ਸਮਰ ਸੇਲ: ਫਲਿੱਪਕਾਰਟ ਅਤੇ ਸਾਪਕਲੂਜ਼ ''ਤੇ 9 ਦਿਨਾਂ ਤੱਕ ਭਾਰੀ ਡਿਸਕਾਊਂਟ ਪਾਉਣ ਦਾ ਮੌਕਾ

Saturday, Jun 10, 2017 - 01:21 PM (IST)

ਸਮਰ ਸੇਲ: ਫਲਿੱਪਕਾਰਟ ਅਤੇ ਸਾਪਕਲੂਜ਼ ''ਤੇ 9 ਦਿਨਾਂ ਤੱਕ ਭਾਰੀ ਡਿਸਕਾਊਂਟ ਪਾਉਣ ਦਾ ਮੌਕਾ

ਨਵੀਂ ਦਿੱਲੀ—ਈ-ਕਾਮਰਸ ਸੈਕਟਰ ਦੀਆਂ 2 ਕੰਪਨੀਆਂ ਫਲਿੱਪਕਾਰਟ ਅਤੇ ਸ਼ਾਪਕਲੂਜ਼ ਅੱਜ ਤੋਂ ਵੱਖ-ਵੱਖ ਪ੍ਰਾਡੈਕਟ 'ਤੇ ਭਾਰੀ ਛੂਟ ਦੇ ਰਹੀ ਹੈ। 
ਮਿਲੇਗੀ 80 ਫੀਸਦੀ ਦੀ ਭਾਰੀ ਛੂਟ
ਫਲਿੱਪਕਾਰਟ 9 ਦਿਨ ਤੱਕ ਫੈਸ਼ਨ, ਕੱਪੜੇ ਅਤੇ ਹੋਰ ਉਤਪਾਦਾਂ 'ਤੇ 50 ਫੀਸਦੀ ਦੀ ਵੱਡੀ ਛੂਟ ਦੇਵੇਗਾ। ਨਾਲ ਹੀ ਐਚ. ਡੀ. ਐਫ. ਸੀ. ਬੈਂਕ ਦੇ ਡੈਬਿਟ ਜਾਂ ਕ੍ਰੈਡਿਟ ਕਾਰਡ ਤੋਂ ਪੇਮੈਂਟ ਕਰਨ 'ਤੇ 10 ਫੀਸਦੀ ਦੀ ਛੂਟ ਵੱਖ ਤੋਂ ਦਿੱਤੀ ਜਾਵੇਗੀ। ਉਧਰ ਸ਼ਾਪਕਲੂਜ਼ ਦੀ ਸੇਲ ਇਕ ਹਫਤੇ ਚੱਲੇਗੀ ਜਿਸ 'ਚ ਹੋਮ, ਕਿਚਨ, ਇਲੈਕਟ੍ਰੋਨਿਕ, ਅਸੈਸਰੀਜ਼ ਅਤੇ ਫੈਸ਼ਨ ਪ੍ਰੋਡੈਕਟਸ ਡਿਸਕਾਊਂਟ ਆਫਰ ਕੀਤੇ ਜਾ ਰਹੇ ਹਨ। 
ਫਲਿੱਪਕਾਰਟ ਫੈਸ਼ਨ ਹੈੱਡ ਰਿਸ਼ੀ ਵਾਸੁਦੇਵ ਨੇ ਇਹ ਬਿਆਨ 'ਚ ਕਿਹਾ ਹੈ ਕਿ ਇਹ ਐਕਸਕਿਲੂਸਿਵ ਸੇਲ ਇਵੈਂਟ ਲਾਂਚ ਕਰਨ ਦੇ ਪਿੱਛੇ ਸਾਡਾ ਮਕਸਦ ਦੇਸ਼ ਭਰ ਦੇ ਫੈਸ਼ਨ ਦੇ ਕਰੋੜਾਂ ਸ਼ੌਕੀਨ ਲੋਕਾਂ ਤੱਕ ਪਹੁੰਚਣਾ ਹੈ। ਫਲਿੱਪਕਾਰਟ ਦੀ ਮੌਜੂਦਾ ਸੇਲ ਇਵੈਂਟ 'ਚ ਤੁਸੀਂ 10 ਤੋਂ 18 ਜੂਨ ਤੱਕ ਕੁੱਲ 50 ਬ੍ਰੈਂਡਸ 'ਤੇ ਚੰਗਾ ਖਾਸ ਡਿਸਕਾਊਂਟ ਪਾ ਸਕਦੇ ਹਾਂ।


Related News