ਖੰਡ ਮਿੱਲਾਂ ਨੇ 2030 ਤੱਕ ਪੈਟਰੋਲ ''ਚ 50 ਫ਼ੀਸਦੀ ਈਥਾਨੌਲ ਮਿਲਾਉਣ ਦਾ ਰੱਖਿਆ ਟੀਚਾ, ਸਰਕਾਰ ਨੂੰ ਦਿੱਤੀ ਸਲਾਹ

Monday, Aug 28, 2023 - 01:46 PM (IST)

ਖੰਡ ਮਿੱਲਾਂ ਨੇ 2030 ਤੱਕ ਪੈਟਰੋਲ ''ਚ 50 ਫ਼ੀਸਦੀ ਈਥਾਨੌਲ ਮਿਲਾਉਣ ਦਾ ਰੱਖਿਆ ਟੀਚਾ, ਸਰਕਾਰ ਨੂੰ ਦਿੱਤੀ ਸਲਾਹ

ਨਵੀਂ ਦਿੱਲੀ - ਪੈਟਰੋਲ 'ਚ ਈਥਾਨੌਲ ਮਿਲਾਉਣ ਦੀ ਯੋਜਨਾ ਇੱਕ ਤੋਂ ਬਾਅਦ ਇੱਕ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਖੰਡ ਮਿੱਲਾਂ ਨੇ ਪੈਟਰੋਲ 'ਚ 50 ਫ਼ੀਸਦੀ ਈਥਾਨੌਲ ਮਿਲਾਉਣ ਦੇ ਅਭਿਲਾਸ਼ੀ ਟੀਚੇ ਨੂੰ ਪ੍ਰਾਪਤ ਕਰਨ ਲਈ ਸਰਕਾਰ ਨੂੰ ਇੱਕ ਯੋਜਨਾ ਪੇਸ਼ ਕੀਤੀ ਹੈ। ਸਰਕਾਰ ਨੇ 2030 ਤੱਕ ਪੈਟਰੋਲ 'ਚ ਔਸਤਨ 50 ਫ਼ੀਸਦੀ ਈਥਾਨੌਲ ਮਿਲਾਉਣ ਦਾ ਟੀਚਾ ਰੱਖਿਆ ਹੈ। ਖੰਡ ਮਿੱਲਾਂ ਨੇ ਡਿਸਟਿੱਲੇਸ਼ਨ ਸਮਰੱਥਾ ਵਧਾਉਣ ਲਈ ਕੁੱਲ 50,000 ਕਰੋੜ ਰੁਪਏ ਦੇ ਨਿਵੇਸ਼ ਦੀ ਯੋਜਨਾ ਬਣਾਈ ਹੈ, ਜੋ 15,000 ਕਰੋੜ ਰੁਪਏ ਦੀ ਪੁਰਾਣੀ ਨਿਵੇਸ਼ ਯੋਜਨਾ ਦੇ ਇਲਾਵਾ ਬਣਾਈ ਗਈ ਹੈ। 15,000 ਕਰੋੜ ਰੁਪਏ ਦੀ ਨਿਵੇਸ਼ ਯੋਜਨਾ 2025 ਤੱਕ ਪੈਟਰੋਲ 'ਚ 20 ਫ਼ੀਸਦੀ ਈਥਾਨੌਲ ਮਿਲਾਉਣ ਦੇ ਟੀਚੇ ਨੂੰ ਧਿਆਨ 'ਚ ਰੱਖ ਕੇ ਬਣਾਈ ਗਈ ਸੀ।

ਇਹ ਵੀ ਪੜ੍ਹੋ : ਰਿਲਾਇੰਸ ਦੇ ਨਿਵੇਸ਼ਕਾਂ ਨੂੰ ਅੱਜ ਮਿਲ ਸਕਦੈ ਤੋਹਫ਼ਾ! AGM 'ਚ ਮੁਕੇਸ਼ ਅੰਬਾਨੀ ਕਰਨਗੇ ਕਈ ਵੱਡੇ ਐਲਾਨ

ਦੂਜੇ ਪਾਸੇ ਖੰਡ ਮਿੱਲਾਂ ਨੇ ਈ-100 ਫਲੈਕਸ ਈਂਧਨ ਨਾਲ ਚੱਲਣ ਵਾਲੇ ਵਾਹਨ ਵੱਡੀ ਗਿਣਤੀ 'ਚ ਬਾਜ਼ਾਰ 'ਚ ਲਿਆਉਣ ਲਈ ਸਰਕਾਰ ਤੋਂ ਮਦਦ ਮੰਗੀ ਹੈ। ਅਜਿਹੇ ਵਾਹਨ 10-100 ਫ਼ੀਸਦੀ ਮਿਸ਼ਰਿਤ ਈਥਾਨੌਲ ਨਾਲ ਚੱਲ ਸਕਦੇ ਹਨ। ਮਿੱਲਾਂ ਦੀ ਯੋਜਨਾ ਅਨੁਸਾਰ 2030 ਤੱਕ ਪੈਟਰੋਲ 'ਚ 50 ਫ਼ੀਸਦੀ ਈਥਾਨੌਲ ਮਿਲਾ ਕੇ ਪੂਰੇ ਦੇਸ਼ 'ਚ ਪਹੁੰਚਾਉਣ ਲਈ ਸਾਲਾਨਾ ਔਸਤਨ 30 ਅਰਬ ਲੀਟਰ ਈਥਾਨੌਲ ਦੀ ਲੋੜ ਪਵੇਗੀ, ਜਿਸ 'ਚੋਂ 15-16 ਅਰਬ ਲੀਟਰ ਈਥਾਨੌਲ ਗੰਨੇ ਤੋਂ ਬਣਨ ਵਾਲੇ ਸੀਰੇ ਤੋਂ ਆਵੇਗਾ। ਬਾਕੀ ਈਥਾਨੌਲ ਖ਼ਰਾਬ ਹੋਏ ਅਨਾਜ, ਮੱਕੇ ਅਤੇ ਦੂਜੇ ਸਰੋਤਾਂ ਤੋਂ ਆਵੇਗਾ। ਦੇਸ਼ 'ਚ 30 ਅਰਬ ਈਥਾਨੌਲ ਬਣਨ ਨਾਲ ਪੈਟਰੋਲ ਦੀ ਆਯਾਤ ਘੱਟ ਹੋਵੇਗੀ। ਇਸ ਨਾਲ 2030 ਤੱਕ ਕਰੀਬ 15 ਅਰਬ ਡਾਲਰ ਵਿਦੇਸ਼ੀ ਮੁਦਰਾ ਬਚ ਜਾਵੇਗੀ ਅਤੇ ਕਿਸਾਨਾਂ ਦੀ ਆਮਦਨ 'ਚ 1.80 ਲੱਖ ਕਰੋੜ ਰੁਪਏ ਤੱਕ ਦਾ ਵਾਧਾ ਹੋਵੇਗਾ। 

ਇਹ ਵੀ ਪੜ੍ਹੋ : ਦੇਸ਼ 'ਚ ਵਧਦੀ ਮਹਿੰਗਾਈ 'ਤੇ ਰੋਕ ਲਾਉਣ ਲਈ ਕੇਂਦਰ ਸਰਕਾਰ ਨੇ ਚੁੱਕਿਆ ਵੱਡਾ ਕਦਮ

ਇੰਡੀਅਨ ਸ਼ੂਗਰ ਮਿੱਲਜ਼ ਐਸੋਸੀਏਸ਼ਨ (ਇਸਮਾ) ਨੇ 2030 ਤੱਕ ਪੈਟਰੋਲ ਵਿੱਚ ਔਸਤਨ 50 ਫ਼ੀਸਦੀ ਈਥਾਨੌਲ ਮਿਲਾਉਣ ਦੀ ਇਹ ਯੋਜਨਾ ਤਿਆਰ ਕੀਤੀ ਹੈ, ਜਿਸ ਨੂੰ ਸਰਕਾਰ ਅਤੇ ਨੀਤੀ ਆਯੋਗ ਦੇ ਸੀਨੀਅਰ ਅਧਿਕਾਰੀਆਂ ਨੂੰ ਹਾਲ ਹੀ ਵਿੱਚ ਹੋਈ ਮੀਟਿੰਗ ਵਿੱਚ ਪੇਸ਼ ਕੀਤਾ ਗਿਆ ਸੀ। ਇਹ ਯੋਜਨਾ ਪਹਿਲੀ 100 ਫ਼ੀਸਦੀ ਈਥਾਨੌਲ ਕਾਰ ਦੀ ਲਾਂਚ ਤੋਂ ਠੀਕ ਪਹਿਲਾਂ ਆਈ ਹੈ। ਈਥਾਨੌਲ ਦੀ ਸਪਲਾਈ ਸਾਲ 2022-23 ਵਿੱਚ ਪੈਟਰੋਲ ਵਿੱਚ ਔਸਤਨ 12 ਫ਼ੀਸਦੀ ਈਥਾਨੌਲ ਨੂੰ ਮਿਲਾਉਣ ਦਾ ਟੀਚਾ ਹੈ, ਜਿਸ ਨੂੰ 2025 ਤੱਕ ਵਧਾ ਕੇ 20 ਫ਼ੀਸਦੀ ਕਰ ਦਿੱਤਾ ਜਾਵੇਗਾ। ਸਾਲ 2022-23 ਵਿੱਚ ਜੁਲਾਈ ਦੇ ਸ਼ੁਰੂ ਤੱਕ ਲਗਭਗ 55 ਬਿਲੀਅਨ ਲੀਟਰ ਈਥਾਨੌਲ ਦੀ ਸਪਲਾਈ ਲਈ ਵਚਨਬੱਧ ਕੀਤਾ ਗਿਆ ਹੈ, ਜਿਸ ਵਿੱਚੋਂ ਲਗਭਗ 4 ਬਿਲੀਅਨ ਲੀਟਰ ਈਥਾਨੌਲ ਗੰਨੇ ਤੋਂ ਆਏਗਾ ਅਤੇ ਬਾਕੀ ਈਥਾਨੌਲ ਅਨਾਜ ਤੋਂ ਬਣੇਗੀ।

ਇਹ ਵੀ ਪੜ੍ਹੋ : ਚੰਦਰਯਾਨ-3 ਦੀ ਕਾਮਯਾਬੀ ਨਾਲ ਸ਼ੇਅਰ ਬਾਜ਼ਾਰ 'ਚ ਆਈ ਤੇਜ਼ੀ, ਇਸ ਕੰਪਨੀ ਦੇ ਸ਼ੇਅਰਾਂ 'ਚ ਹੋਇਆ ਜ਼ਬਰਦਸਤ ਵਾਧਾ

ਸੂਤਰਾਂ ਨੇ ਦੱਸਿਆ ਕਿ ਪੈਟਰੋਲ ਨਾਲ 50 ਫ਼ੀਸਦੀ ਈਥਾਨੌਲ ਮਿਸ਼ਰਣ ਦੀ ਯੋਜਨਾ ਤੋਂ ਬਾਅਦ ਮਿੱਲਾਂ ਦੀ ਵਾਧੂ ਸਮਰੱਥਾ ਈਥਾਨੌਲ ਉਤਪਾਦਨ ਵਿੱਚ ਲੱਗੇਗੀ ਅਤੇ ਉਨ੍ਹਾਂ ਨੂੰ ਪੈਦਾ ਹੋਈ ਵਾਧੂ ਖੰਡ ਦੀ ਬਰਾਮਦ ਨਹੀਂ ਕਰਨੀ ਪਵੇਗੀ। ਪਿਛਲੇ ਤਿੰਨ ਸਾਲਾਂ ਦੌਰਾਨ ਔਸਤਨ ਖੰਡ ਦਾ ਉਤਪਾਦਨ 4 ਤੋਂ 4.1 ਕਰੋੜ ਟਨ ਰਿਹਾ ਅਤੇ ਦੇਸ਼ 'ਚ ਖਪਤ ਸਿਰਫ਼ 2.75 ਤੋਂ 2.8 ਕਰੋੜ ਟਨ ਰਹੀ ਹੈ। ਵਾਧੂ ਬਣੀ 1 ਤੋਂ 1.3 ਕਰੋੜ ਟਨ ਖੰਡ ਤੋਂ ਲਗਭਗ 15-16 ਅਰਬ ਲੀਟਰ ਈਥਾਨੌਲ ਬਣਾਈ ਜਾ ਸਕਦੀ ਹੈ। ਇਸਦੀ ਵਰਤੋਂ ਕਰ ਕੇ 2030 ਤੱਕ ਔਸਤਨ 50 ਫ਼ੀਸਦੀ ਈਥਾਨੌਲ ਮਿਸ਼ਰਿਤ ਪੈਟਰੋਲ ਦਾ ਟੀਚਾ ਹਾਸਲ ਕੀਤਾ ਜਾ ਸਕਦਾ ਹੈ। 

ਇਹ ਵੀ ਪੜ੍ਹੋ : ਹਵਾਈ ਅੱਡੇ 'ਤੇ ਜਾਣ ਵਾਲੇ ਸਾਵਧਾਨ, 3 ਦਿਨ ਬੰਦ ਰਹੇਗੀ ਦਿੱਲੀ! ਜਾਣੋ ਕਿਉਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News