ਪੇਟ ਦੀ ਬਜਾਏ ਕੀਤਾ ਦਿਲ ਦਾ ਇਲਾਜ, ਫੋਰਟਿਸ ਦੇਵੇਗਾ 25 ਲੱਖ ਦਾ ਹਰਜ਼ਾਨਾ

Sunday, Nov 10, 2019 - 10:23 AM (IST)

ਜੈਪੁਰ—ਸੂਬਾ ਉਪਭੋਕਤਾ ਫੋਰਮ ਨੇ ਪੇਟ ਦੀ ਬੀਮਾਰੀ ਦਾ ਇਲਾਜ ਕਰਨ ਦੀ ਬਜਾਏ ਮਰੀਜ਼ ਦੇ ਦਿਲ ਦਾ ਇਲਾਜ ਕਰਨ ਅਤੇ ਬਾਅਦ 'ਚ ਉਸ ਦੀ ਮੌਤ ਹੋਣ ਦੇ ਮਾਮਲੇ 'ਚ ਫੋਰਟਿਸ ਹੈਲਥਕੇਅਰ ਲਿਮਟਿਡ ਅਤੇ ਫੋਰਟਿਸ ਹਸਪਤਾਲ 'ਤੇ 25 ਲੱਖ ਰੁਪਏ ਦਾ ਹਰਜ਼ਾਨਾ ਲਗਾਉਂਦੇ ਹੋਏ ਰਾਸ਼ੀ ਵਿਆਜ਼ ਸਮੇਤ ਪਰਿਵਾਦੀ ਨੂੰ ਅਦਾ ਕਰਨ ਨੂੰ ਕਿਹਾ ਹੈ।
ਕੀ ਹੈ ਮਾਮਲਾ
ਰੇਖਾ ਖੁੰਟੇਟਾ ਅਤੇ ਹੋਰ ਨੇ ਦੱਸਿਆ ਕਿ 28 ਜੁਲਾਈ 2014 ਨੂੰ ਉਸ ਦੇ ਪਿਤਾ ਚੇਤਰਾਮ ਨੂੰ ਖਾਣਾ-ਪੀਣ ਖਾਣ 'ਚ ਤਕਲੀਫ ਹੋ ਰਹੀ ਸੀ। ਇਸ 'ਤੇ ਮਰੀਜ਼ ਨੂੰ ਫੋਰਟਿਸ ਹਸਪਤਾਲ ਲਿਜਾਇਆ ਗਿਆ। ਇਥੇ ਪੇਟ ਦਰਦ ਦੀ ਜਾਣਕਾਰੀ ਦੇਣ ਦੇ ਬਾਵਜੂਦ ਡਾਕਟਕਾਂ ਨੇ ਗਲਤ ਹਿਸਟਰੀ ਸ਼ੀਟ ਲਿਖੀ ਅਤੇ ਈ.ਸੀ.ਜੀ. ਅਤੇ ਈਕੋ ਕੀਤਾ। ਇਸ 'ਚ ਆਇਆ ਕਿ ਮਰੀਜ਼ ਦਾ ਹਾਰਟ 50 ਫੀਸਦੀ ਹੀ ਕੰਮ ਕਰ ਰਿਹਾ ਹੈ। ਇਸ 'ਤੇ ਮਰੀਜ਼ ਨੇ ਦੱਸਿਆ ਕਿ ਉਸ ਦਾ ਹਾਰਟ ਸਾਲ 2002 ਤੋਂ ਇੰਨਾ ਹੀ ਕੰਮ ਕਰ ਰਿਹਾ ਹੈ। ਉੱਧਰ ਮਰੀਜ਼ ਦੀ ਪੇਟ ਦਰਦ ਦੀ ਸ਼ਿਕਾਇਤ 'ਤੇ ਧਿਆਨ ਨਾ ਦੇ ਕੇ ਉਸ ਦੀ ਏਜਿਓਗ੍ਰਾਫੀ ਅਤੇ ਏਜਿਓਪਲਾਸਟੀ ਕੀਤੀ ਗਈ। ਮਰੀਜ਼ ਦੀ 30 ਜੁਲਾਈ ਨੂੰ ਹਾਲਤ ਵਿਗੜਣ 'ਤੇ ਹੀਮੋਡਾਈਲਿਸਿਸ ਦੇਣਾ ਸ਼ੁਰੂ ਕੀਤਾ ਗਿਆ। ਉੱਧਰ 31 ਜੁਲਾਈ ਨੂੰ ਹਾਰਟ ਅਟੈਕ ਨਾਲ ਚੇਤਰਾਮ ਦੀ ਮੌਤ ਹੋ ਗਈ ਜਿਸ ਦੇ ਬਾਅਦ ਪਰਿਵਾਰ ਵਲੋਂ ਇਨਸਾਫ ਦੀ ਮੰਗ ਕੀਤੀ ਗਈ।
ਇਹ ਕਿਹਾ ਫੋਰਮ ਨੇ
ਸੂਬਾ ਉਪਭੋਕਤਾ ਫੋਰਮ ਨੇ ਕਿਹਾ ਕਿ ਪੇਟ ਦਰਦ ਦੇ ਮਰੀਜ਼ ਨੂੰ ਦਿਲ ਨੂੰ ਰੋਗੀ ਬਣਾ ਕੇ ਉਸ ਦੀ ਇਲਾਜ ਕੀਤਾ ਗਿਆ। ਹਸਪਤਾਲ ਦਾ ਇਹ ਕੰਮ ਗੰਭੀਰ ਸੇਵਾ ਦੋਸ਼ ਦੀ ਸ਼੍ਰੇਣੀ 'ਚ ਆਉਂਦਾ ਹੈ। ਅਜਿਹੇ 'ਚ ਹਸਪਤਾਲ 'ਤੇ 25 ਲੱਖ ਰੁਪਏ ਦਾ ਵੱਖ ਤੋਂ ਦੰਡਕਾਰੀ ਜ਼ੁਰਮਾਨਾ ਲਗਾਇਆ ਜਾਂਦਾ ਹੈ। ਅਦਾਲਤ ਨੇ ਇਲਾਜ 'ਚ ਖਰਚ ਹੋਏ 2 ਲੱਖ 84 ਹਜ਼ਾਰ ਰੁਪਏ ਦੀ ਵਿਆਜ਼ ਸਮੇਤ ਵਾਪਸ ਕਰਨ ਨੂੰ ਕਿਹਾ ਹੈ। ਇਹ ਹਰਜ਼ਾਨਾ ਸੂਬਾ ਉਪਭੋਕਤਾ ਕਲਿਆਣ ਫੰਡ 'ਚ ਵਿਆਜ਼ ਸਮੇਤ ਜਮ੍ਹਾ ਕਰਵਾਇਆ ਜਾਵੇ।


Aarti dhillon

Content Editor

Related News