ਰਿਲਾਇੰਸ ਇੰਡਸਟਰੀਜ਼, IT ਸ਼ੇਅਰਾਂ ਵਿੱਚ ਖਰੀਦਦਾਰੀ ਨਾਲ ਸਟਾਕ ਬਾਜ਼ਾਰਾਂ ਨੂੰ ਹੋਇਆ ਲਾਭ

Friday, Apr 21, 2023 - 12:34 PM (IST)

ਮੁੰਬਈ (ਭਾਸ਼ਾ) - ਰਿਲਾਇੰਸ ਇੰਡਸਟਰੀਜ਼ ਅਤੇ ਆਈ.ਟੀ. ਸਟਾਕਾਂ 'ਚ ਖਰੀਦਦਾਰੀ ਦੇ ਵਿਚਕਾਰ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਪ੍ਰਮੁੱਖ ਸਟਾਕ ਸੂਚਕਾਂਕ ਵਿਚ ਵਾਧਾ ਦੇਖਣ ਨੂੰ ਮਿਲਿਆ। ਇਸ ਦੌਰਾਨ ਬੀਐਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 134 ਅੰਕ ਚੜ੍ਹ ਕੇ 59,766.37 'ਤੇ ਪਹੁੰਚ ਗਿਆ। NSE ਨਿਫਟੀ 36.4 ਅੰਕ ਚੜ੍ਹ ਕੇ 17,660.85 'ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਸੈਂਸੈਕਸ ਪੈਕ ਵਿੱਚ ਐਚਸੀਐਲ ਟੈਕਨਾਲੋਜੀਜ਼ ਦੋ ਪ੍ਰਤੀਸ਼ਤ ਵਧ ਕੇ ਸਭ ਤੋਂ ਵੱਧ ਲਾਭਕਾਰੀ ਸੀ।

ਵੀਰਵਾਰ ਨੂੰ ਸੈਂਸੈਕਸ 64.55 ਅੰਕ ਜਾਂ 0.11 ਫੀਸਦੀ ਦੇ ਵਾਧੇ ਨਾਲ 59,632.35 'ਤੇ ਬੰਦ ਹੋਇਆ, ਜਦੋਂ ਕਿ ਨਿਫਟੀ 5.70 ਅੰਕ ਜਾਂ 0.03 ਫੀਸਦੀ ਦੇ ਵਾਧੇ ਨਾਲ 17,624.45 'ਤੇ ਬੰਦ ਹੋਇਆ। 

ਟਾਪ ਗੇਨਰਜ਼

ਐਚਸੀਐਲ ਟੈਕਨਾਲੋਜੀਜ਼,ਕੋਟਕ ਮਹਿੰਦਰਾ ਬੈਂਕ, ਇੰਡਸਇੰਡ ਬੈਂਕ, ਏਸ਼ੀਅਨ ਪੇਂਟਸ, ਟਾਈਟਨ, ਵਿਪਰੋ, ਇੰਫੋਸਿਸ, ਸਨ ਫਾਰਮਾ, ਟਾਟਾ ਕੰਸਲਟੈਂਸੀ ਸਰਵਿਸਿਜ਼, ਬਜਾਜ ਫਾਈਨਾਂਸ , ਰਿਲਾਇੰਸ ਇੰਡਸਟਰੀਜ਼ 

ਇਹ ਵੀ ਪੜ੍ਹੋ : ਬੈਂਕ ਹੀ ਨਹੀਂ, LIC ਕੋਲ ਵੀ ‘ਲਾਵਾਰਿਸ’ ਪਏ ਹਨ 21,500 ਕਰੋੜ

ਟਾਪ ਲੂਜ਼ਰਜ਼

ਟਾਟਾ ਸਟੀਲ, ਟੈਕ ਮਹਿੰਦਰਾ, ਮਾਰੂਤੀ, ਟਾਟਾ ਮੋਟਰਜ਼, ਅਲਟਰਾਟੈੱਕ ਸੀਮੈਂਟ, ਲਾਰਸਨ ਐਂਡ ਟੂਬਰੋ

ਗਲੋਬਲ ਬਾਜ਼ਾਰਾਂ ਦਾ ਹਾਲ

 ਏਸ਼ੀਆ ਦੇ ਹੋਰ ਬਾਜ਼ਾਰਾਂ 'ਚ ਜਾਪਾਨ ਦਾ ਨਿੱਕੇਈ, ਹਾਂਗਕਾਂਗ ਦਾ ਹੈਂਗਸੇਂਗ, ਦੱਖਣੀ ਕੋਰੀਆ ਦਾ ਕੋਸਪੀ ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ ਲਾਲ ਰੰਗ 'ਚ ਰਹੇ। ਵੀਰਵਾਰ ਨੂੰ ਅਮਰੀਕੀ ਬਾਜ਼ਾਰ ਗਿਰਾਵਟ 'ਚ ਬੰਦ ਹੋਏ। 

ਇਸ ਦੌਰਾਨ, ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ 0.09 ਫੀਸਦੀ ਡਿੱਗ ਕੇ 81.03 ਡਾਲਰ ਪ੍ਰਤੀ ਬੈਰਲ 'ਤੇ ਰਿਹਾ। ਸਟਾਕ ਮਾਰਕੀਟ ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (FPIs) ਨੇ ਵੀਰਵਾਰ ਨੂੰ ਕੁੱਲ 1,169.32 ਕਰੋੜ ਰੁਪਏ ਦੇ ਸ਼ੇਅਰ ਵੇਚੇ।

ਇਹ ਵੀ ਪੜ੍ਹੋ : AirIndia ਦੀ ਫਲਾਈਟ 'ਚ ਯਾਤਰੀ ਵਲੋਂ ਹੰਗਾਮਾ, ਕਰੂ ਮੈਂਬਰ ਦੇ ਖਿੱਚੇ ਵਾਲ, ਵਾਪਸ ਦਿੱਲੀ ਉੱਤਰਿਆ ਜਹਾਜ਼

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


Harinder Kaur

Content Editor

Related News