ਖੰਡ ਦਾ ਉਤਪਾਦਨ ਮੌਜੂਦਾ ਮਾਰਕੀਟਿੰਗ ਸਾਲ ''ਚ 15 ਫਰਵਰੀ ਤੱਕ 2.48 ਫ਼ੀਸਦੀ ਹੋਇਆ ਘੱਟ : ਇਸਮਾ

Monday, Feb 19, 2024 - 03:08 PM (IST)

ਖੰਡ ਦਾ ਉਤਪਾਦਨ ਮੌਜੂਦਾ ਮਾਰਕੀਟਿੰਗ ਸਾਲ ''ਚ 15 ਫਰਵਰੀ ਤੱਕ 2.48 ਫ਼ੀਸਦੀ ਹੋਇਆ ਘੱਟ : ਇਸਮਾ

ਨਵੀਂ ਦਿੱਲੀ (ਭਾਸ਼ਾ) - ਦੇਸ਼ ਦਾ ਖੰਡ ਉਤਪਾਦਨ ਮੌਜੂਦਾ ਮਾਰਕੀਟਿੰਗ ਸਾਲ 2023-24 'ਚ 15 ਫਰਵਰੀ ਤੱਕ 2.48 ਫ਼ੀਸਦੀ ਘੱਟ ਕੇ 2.236 ਕਰੋੜ ਟਨ ਰਹਿ ਗਿਆ ਹੈ। ਇਸ ਤੋਂ ਇਲਾਵਾ ਪਿਛਲੇ ਸਾਲ ਦੀ ਇਸੇ ਮਿਆਦ 'ਚ ਇਹ ਉਤਪਾਦਨ 2.293 ਕਰੋੜ ਟਨ ਸੀ। ਖੰਡ ਮਾਰਕੀਟਿੰਗ ਸਾਲ ਅਕਤੂਬਰ ਤੋਂ ਸਤੰਬਰ ਤੱਕ ਚੱਲਦਾ ਹੈ। 

ਇਹ ਵੀ ਪੜ੍ਹੋ - ਕਿਸਾਨਾਂ ਲਈ ਚੰਗੀ ਖ਼ਬਰ: ਪਿਆਜ਼ ਦੇ ਨਿਰਯਾਤ ਤੋਂ ਮੋਦੀ ਸਰਕਾਰ ਨੇ ਹਟਾਈ ਪਾਬੰਦੀ

ਉਦਯੋਗਿਕ ਸੰਸਥਾ ਇੰਡੀਅਨ ਸ਼ੂਗਰ ਮਿੱਲਜ਼ ਐਸੋਸੀਏਸ਼ਨ (ISMA) ਦੇ ਤਾਜ਼ਾ ਅੰਕੜਿਆਂ ਅਨੁਸਾਰ ਮੌਜੂਦਾ 2023-24 ਮਾਰਕੀਟਿੰਗ ਸਾਲ ਵਿੱਚ ਖੰਡ ਦਾ ਉਤਪਾਦਨ 10 ਫ਼ੀਸਦੀ ਘਟ ਕੇ 3.305 ਕਰੋੜ ਟਨ ਰਹਿਣ ਦਾ ਅਨੁਮਾਨ ਹੈ, ਜੋ ਪਿਛਲੇ ਸਾਲ 3.662 ਕਰੋੜ ਟਨ ਸੀ। ਇਸਮਾ ਦੇ ਅਨੁਸਾਰ ਮੌਜੂਦਾ ਮਾਰਕੀਟਿੰਗ ਸਾਲ ਵਿੱਚ 15 ਫਰਵਰੀ ਤੱਕ ਮਹਾਰਾਸ਼ਟਰ, ਕਰਨਾਟਕ, ਗੁਜਰਾਤ ਅਤੇ ਤਾਮਿਲਨਾਡੂ ਵਿੱਚ ਖੰਡ ਦਾ ਉਤਪਾਦਨ ਘੱਟ ਰਿਹਾ। 

ਇਹ ਵੀ ਪੜ੍ਹੋ - RBI ਅਤੇ ED ਦੀ ਕਾਰਵਾਈ ਤੋਂ ਬਾਅਦ Paytm ਨੂੰ ਲੱਗਾ ਇੱਕ ਹੋਰ ਵੱਡਾ ਝਟਕਾ

ਹਾਲਾਂਕਿ, ਉੱਤਰ ਪ੍ਰਦੇਸ਼ ਵਿੱਚ ਖੰਡ ਦਾ ਉਤਪਾਦਨ ਸਮੀਖਿਆ ਅਧੀਨ ਮਿਆਦ ਦੇ ਦੌਰਾਨ ਵਧ ਕੇ 67.7 ਲੱਖ ਟਨ ਹੋ ਗਿਆ, ਜਦੋਂ ਕਿ ਪਿਛਲੇ ਸਾਲ ਦੀ ਇਸੇ ਮਿਆਦ ਵਿੱਚ 61.2 ਲੱਖ ਟਨ ਸੀ। ਮੌਜੂਦਾ ਮਾਰਕੀਟਿੰਗ ਸਾਲ ਵਿੱਚ 15 ਫਰਵਰੀ ਤੱਕ ਦੇਸ਼ ਵਿੱਚ ਲਗਭਗ 505 ਫੈਕਟਰੀਆਂ ਚੱਲ ਰਹੀਆਂ ਸਨ, ਜਦੋਂ ਕਿ ਇੱਕ ਸਾਲ ਪਹਿਲਾਂ ਦੀ ਮਿਆਦ ਵਿੱਚ ਇਹ ਅੰਕੜਾ 502 ਸੀ। ਇਸਮਾ ਨੇ ਕਿਹਾ ਕਿ ਮਹਾਰਾਸ਼ਟਰ ਅਤੇ ਕਰਨਾਟਕ ਵਿੱਚ ਲਗਭਗ 22 ਫੈਕਟਰੀਆਂ ਨੇ ਆਪਣਾ ਕੰਮਕਾਜ ਬੰਦ ਕਰ ਦਿੱਤਾ ਹੈ।

ਇਹ ਵੀ ਪੜ੍ਹੋ - Paytm ਦਾ FASTag ਇਸਤੇਮਾਲ ਕਰਨ ਵਾਲੇ ਸਾਵਧਾਨ! ਦੇਣਾ ਪੈ ਸਕਦੈ ਦੁੱਗਣਾ ਟੋਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News