ਨਿਜੀ ਨਿਵੇਸ਼ ਆਰਥਕ ਵਿਕਾਸ ਲਈ ਅਹਿਮ, ਸਰਕਾਰ ਦੇ ਫੈਸਲਿਆਂ ਦਾ ਅਸਰ ਵਿਖੇਗਾ : ਸੁਬਰਾਮਣੀਅਮ

12/09/2019 9:11:03 PM

ਨਵੀਂ ਦਿੱਲੀ (ਭਾਸ਼ਾ)-ਮੁੱਖ ਆਰਥਕ ਸਲਾਹਕਾਰ ਕੇ. ਵੀ. ਸੁਬਰਾਮਣੀਅਮ ਦਾ ਕਹਿਣਾ ਹੈ ਕਿ ਨਿਜੀ ਨਿਵੇਸ਼ ਆਰਥਕ ਵਿਕਾਸ ਲਈ ਅਹਿਮ ਹੈ। ਕਾਰਪੋਰੇਟ ਟੈਕਸ ’ਚ ਕਟੌਤੀ ਕਰਨ ਦਾ ਮਕਸਦ ਨਿਵੇਸ਼ ਨੂੰ ਉਤਸ਼ਾਹ ਦੇਣਾ ਸੀ। ਸਰਕਾਰ ਨੇ ਲਗਾਤਾਰ ਆਰਥਕ ਵਿਕਾਸ ਲਈ ਬੀਤੇ ਮਹੀਨਿਆਂ ’ਚ ਕਈ ਕਦਮ ਚੁੱਕੇ, ਇਨ੍ਹਾਂ ਦਾ ਅਸਰ ਵੀ ਵਿਖੇਗਾ। ਸੁਬਰਾਮਣੀਅਮ ਨੇ ਫਿੱਕੀ ਯੰਗ ਲੀਡਰਸ ਸਮਿਟ ’ਚ ਉਕਤ ਗੱਲ ਕਹੀ।

ਦੇਸ਼ ਦੀ ਸੰਭਾਵੀ ਵਿਕਾਸ ਦਰ ’ਚ ਬਦਲਾਅ ਨਹੀਂ
ਸੁਬਰਾਮਣੀਅਨ ਨੇ ਕਿਹਾ, ‘‘ਇਹ ਦੱਸਣ ਦੀ ਜ਼ਰੂਰਤ ਨਹੀਂ ਕਿ ਆਰਥਕ ਵਿਕਾਸ ਦਰ ’ਚ ਸੁਸਤੀ ਹੈ ਸਗੋਂ ਸਵਾਲ ਇਹ ਹੋਣਾ ਚਾਹੀਦਾ ਹੈ ਕਿ ਸੁਸਤੀ ਢਾਂਚਾਗਤ ਕਾਰਣਾਂ ਨਾਲ ਹੈ ਜਾਂ ਚਕਰੀ? ਮੇਰਾ ਮੰਨਣਾ ਹੈ ਕਿ ਇਹ ਚਕਰੀ ਜ਼ਿਆਦਾ ਹੈ, ਮੱਧ ਮਿਆਦ ਲਈ ਮੰਗ ’ਚ ਕਮੀ ਨਹੀਂ ਆਈ ਹੈ। ਦੇਸ਼ ਦੀ ਸੰਭਾਵੀ ਵਿਕਾਸ ਦਰ ’ਚ ਕੋਈ ਬਦਲਾਅ ਨਹੀਂ ਹੋਇਆ।

ਜੀ. ਡੀ. ਪੀ. ਵਾਧਾ 6 ਤਿਮਾਹੀਆਂ ਤੋਂ ਘੱਟ ਰਿਹਾ
ਦੇਸ਼ ਦੀ ਜੀ. ਡੀ. ਪੀ. ਵਾਧਾ ਦਰ ਜੁਲਾਈ-ਸਤੰਬਰ ਤਿਮਾਹੀ ’ਚ ਸਿਰਫ 4.5 ਫ਼ੀਸਦੀ ਰਹਿ ਗਈ। ਇਹ 6 ਸਾਲ ’ਚ ਸਭ ਤੋਂ ਘੱਟ ਹੈ। ਅਪ੍ਰੈਲ-ਜੂਨ ’ਚ ਇਹ ਦਰ 5 ਫ਼ੀਸਦੀ ਅਤੇ ਪਿਛਲੇ ਸਾਲ ਸਤੰਬਰ ਤਿਮਾਹੀ ’ਚ 7 ਫ਼ੀਸਦੀ ਸੀ। ਜੀ. ਡੀ. ਪੀ. ਵਾਧਾ ਦਰ ਲਗਾਤਾਰ 6 ਤਿਮਾਹੀਆਂ ਤੋਂ ਡਿੱਗ ਰਹੀ ਹੈ। ਇਸ ਨੂੰ ਵਧਾਉਣ ਲਈ ਸਰਕਾਰ ਨੇ ਸਤੰਬਰ ’ਚ ਕਾਰਪੋਰੇਟ ਟੈਕਸ 30 ਤੋਂ ਘਟਾ ਕੇ 22 ਫ਼ੀਸਦੀ ਕਰਨ ਦਾ ਐਲਾਨ ਕੀਤਾ ਸੀ।


Karan Kumar

Content Editor

Related News