰਤ ਦਾ ਦੂਜਾ ਸਭ ਤੋਂ ਵੱਡਾ ਵਿਆਪਕ ਸਾਂਝੇਦਾਰ ਅਤੇ ਸਭ ਤੋਂ ਵੱਡਾ ਇੰਪੋਰਟ ਸਾਂਝੇਦਾਰ ਰਿਹਾ ਹੈ। ਇਹ ਵੀ ਅਹਿਮ ਹੈ ਕਿ ਗਲੋਬਲ ਵਪਾਰ ’ਚ ਚੀਨ ਦੀ ਹਿੱਸੇਦਾਰੀ ਬਹੁਤ ਜ਼ਿਆਦਾ ਹੈ ਅਤੇ ਜੇ ਅੱਗੇ ਕੋਈ ਰੁਕਾਵਟ ਹੁੰਦੀ ਹੈ ਤਾਂ ਇਸ ਦਾ ਅਸਰ ਕਈ ਦੇਸ਼ਾਂ ’ਤੇ ਪੈ ਸਕਦਾ ਹੈ ਜੋ ਚੀਨ ਵਲੋਂ ਕੀਤੀ ਜਾਣ ਵਾਲੀ ਸਪਲਾਈ ’ਤੇ ਨਿਰਭਰ ਹਨ। ਪਰ ਜਿੱਥੋਂ ਤੱਕ ਐਕਸਪੋਰਟ ਦਾ ਮਸਲਾ ਹੈ, ਚੀਨ ਭਾਰਤ ਦਾ ਚੌਥਾ ਐਕਸਪੋਰਟ ਬਾਜ਼ਾਰ ਹੈ, ਜਦ ਕਿ ਇਸ ਤੋਂ ਪਹਿਲਾਂ ਦੇ ਵਿੱਤੀ ਸਾਲ ’ਚ ਤੀਜਾ ਸਭ ਤੋਂ ਵੱਡਾ ਬਾਜ਼ਾਰ ਸੀ। ਚੀਨ ਦੀ ਅਰਥਵਿਵਸਥਾ ’ਤੇ ਕਈ ਝਟਕਿਆਂ ਨੇ ਅਸਰ ਪਾਇਆ ਹੈ, ਜਿਸ ’ਚ ਜ਼ੀਰੋ ਕੋਵਿਡ ਨੀਤੀ ਕਾਰਨ ਘੱਟ ਮੰਗ ਅਤੇ ਰੀਅਲ ਅਸਟੇਟ ਬਾਜ਼ਾਰ ’ਚ ਸੰਕਟ ਸ਼ਾਮਲ ਹੈ।
ਚੀਨ ਨੂੰ ਹੋਣ ਵਾਲਾ ਐਕਸਪੋਰਟ ਦਸੰਬਰ 2021 ਤੋਂ ਹੀ ਘੱਟ ਹੋ ਰਿਹਾ ਹੈ। ਅਪ੍ਰੈਲ ਤੋਂ ਅਕਤੂਬਰ ਦਰਮਿਆਨ ਭਾਰਤ ਨੇ ਚੀਨ ਨੂੰ 8.4 ਅਰਬ ਡਾਲਰ ਦੀਆਂ ਕਮਰਸ਼ੀਅਲ ਵਸਤਾਂ ਦਾ ਐਕਸਪੋਰਟ ਕੀਤਾ ਹੈ, ਜੋ ਇਕ ਸਾਲ ਪਹਿਲਾਂ ਦੀ ਤੁਲਨਾ ’ਚ 37 ਫੀਸਦੀ ਘੱਟ ਹੈ। ਪੈਟਰੋਲੀਅਮ ਉਤਪਾਦ, ਸਮੁੰਦਰੀ ਉਤਪਾਦ, ਕਾਰਬਨਿਕ ਰਸਾਇਣ, ਗੈਰ-ਬਾਸਮਤੀ ਚੌਲਾਂ ਤੋਂ ਇਲਾਵਾ ਹੋਰ ਕੁੱਝ ਵਸਤਾਂ ਦਾ ਚੀਨ ਨੂੰ ਐਕਸਪੋਰਟ ਹੁੰਦਾ ਹੈ। ਇਸੇ ਮਿਆਦ ਦੌਰਾਨ ਭਾਰਤ ਨੇ ਚੀਨ ਤੋਂ 60 ਅਰਬ ਡਾਲਰ ਤੋਂ ਵੱਧ ਵਸਤਾਂ ਦਾ ਇੰਪੋਰਟ ਕੀਤਾ ਹੈ ਜੋ ਇਕ ਸਾਲ ਪਹਿਲਾਂ ਦੀ ਤੁਲਨਾ ’ਚ 17 ਫੀਸਦੀ ਵੱਧ ਹੈ।
ਫੈੱਡਰੇਸ਼ਨ ਆਫ ਇੰਡੀਅਨ ਐਕਸਪੋਰਟਸ ਆਰਗਨਾਈਜੇਸ਼ਨ (ਫੀਓ) ਦੇ ਡਾਇਰੈਕਟਰ ਜਨਰਲ ਅਜੇ ਸਹਾਏ ਨੇ ਕਿਹਾ ਕਿ ਚੀਨ ਅਤੇ ਕੁੱਝ ਹੋਰ ਦੇਸ਼ਾਂ ’ਚ ਕੋਰੋਨਾ ਦੇ ਮਾਮਲੇ ਵਧ ਰਹੇ ਹਨ ਜੋ ਗਲੋਬਲ ਵਪਾਰ ਲਈ ਖਤਰੇ ਦੀ ਘੰਟੀ ਹੈ। ਪਿਛਲੇ ਸਾਲ ਦੇ ਅਖੀਰ ਤੋਂ ਹੀ ਐਕਸਪੋਰਟ ਘਟ ਰਿਹਾ ਹੈ। ਅੱਗੇ ਦੀ ਗਿਰਾਵਟ ਘੱਟ ਆਧਾਰ ’ਤੇ ਹੋਵੇਗੀ। ਹਾਲਾਂਕਿ ਕੰਪਨੀਆਂ ਚੀਨ ਤੋਂ ਕੱਚੇ ਮਾਲ ਦੀ ਸਪਲਾਈ ’ਤੇ ਨਿਰਭਰ ਹਨ ਅਤੇ ਜੇ ਕੋਈ ਰੁਕਾਵਟ ਆਉਂਦੀ ਹੈ ਤਾਂ ਅਗਲੇ 2-2 ਮਹੀਨਿਆਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਤਜ਼ਰਬੇ ਨੂੰ ਦੇਖਦੇ ਹੋਏ ਕੰਪਨੀ ਨੇ ਸਟੋਰੇਜ ਸ਼ੁਰੂ ਕਰ ਦਿੱਤੀ ਹੈ।
ਇੰਡੀਅਨ ਟੀ ਐਸੋਸੀਏਸ਼ਨ ’ਚ ਸਕੱਤਰ (ਐਕਸਪੋਰਟ) ਸੁਜੀਤ ਪਾਤਰ ਨੇ ਕਿਹਾ ਕਿ ਚੀਨ ’ਚ ਕੋਵਿਡ ਦੇ ਵਧਦੇ ਮਾਮਲੇ ਚਿੰਤਾ ਦਾ ਵਿਸ਼ਾ ਹੈ। ਆਈਗ੍ਰੇਨ ਇੰਡੀਆ ’ਚ ਜਿਣਸ ਵਿਸ਼ਲੇਸ਼ਕ ਰਾਹੁਲ ਚੌਹਾਨ ਨੇ ਕਿਹਾ ਕਿ ਚੀਨ ਕਰੀਬ ਸਾਰੀਆਂ ਜਿਣਸਾਂ ਦਾ ਵੱਡਾ ਇੰਪੋਰਟਰ ਹੈ, ਜਿਸ ’ਚ ਚੌਲ, ਕਪਾਹ, ਅਨਾਜ, ਪਾਮ ਆਇਲ, ਸੋਇਆ ਆਇਲ ਆਦਿ ਸ਼ਾਮਲ ਹਨ ਅਤੇ ਜੇ ਬਾਜ਼ਾਰ ’ਚ ਕੋਈ ਰੁਕਾਵਟ ਆਉਂਦੀ ਹੈ ਤਾਂ ਇਸ ਨਾਲ ਗਲੋਬਲ ਪੱਧਰ ’ਤੇ ਵਿਆਪਕ ਅਸਰ ਪੈਣਾ ਸੁਭਾਵਿਕ ਹੈ।
ਕਾਟਨ ਐਸੋਸੀਏਸ਼ਨ ਆਫ ਇੰਡੀਆ (ਸੀ. ਏ. ਆਈ.) ਦੇ ਮੁਖੀ ਅਤੁਲ ਗਨਾਤਰਾ ਨੇ ਕਿਹਾ ਕਿ ਚੀਨ ’ਚ ਦੇਸ਼ ਵਿਆਪੀ ਲਾਕਡਾਊਨ ਅਤੇ ਮੰਦੀ ਕਾਰਨ ਕਪਾਹ ਦੇ ਕਾਰੋਬਾਰ ’ਤੇ ਅਸਰ ਪਵੇਗਾ। ਉਨ੍ਹਾਂ ਨੇ ਕਿਹਾ ਕਿ ਮੰਗ ਘੱਟ ਹੋਣ ਕਾਰਨ ਕਪਾਹ ਜਾਂ ਧਾਗੇ ਅਤੇ ਇੱਥੋਂ ਤੱਕ ਕਿ ਟੈਕਸਟਾਈਲ ਐਕਸਪੋਰਟ ’ਚ ਪਿਛਲੇ ਕੁੱਝ ਮਹੀਨਿਆਂ ’ਚ ਜ਼ਿਕਰਯੋਗ ਕਮੀ ਆਈ ਹੈ ਅਤੇ ਕੋਵਿਡ ਦੇ ਮਾਮਲੇ ਵਧਣ ਤੋਂ ਪਹਿਲਾਂ ਖਰਾਬ ਸਥਿਤੀ ਹੋਰ ਖਰਾਬ ਨਹੀਂ ਹੋਵੇਗੀ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।


author

Aarti dhillon

Content Editor

Related News