ਸੁਪਰ ਲਗਜ਼ਰੀ ਕਾਰਾਂ ਨੇ 50 ਫੀਸਦੀ ਦਾ ਵਾਧਾ ਕੀਤਾ ਦਰਜ, ਜੋ ਭਾਰਤ ''ਚ ਹੁਣ ਤੱਕ ਦਾ ਸਭ ਤੋਂ ਵਧ

Thursday, Dec 15, 2022 - 11:50 AM (IST)

ਬਿਨਜੈੱਸ ਡੈਸਕ- ਭਾਰਤ 'ਚ ਇਸ ਸਮੇਂ ਮਹਿੰਗਾਈ ਪਹਿਲਾਂ ਦੀ ਤੁਲਨਾ 'ਚ ਕਾਫੀ ਘੱਟ ਹੈ। ਨਵੰਬਰ 'ਚ ਘੱਟ ਕੇ 5.88 ਫੀਸਦੀ 'ਤੇ ਆ ਗਈ ਹੈ। ਇਸ ਸਾਲ ਇਹ ਪਹਿਲਾ ਮੌਕਾ ਜਦੋਂ ਖੁਦਰਾ ਮਹਿੰਗਾਈ ਰਿਜ਼ਰਵ ਬੈਂਕ ਦੇ ਸੰਤੋਸ਼ਜਨਕ ਦਾਇਰੇ 'ਚ ਆਈ ਹੈ। ਉਹੀਂ ਦੂਜੇ ਪਾਸੇ ਦੇਸ਼ 'ਚ ਲਗਜ਼ਰੀ ਕਾਰ ਦੀ ਵਿੱਕਰੀ 'ਚ ਵੀ ਉਛਾਲ ਦੇਖਿਆ ਗਿਆ ਹੈ। ਅਜਿਹੇ 'ਚ ਭਾਰਤ ਦੇ ਮੰਦੀ ਦੀ ਚਪੇਟ 'ਚ ਜਾਣ ਦੇ ਆਸਾਰ ਬਹੁਤ ਘੱਟ ਦਿਖਾਈ ਦੇ ਰਹੇ ਹਨ। ਆਓ ਕੁਝ ਹੈਰਾਨ ਕਰਨ ਵਾਲੇ ਅੰਕੜਿਆਂ 'ਤੇ ਨਜ਼ਰ ਮਾਰਦੇ ਹਾਂ।
ਕਾਰਾਂ ਦੀ ਵਿਕਰੀ 'ਚ 50 ਫੀਸਦੀ ਦਾ ਉਛਾਲ
ਦੇਸ਼ 'ਚ ਇਸ ਸਾਲ 2 ਕਰੋੜ ਰੁਪਏ ਤੋਂ ਵੱਧ ਕੀਮਤ ਵਾਲੀਆਂ ਕਾਰਾਂ ਦੀ ਵਿਕਰੀ 'ਚ 50 ਫੀਸਦੀ ਦਾ ਵੱਡਾ ਉਛਾਲ ਦੇਖਣ ਨੂੰ ਮਿਲਿਆ ਹੈ। 2018 ਤੋਂ ਬਾਅਦ ਮਹਿੰਗਈਆਂ ਕਾਰਾਂ 'ਚ ਇਹ ਸਭ ਤੋਂ ਵੱਡਾ ਵਾਧਾ ਹੈ। ਇਕ ਰਿਪੋਰਟ ਮੁਤਾਬਕ ਇਸ ਸਾਲ ਦੇਸ਼ 'ਚ 450 ਤੋਂ ਜ਼ਿਆਦਾ ਲਗਜ਼ਰੀ ਕਾਰਾਂ ਵਿਕਣ ਦੀ ਉਮੀਦ ਹੈ। ਇਸ ਤੋਂ ਪਹਿਲਾਂ 2018 'ਚ ਸਭ ਤੋਂ ਵੱਧ 325 ਕਾਰਾਂ ਵਿਕੀਆਂ ਸਨ। ਪਰ ਇਹ ਅੰਕੜੇ ਇੱਕ ਹੋਰ ਪਾਸੇ ਵੱਲ ਇਸ਼ਾਰਾ ਕਰਦੇ ਹਨ ਕਿ ਦੇਸ਼ 'ਚ ਅਮੀਰ ਹੋਰ ਅਮੀਰ ਅਤੇ ਗਰੀਬ ਹੋਰ ਗਰੀਬ ਹੁੰਦਾ ਜਾ ਹੈ। ਇਸ ਨੂੰ ਅਰਥਵਿਵਸਥਾ ਦੀ ਭਾਸ਼ਾ 'ਚ ਕੇ ਸ਼ੇਪ ਰਿਕਵਰੀ ਕਿਹਾ ਜਾਂਦਾ ਹੈ, ਜੋ ਕਿਸੇ ਵੀ ਵਿਕਾਸਸ਼ੀਲ ਦੇਸ਼ ਲਈ ਠੀਕ ਨਹੀਂ ਹੈ।
ਇਨ੍ਹਾਂ ਕਾਰਾਂ ਦੀ ਹੈ ਡਿਮਾਂਡ
ਇਸ ਸਮੇਂ ਬਾਜ਼ਾਰ 'ਚ ਸਾਰੀਆਂ ਲਗਜ਼ਰੀ ਕਾਰਾਂ ਵਿਕ ਰਹੀਆਂ ਹਨ। ਉਸ 'ਚੋਂ ਜੋ ਸਭ ਤੋਂ ਵੱਧ ਵਿਕਣ ਵਾਲੀ ਕਾਰ ਹੈ। ਉਸ ਸੂਚੀ 'ਚ ਇਟਲੀ ਦੀ ਕੰਪਨੀ ਲੈਂਬੋਰਗਿਨੀ ਅਤੇ ਹੋਰ ਵਿਦੇਸ਼ੀ ਕਾਰ ਕੰਪਨੀਆਂ ਦਾ ਜਲਵਾ ਹੈ। ਇਨ੍ਹਾਂ 'ਚ ਫੇਰਾਰੀ, ਬੈਂਟਲੇ, ਐਸਟਨ ਮਾਰਟਿਨ, ਰੋਲਸ ਰਾਇਸ, ਪੋਰਸ਼ ਅਤੇ ਮੈਬੇ ਵਰਗੀਆਂ ਕਾਰਾਂ ਸ਼ਾਮਲ ਹਨ। ਤੁਹਾਨੂੰ ਦੱਸ ਦਈਏ ਭਾਰਤ 'ਚ ਲੈਂਬੋਰਗਿਨੀ ਕਾਰ ਦੀ ਕੀਮਤ 4 ਕਰੋੜ ਰੁਪਏ ਹੈ।


Aarti dhillon

Content Editor

Related News