ਇਸ ਸਾਲ ਖੰਡ ਲਈ ਢਿੱਲੀ ਹੋ ਸਕਦੀ ਹੈ ਜੇਬ, ਮਹਿੰਗੀ ਹੋਣ ਦਾ ਖਦਸ਼ਾ

Tuesday, Mar 03, 2020 - 03:33 PM (IST)

ਇਸ ਸਾਲ ਖੰਡ ਲਈ ਢਿੱਲੀ ਹੋ ਸਕਦੀ ਹੈ ਜੇਬ, ਮਹਿੰਗੀ ਹੋਣ ਦਾ ਖਦਸ਼ਾ

ਨਵੀਂ ਦਿੱਲੀ— ਇਸ ਸ਼ੂਗਰ ਸੀਜ਼ਨ 'ਚ ਖੰਡ ਕੀਮਤਾਂ 'ਚ ਵਾਧਾ ਹੋ ਸਕਦਾ ਹੈ। ਇਸ ਦੀ ਵਜ੍ਹਾ ਭਾਰੀ ਬਰਾਮਦ ਤੇ ਦੂਜੇ ਪਾਸੇ ਉਤਪਾਦਨ 'ਚ ਗਿਰਾਵਟ ਹੋਣਾ ਹੈ। ਕੌਮਾਂਤਰੀ ਪੱਧਰ 'ਤੇ ਖੰਡ ਕੀਮਤਾਂ ਅਗਸਤ 2019 ਤੇ ਜਨਵਰੀ 2020 ਵਿਚਕਾਰ 313 ਡਾਲਰ ਤੋਂ ਵੱਧ ਕੇ 388 ਡਾਲਰ ਪ੍ਰਤੀ ਟਨ 'ਤੇ ਪਹੁੰਚ ਗਈਆਂ ਹਨ। ਇਕਰਾ ਨੋਟ ਮੁਤਾਬਕ, ਇਸ ਨਾਲ ਬਰਾਮਦ ਨੂੰ ਉਤਸ਼ਾਹ ਮਿਲਣ ਦੀ ਸੰਭਾਵਨਾ ਹੈ, ਜਿਸ ਨਾਲ ਘਰੇਲੂ ਬਾਜ਼ਾਰ 'ਚ ਖੰਡ ਕੀਮਤਾਂ ਨੂੰ ਮਜਬੂਤੀ ਮਿਲੇਗੀ। ਫਿਲਹਾਲ ਘਰੇਲੂ ਬਾਜ਼ਾਰ 'ਚ ਖੰਡ ਕੀਮਤਾਂ 32,000-33,000 ਰੁਪਏ ਪ੍ਰਤੀ ਟਨ ਦਰਮਿਆਨ ਹਨ।



ਭਾਰਤ 'ਚ ਖੰਡ ਉਤਪਾਦਨ ਇਸ ਸ਼ੂਗਰ ਸੀਜ਼ਨ 'ਚ 260 ਲੱਖ ਟਨ ਰਹਿਣ ਦਾ ਅੰਦਾਜ਼ਾ ਹੈ, ਜੋ ਕਿ ਸਾਲ ਦਰ ਸਾਲ ਆਧਾਰ 'ਤੇ ਪਿਛਲੇ ਸੀਜ਼ਨ ਨਾਲੋਂ 21 ਫੀਸਦੀ ਘੱਟ ਹੈ। ਇਹ ਮੁੱਖ ਤੌਰ 'ਤੇ ਮਹਾਰਾਸ਼ਟਰ ਅਤੇ ਕਰਨਾਟਕ 'ਚ ਸੋਕੇ ਅਤੇ ਭਾਰੀ ਬਾਰਸ਼ ਦੀ ਵਜ੍ਹਾ ਨਾਲ ਗੰਨੇ ਦੀ ਉਪਲਬੱਧਤਾ 'ਚ ਗਿਰਾਵਟ ਕਾਰਨ ਹੈ। ਇਕਰਾ ਦੀ ਰਿਪੋਰਟ ਮੁਤਾਬਕ, ਮੌਜੂਦਾ ਖੰਡ ਸੀਜ਼ਨ ਦੌਰਾਨ ਭਾਰਤ 'ਚ ਖਪਤ ਤਕਰੀਬਨ 2 ਫੀਸਦੀ ਵੱਧ ਕੇ 265 ਲੱਖ ਟਨ 'ਤੇ ਪਹੁੰਚ ਜਾਵੇਗੀ।

ਉੱਥੇ ਹੀ, ਮੌਜੂਦਾ ਸੀਜ਼ਨ 'ਚ ਬਰਾਮਦ ਜਨਵਰੀ 2020 ਤੱਕ 16 ਲੱਖ ਟਨ ਰਹੀ ਹੈ, ਜਦੋਂ ਕਿ ਪੂਰੇ ਸੀਜ਼ਨ 'ਚ ਲਗਭਗ 40 ਲੱਖ ਟਨ ਹੋਣ ਦੀ ਉਮੀਦ ਹੈ, ਜੋ ਕਿ ਇਕ ਸਾਲ-ਦਰ-ਸਾਲ ਦੇ ਆਧਾਰ 'ਤੇ ਲਗਭਗ 25 ਫੀਸਦੀ ਵੱਧ ਹੈ। ਗਲੋਬਲ ਪ੍ਰਾਡਕਸ਼ਨ 'ਚ ਘਾਟੇ ਦੀਆਂ ਉਮੀਦਾਂ ਨੇ ਦਸੰਬਰ 2019 'ਚ ਕੀਮਤਾਂ ਨੂੰ 354 ਡਾਲਰ ਪ੍ਰਤੀ ਟਨ ਅਤੇ ਫਿਰ ਜਨਵਰੀ 2020 'ਚ 388 ਡਾਲਰ ਪ੍ਰਤੀ ਟਨ ਤੱਕ ਪਹੁੰਚਾ ਦਿੱਤਾ ਜੋ ਅਗਸਤ 2019 'ਚ 313 ਡਾਲਰ ਪ੍ਰਤੀ ਟਨ ਤੋਂ ਵੱਧ ਹਨ। ਇਸ ਦੇ ਨਤੀਜੇ ਵਜੋਂ ਖੰਡ ਦੀ ਬਰਾਮਦ 'ਚ ਵਾਧਾ ਹੋਣ ਦੀ ਸੰਭਾਵਨਾ ਹੈ। ਸਰਲ ਸ਼ਬਦਾਂ 'ਚ ਕਹੀਏ ਤਾਂ ਇਕ ਪਾਸੇ ਜਿੱਥੇ ਘਰੇਲੂ ਬਾਜ਼ਾਰ 'ਚ ਉਤਪਾਦਨ ਘੱਟ ਰਹਿਣ ਦੀ ਸੰਭਾਵਨਾ ਹੈ, ਉੱਥੇ ਹੀ ਕੌਮਾਂਤਰੀ ਬਾਜ਼ਾਰ 'ਚ ਚੰਗੀ ਕੀਮਤ ਹੋਣ ਨਾਲ ਬਰਾਮਦ 'ਚ ਵਾਧਾ ਹੋਵੇਗਾ, ਜਿਸ ਨਾਲ ਕੀਮਤਾਂ ਨੂੰ ਸਮਰਥਨ ਮਿਲੇਗਾ। ਹਾਲਾਂਕਿ, ਖੰਡ ਕੀਮਤਾਂ 'ਚ ਬਹੁਤਾ ਉਛਾਲ ਹੋਣ ਦੀ ਸੰਭਾਵਨਾ ਨਹੀਂ ਹੈ, ਜਿਸ ਦਾ ਖਪਤਕਾਰਾਂ ਦੀ ਜੇਬ 'ਤੇ ਜ਼ਿਆਦਾ ਬੋਝ ਪਵੇ।

ਇਹ ਵੀ ਪੜ੍ਹੋ ►GoAir ਦੇ ਰਹੀ ਹੈ ਚੰਡੀਗੜ੍ਹ ਤੋਂ ਦਿੱਲੀ ਦੀ ਸਸਤੀ ਟਿਕਟ, ਜਾਣੋ ਕਿਰਾਏਰਸੋਈ ਤੇਲ ਕੀਮਤਾਂ 'ਤੇ ਵੱਡੀ ਰਾਹਤ, ਇੰਨਾ ਹੋਣ ਜਾ ਰਿਹਾ ਹੈ ਸਸਤਾਇਨ੍ਹਾਂ ਦਵਾਈਆਂ ਦਾ ਸਟਾਕ ਹੋ ਸਕਦਾ ਹੈ ਖਤਮ, ਡਾਕਟਰਾਂ ਨੂੰ ਵੀ ਪੈ ਗਈ ਚਿੰਤਾPAN ਨੂੰ ਆਧਾਰ ਨਾਲ ਲਿੰਕ ਨਾ ਕਰਨ 'ਤੇ ਲੱਗ ਸਕਦਾ ਹੈ ਭਾਰੀ ਜੁਰਮਾਨਾIPHONE ਦੇ ਸ਼ੌਕੀਨਾਂ ਨੂੰ ਵੱਡਾ ਝਟਕਾ, ਐਪਲ ਨੇ ਕੀਮਤਾਂ 'ਚ ਕੀਤਾ ਇੰਨਾ ਵਾਧਾ ►ਹੁਣ ਫਲਾਈਟ 'ਚ ਲੈ ਸਕੋਗੇ Wi-Fi ਦਾ ਮਜ਼ਾ, ਸਰਕਾਰ ਨੇ ਦਿੱਤੀ ਹਰੀ ਝੰਡੀ


Related News