ਚੀਨੀ ਉਤਪਾਦਨ ਇਕ ਸਾਲ ਪਹਿਲਾਂ ਦੀ ਤੁਲਨਾ ''ਚ ਇਕ ਚੌਥਾਈ ਹੇਠਾਂ

01/18/2020 9:55:05 AM

ਨਵੀਂ ਦਿੱਲੀ—ਨਿੱਜੀ ਚੀਨੀ ਮਿੱਲਾਂ ਦੇ ਸੰਗਠਨ ਭਾਰਤੀ ਚੀਨੀ ਮਿੱਲ ਸੰਘ (ਇਸਮਾ) ਨੇ ਸ਼ੁੱਕਰਵਾਰ ਨੇ ਕਿਹਾ ਕਿ ਚਾਲੂ ਵਿੱਤੀ ਮਾਰਕਟਿੰਗ ਸਾਲ 'ਚ 15 ਜਨਵਰੀ ਤੱਕ ਦੇਸ਼ ਦਾ ਚੀਨੀ ਉਤਪਾਦਨ ਇਕ ਕਰੋੜ 8.8 ਲੱਖ ਟਨ ਸੀ। ਇਹ ਪਿਛਲੇ ਸਾਲ ਇਸ ਸਮੇਂ ਤੋਂ 26.15 ਫੀਸਦੀ ਘੱਟ ਹੈ। ਚੀਨੀ ਮਾਰਕਟਿੰਗ ਸਾਲ 2018-19 (ਅਕਤੂਬਰ-ਸਤੰਬਰ) 'ਚ 15 ਜਨਵਰੀ ਤੱਕ ਚੀਨੀ ਉਤਪਾਦਨ ਇਕ ਕਰੋੜ 47.4 ਲੱਖ ਟਨ ਸੀ। ਆਪਣੇ ਪਹਿਲਾਂ ਅਨੁਮਾਨ 'ਚ ਇਸਮਾ ਨੇ ਚਾਲੂ ਵਿੱਤੀ ਸਾਲ 'ਚ ਕੁੱਲ ਚੀਨੀ ਉਤਪਾਦਨ 2.2 ਕਰੋੜ ਟਨ ਰਹਿਣ ਦਾ ਅਨੁਮਾਨ ਲਗਾਇਆ ਹੈ। ਸਾਲ 2018-19 'ਚ ਤਿੰਨ ਕਰੋੜ 31.6 ਲੱਖ ਟਨ ਚੀਨੀ ਤਿਆਰ ਕੀਤੀ ਗਈ ਸੀ। ਇਸਮਾ ਦਾ ਦੂਜਾ ਅਨੁਮਾਨ ਅਗਲੇ ਮਹੀਨੇ ਆਵੇਗਾ। ਸਭ ਤੋਂ ਵੱਡੇ ਚੀਨੀ ਉਤਪਾਦਕ ਸੂਬਾ-ਮਹਾਰਾਸ਼ਟਰ 'ਚ 15 ਜਨਵਰੀ 55.44 ਫੀਸਦੀ ਕਮੀ ਦੇ ਨਾਲ 25.5 ਲੱਖ  ਟਨ ਚੀਨੀ ਉਤਪਾਦਨ ਹੋਇਆ ਸੀ। ਪਿਛਲੇ ਸਾਲ ਇਸ ਦੌਰਾਨ ਉਥੇ ਮਿੱਲਾਂ ਨੇ 57.2 ਲੱਖ ਟਨ ਚੀਨੀ ਤਿਆਰ ਕੀਤੀ ਸੀ। ਸੂਬੇ 'ਚ ਇਸ ਵਾਰ 15 ਜਨਵਰੀ ਨੂੰ 139 ਚੀਨੀ ਮਿੱਲਾਂ ਗੰਨੇ ਦੀ ਪਿੜਾਈ ਕਰ ਰਹੀਆਂ ਸਨ। ਪਿਛਲੇ ਸਾਲ ਇਸ ਸਮੇਂ 189 ਮਿੱਲਾਂ ਚੱਲ ਰਹੀਆਂ ਸਨ। ਦੂਜੇ ਪਾਸੇ ਵੱਡੇ ਉਤਪਾਦਨ ਉੱਤਰ ਪ੍ਰਦੇਸ਼ 'ਚ ਉਤਪਾਦਨ ਪੱਧਰ ਸੁਧਰਿਆ ਹੈ। ਸੂਬੇ 'ਚ ਪਿਛਲੇ ਸਾਲ ਇਸ ਸਮੇਂ ਤੱਕ 41.9 ਲੱਖ ਟਨ ਦੀ ਤੁਲਨਾ 'ਚ ਇਸ ਵਾਰ ਉਤਪਾਦਨ 43.7 ਲੱਖ ਟਨ ਦੱਸਿਆ ਗਿਆ ਹੈ। ਉੱਧਰ 119 ਚੀਨੀ ਮਿੱਲਾਂ ਸੰਚਾਲਨ 'ਚ ਹਨ ਅਤੇ ਕਦੇ ਔਸਤ ਚੀਨੀ ਪੜਤਾ 10.83 ਫੀਸਦੀ ਦੱਸਿਆ ਜਾ ਰਿਹਾ ਹੈ। ਦੇਸ਼ ਦੇ ਤੀਜੇ ਸਭ ਤੋਂ ਵੱਡੇ ਚੀਨੀ ਉਤਪਾਦਨ ਸੂਬਾ, ਕਰਨਾਟਕ 'ਚ ਚੀਨੀ ਉਤਪਾਦਨ ਇਕ ਸਾਲ ਪਹਿਲਾਂ ਤੋਂ 18.16 ਫੀਸਦੀ ਘੱਟ ਸੀ। ਸੂਬੇ ਦੀਆਂ ਮਿੱਲਾਂ ਨੇ ਇਸ ਮਿਆਦ 'ਚ 21.9 ਲੱਖ ਟਨ ਚੀਨੀ ਦਾ ਉਤਪਾਦਨ ਕੀਤਾ ਸੀ ਜਦੋਂਕਿ ਪਿਛਲੇ ਸਾਲ ਇਸ ਸਮੇਂ ਦਾ ਪੱਧਰ 26.7 ਲੱਖ ਟਨ ਸੀ।
ਅੰਕੜਿਆਂ ਮੁਤਾਬਕ ਚਾਲੂ ਵਿੱਤੀ ਸਾਲ 'ਚ 15 ਜਨਵਰੀ ਤੱਕ ਗੁਜਰਾਤ 'ਚ ਚੀਨੀ ਉਤਪਾਦਨ 3,72,000 ਟਨ, ਬਿਹਾਰ 3,30,000 ਟਨ, ਪੰਜਾਬ 2,05,000 ਟਨ, ਹਰਿਆਣਾ 2,00,000 ਟਨ, ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ 1,85,000 ਟਨ, ਉੱਤਰਾਖੰਡ 1,52,000 ਟਨ , ਤਾਮਿਲਨਾਡੂ 1,50,000 ਟਨ ਅਤੇ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ 'ਚ 1,63,000 ਟਨ ਦਾ ਸੀ। ਇਸਮਾ ਨੇ ਕਿਹਾ ਕਿ ਪਹਿਲਾਂ ਟੈਂਡਰ ਦੇ ਆਧਾਰ 'ਤੇ ਤੇਲ ਮਾਰਕਟਿੰਗ ਕੰਪਨੀਆਂ ਨੂੰ ਇਸ ਸਾਲ ਮਿੱਲਾਂ ਦੇ ਮਾਧਿਅਮ ਨਾਲ ਲਗਭਗ 156 ਕਰੋੜ ਲੀਟਰ ਈਥੋਨਾਲ ਦੀ ਸਪਲਾਈ ਕੀਤੀ ਜਾਣੀ ਹੈ।


Aarti dhillon

Content Editor

Related News