ਬਾਜ਼ਾਰ ''ਚ ਤੇਜ਼ੀ ਦੇ ਬਾਵਜੂਦ ਸ਼ੂਗਰ ਸਟਾਕਸ ਦੇ ਨਿਵੇਸ਼ਕਾਂ ਦਾ ਡੁੱਬਾ ਪੈਸਾ!

Saturday, May 22, 2021 - 01:34 PM (IST)

ਬਾਜ਼ਾਰ ''ਚ ਤੇਜ਼ੀ ਦੇ ਬਾਵਜੂਦ ਸ਼ੂਗਰ ਸਟਾਕਸ ਦੇ ਨਿਵੇਸ਼ਕਾਂ ਦਾ ਡੁੱਬਾ ਪੈਸਾ!

ਨਵੀਂ ਦਿੱਲੀ- ਸ਼ੁੱਕਰਵਾਰ ਨੂੰ ਬਾਜ਼ਾਰ ਵਿਚ ਜਿੱਥੇ ਸ਼ਾਨਦਾਰ ਤੇਜ਼ੀ ਰਹੀ, ਉੱਥੇ ਹੀ ਇਸ ਵਿਚਕਾਰ ਖੰਡ ਨਿਰਮਾਤਾਵਾਂ ਦੇ ਸ਼ੇਅਰਾਂ ਵਿਚ ਵਿਕਵਾਲੀ ਦੇਖਣ ਨੂੰ ਮਿਲੀ।

ਬਰਾਮਦ ਸਬਸਿਡੀ ਵਿਚ ਕਟੌਤੀ ਦੀ ਘੋਸ਼ਣਾ ਹੋਣ ਦੇ ਨਾਲ ਹੀ ਡਾਲਮੀਆ ਭਾਰਤ ਸ਼ੂਗਰ ਐਂਡ ਇੰਡਸਟਰੀਜ਼, ਬਜਾਜ ਹਿੰਦੁਸਤਾਨ ਸ਼ੂਗਰ, ਧਰਮਪੁਰ ਸ਼ੂਗਰ ਮਿੱਲਜ਼, ਦੁਵਾਰੀਕੇਸ਼ ਸ਼ੂਗਰ ਇੰਡਸਟਰੀਜ਼, ਬਲਰਾਮਪੁਰ ਚਿੰਨੀ ਮਿੱਲਜ਼, ਉੱਤਮ ਸ਼ੂਗਰ ਮਿਲਜ਼ ਅਤੇ ਅਵਧ ਸ਼ੂਗਰ ਮਿੱਲਜ਼ ਦੇ ਸ਼ੇਅਰ ਲੁੜਕ ਗਏ।

ਸਰਕਾਰ ਨੇ ਗਲੋਬਲ ਬਾਜ਼ਾਰ ਵਿਚ ਕੀਮਤਾਂ ਵਿਚ ਤੇਜ਼ੀ ਦੇ ਮੱਦੇਨਜ਼ਰ ਬਰਾਮਦ ਸਬਸਿਡੀ 6,000 ਰੁਪਏ ਪ੍ਰਤੀ ਟਨ ਤੋਂ ਘਟਾ ਕੇ 4,000 ਰੁਪਏ ਪ੍ਰਤੀ ਟਨ ਕਰ ਦਿੱਤੀ ਹੈ, ਜੋ 20 ਮਈ ਤੋਂ ਹੋਏ ਸੌਦਿਆਂ 'ਤੇ ਲਾਗੂ ਹੋ ਗਈ ਹੈ।

ਇਸ ਤੋਂ ਪਹਿਲਾਂ ਇਨ੍ਹਾਂ ਵਿਚੋਂ ਜ਼ਿਆਦਾਤਰ ਸ਼ੇਅਰਾਂ ਨੇ ਭਾਰੀ ਫਰਕ ਨਾਲ ਬਾਜ਼ਾਰ ਤੋਂ ਬਿਹਤਰ ਪ੍ਰਦਰਸ਼ਨ ਕੀਤਾ ਸੀ, ਜਦੋਂ ਕਿ ਪਿਛਲੇ ਕਾਰੋਬਾਰੀ ਸੈਸ਼ਨ ਵਿਚ ਬੀ. ਐੱਸ. ਈ. 'ਤੇ ਬਜਾਜ ਹਿੰਦੁਸਤਾਨ ਸ਼ੂਗਰ ਦੇ ਸ਼ੇਅਰ 4.98 ਫ਼ੀਸਦੀ ਦੀ ਗਿਰਾਵਟ ਨਾਲ 10.88 ਰੁਪਏ, ਬਲਰਾਮਪੁਰ ਚਿੰਨੀ ਦੇ ਸ਼ੇਅਰ 3.15 ਫ਼ੀਸਦੀ ਡਿੱਗ ਕੇ 302.95 ਰੁਪਏ, ਧਰਮਪੁਰ ਸ਼ੂਗਰ ਮਿੱਲਜ਼ ਦੇ 4.71 ਫ਼ੀਸਦੀ ਗਿਰਾਵਟ ਨਾਲ 323.40 ਰੁਪਏ, ਦੁਵਾਰੀਕੇਸ਼ ਦੇ 3.91 ਫ਼ੀਸਦੀ ਗਿਰਾਵਟ ਨਾਲ 51.65 ਰੁਪਏ 'ਤੇ ਬੰਦ ਹੋਏ। ਡੀ. ਸੀ. ਐੱਮ. ਸ਼੍ਰੀਰਾਮ ਇੰਡਸਟਰੀਜ਼ ਦੇ ਸ਼ੇਅਰ ਦੀ ਕੀਮਤ 2.82 ਫ਼ੀਸਦੀ ਲੁੜਕ ਕੇ 282.85 ਰੁਪਏ 'ਤੇ ਬੰਦ ਹੋਈ। ਇਸ ਤਰ੍ਹਾਂ ਕਈ ਨਿਵੇਸ਼ਕਾਂ ਦੇ ਪੈਸੇ ਮਿੱਟੀ ਹੋ ਗਏ।

ਇਹ ਵੀ ਪੜ੍ਹੋ- ਇਨ੍ਹਾਂ ਬੈਂਕਿੰਗ ਸ਼ੇਅਰਾਂ ਦੇ ਦਮ 'ਤੇ ਸੈਂਸੈਕਸ, ਨਿਫਟੀ 'ਚ ਰਿਹਾ ਜ਼ੋਰਦਾਰ ਉਛਾਲ

ਉੱਥੇ ਹੀ, ਡਾਲਮੀਆ ਭਾਰਤ ਸ਼ੂਗਰ ਐਂਡ ਇੰਡਸਟਰੀਜ਼ ਦੇ ਸ਼ੇਅਰ 4.26 ਫ਼ੀਸਦੀ ਦੀ ਕਮਜ਼ੋਰੀ ਨਾਲ 332.25 ਰੁਪਏ 'ਤੇ ਆ ਗਏ। ਖੁਰਾਕ ਮੰਤਰਾਲਾ ਦੇ ਸੰਯੁਕਤ ਸਕੱਤਰ ਸੁਬੋਧ ਕੁਮਾਰ ਨੇ ਕਿਹਾ, ''ਜੇਕਰ ਗਲੋਬਲ ਕੀਮਤਾਂ ਵਿਚ ਹੋਰ ਵਾਧਾ ਹੋਇਆ ਤਾਂ ਅਸੀਂ ਸਬਸਿਡੀ ਨੂੰ ਹੋਰ ਘਟਾਵਾਂਗੇ।" ਹਾਲਾਂਕਿ, ਕਿਹਾ ਜਾਂਦਾ ਹੈ ਕਿ 2020-21 ਸੀਜ਼ਨ ਲਈ ਨਿਰਾਧਾਰਤ 60 ਲੱਖ ਟਨ ਦੇ ਬਰਾਮਦ ਕੋਟੇ ਵਿਚੋਂ ਤਕਰੀਬਨ 57 ਲੱਖ ਟਨ ਦੇ ਸੌਦੇ ਪਹਿਲਾਂ ਹੀ ਹੋ ਚੁੱਕੇ ਹਨ।

ਇਹ ਵੀ ਪੜ੍ਹੋ- ਕੈਨੇਡਾ ਜਾਣ ਦੀ ਉਡੀਕ ਕਰ ਰਹੇ ਲੋਕਾਂ ਲਈ ਝਟਕਾ, ਉਡਾਣਾਂ 'ਤੇ ਪਾਬੰਦੀ ਵਧੀ


author

Sanjeev

Content Editor

Related News