ਸਮਾਲਕੈਪ ਕੰਪਨੀਆਂ ਦੇ ਸਟਾਕਸ ਨੇ ਨਿਵੇਸ਼ਕਾਂ ਨੂੰ ਰੁਆਇਆ, ਕਰੋੜਾਂ ਰੁਪਏ ਡੁੱਬੇ

03/31/2023 10:10:00 AM

ਨਵੀਂ ਦਿੱਲੀ–ਸਮਾਲਕੈਪ ਕੰਪਨੀਆਂ ਦੇ ਸਟਾਕਸ ਨੇ ਨਿਵੇਸ਼ਕਾਂ ਨੂੰ ਰੁਆਉਣ ਦਾ ਕੰਮ ਕੀਤਾ ਹੈ। ਦਰਅਸਲ ਵਿੱਤੀ ਸਾਲ 2022-23 ਦੌਰਾਨ ‘ਸਮਾਲ ਕੈਪ’ ਸ਼ੇਅਰ ਸੈਂਸੈਕਸ ਦੇ ਮੁਕਾਬਲੇ ਜ਼ਿਆਦਾ ਕਮਜ਼ੋਰੀ ਦਰਸਾਉਂਦੇ ਹੋਏ ਕਰੀਬ 6 ਫੀਸਦੀ ਟੁੱਟ ਗਏ। ਚਾਲੂ ਵਿੱਤੀ ਸਾਲ ’ਚ ਸਿਰਫ ਇਕ ਦਿਨ ਦਾ ਕਾਰੋਬਾਰ ਬਚਿਆ ਹੈ ਅਤੇ ਹੁਣ ਤੱਕ ਬੀ. ਐੱਸ. ਈ. ਸਮਾਲਕੈਪ ਸੂਚਕ ਅੰਕ 1,616.93 ਅੰਕ ਜਾਂ 5.73 ਫੀਸਦੀ ਡਿਗ ਚੁੱਕਾ ਹੈ।

ਇਹ ਵੀ ਪੜ੍ਹੋ- ਭਾਰਤ ਦਾ ਵਸਤੂ ਅਤੇ ਸੇਵਾ ਨਿਰਯਾਤ 2022-23 'ਚ 760 ਅਰਬ ਡਾਲਰ ਨੂੰ ਪਾਰ ਕਰੇਗਾ : ਪੀਊਸ਼ ਗੋਇਲ

ਵਿੱਤੀ ਸਾਲ 2022-23 ’ਚ ਮਿਡਕੈਪ 270.29 ਅੰਕ ਜਾਂ 1.12 ਫੀਸਦੀ ਟੁੱਟਾ। ਇਸ ਦੀ ਤੁਲਣਾ ’ਚ ਬੀ. ਐਸ. ਈ. ਸੈਂਸੈਕਸ ’ਚ 608.42 ਅੰਕ ਦੀ ਗਿਰਾਵਟ ਹੋਈ। ਸਮਾਲਕੈਪ ਇੰਡੈਕਸ ’ਚ ਵੱਡੀ ਗਿਰਾਵਟ ਆਉਣ ਨਾਲ ਨਿਵੇਸ਼ਕਾਂ ਦੇ ਕਰੋੜਾਂ ਰੁਪਏ ਡੁੱਬ ਗਏ ਹਨ।

ਇਹ ਵੀ ਪੜ੍ਹੋ- UPI ਪੇਮੈਂਟ ਕਰਨ ਵਾਲਿਆਂ ਨੂੰ ਵੱਡਾ ਝਟਕਾ, 2000 ਤੋਂ ਜ਼ਿਆਦਾ ਦੀ ਪੇਮੈਂਟ 'ਤੇ ਲੱਗੇਗਾ ਵਾਧੂ ਚਾਰਜ!
ਬਾਜ਼ਾਰ ਵਿਸ਼ਲੇਕਸ਼ਾਂ ਮੁਤਾਬਕ ਭਾਰਤੀ ਸ਼ੇਅਰ ਬਾਜ਼ਾਰ ਲਈ ਇਹ ਇਕ ਉਥਲ-ਪੁਥਲ ਭਰਿਆ ਸਾਲ ਸੀ। ਉੱਚ ਵਿਆਜ ਦਰ, ਤੇਜ਼ ਮਹਿੰਗਾਈ ਅਤੇ ਰੂਸ-ਯੂਕ੍ਰੇਨ ਜੰਗ ਵਰਗੇ ਕਈ ਨਾਂਹਪੱਖੀ ਕਾਰਕਾਂ ਦਾ ਅਸਰ ਸ਼ੇਅਰ ਬਾਜ਼ਾਰਾਂ ’ਤੇ ਹੋਇਆ। ਉਨ੍ਹਾਂ ਨੇ ਕਿਹਾ ਕਿ ਰੂਸ-ਯੂਕ੍ਰੇਨ ਜੰਗ ਨੇ ਭਾਰਤੀ ਸ਼ੇਅਰ ਬਾਜ਼ਾਰ ਲਈ ਪਹਿਲੀ ਤਿਮਾਹੀ ਨੂੰ ਔਖਾ ਬਣਾ ਦਿੱਤਾ ਸੀ। ਹਾਲਾਂਕਿ ਦੂਜੀ ਅਤੇ ਤੀਜੀ ਤਿਮਾਹੀ ’ਚ ਕੁੱਝ ਸੁਧਾਰ ਦੇਖਣ ਨੂੰ ਮਿਲਿਆ। ਤੇਜ਼ ਮਹਿੰਗਾਈ, ਰੂਸ-ਯੂਕ੍ਰੇਨ ਜੰਗ ਅਤੇ ਉੱਚ ਵਿਆਜ ਦਰਾਂ ਵਰਗੇ ਨਾਂਹਪੱਖੀ ਕਾਰਕਾਂ ਨੇ ਛੋਟੇ ਸ਼ੇਅਰਾਂ ਤੋਂ ਨਿਵੇਸ਼ਕਾਂ ਨੂੰ ਦੂਰ ਕੀਤਾ।

ਇਹ ਵੀ ਪੜ੍ਹੋ-ਏਅਰਬੱਸ ਦੇ ਜਹਾਜ਼ਾਂ 'ਚ ਲੱਗਣਗੇ 'ਮੇਕ ਇਨ ਇੰਡੀਆ' ਦਰਵਾਜ਼ੇ, ਟਾਟਾ ਨੂੰ ਮਿਲਿਆ ਠੇਕਾ

ਇਕਵਿਟੀ ਐਡਵਾਈਜ਼ਰ ਮਾਰਕੀਟਮੋਜੋ ਦੇ ਮੁੱਖ ਨਿਵੇਸ਼ ਅਧਿਕਾਰੀ ਸੁਨੀਲ ਦਮਾਨੀਆ ਨੇ ਕਿਹਾ ਕਿ ਵਿੱਤੀ ਸਾਲ 2022-23 ’ਚ ਭਾਰਤੀ ਸ਼ੇਅਰ ਬਾਜ਼ਾਰ ਦੇ ਖਰਾਬ ਪ੍ਰਦਰਸ਼ਨ ’ਚ ਕਈ ਕਾਰਕਾਂ ਦਾ ਯੋਗਦਾਨ ਰਿਹਾ। ਇਸ ਤੋਂ ਪਹਿਲਾਂ 2020-21 ਅਤੇ 2021-22 ’ਚ ਬਾਜ਼ਾਰ ਦਾ ਪ੍ਰਦਰਸ਼ਨ ਜ਼ਿਕਰਯੋਗ ਤੌਰ ’ਤੇ ਚੰਗਾ ਸੀ ਅਤੇ ਨਿਫਟੀ ਅਤੇ ਸੈਂਸੈਕਸ ਨੇ ਦੋ ਅੰਕਾਂ ’ਚ ਲਾਭ ਦਿੱਤਾ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


Aarti dhillon

Content Editor

Related News