ਹੁਣ ਤੱਕ ਦੇ ਉੱਚ ਪੱਧਰ 'ਤੇ ਸ਼ੇਅਰ ਬਾਜ਼ਾਰ : ਸੈਂਸੈਕਸ 1439 ਤੋਂ ਵੱਧ ਅੰਕ ਵਧਿਆ, ਨਿਫਟੀ ਵੀ 470 ਅੰਕ ਚੜ੍ਹਿਆ

Thursday, Sep 12, 2024 - 03:52 PM (IST)

ਹੁਣ ਤੱਕ ਦੇ ਉੱਚ ਪੱਧਰ 'ਤੇ ਸ਼ੇਅਰ ਬਾਜ਼ਾਰ : ਸੈਂਸੈਕਸ 1439 ਤੋਂ ਵੱਧ ਅੰਕ ਵਧਿਆ, ਨਿਫਟੀ ਵੀ 470 ਅੰਕ ਚੜ੍ਹਿਆ

ਮੁੰਬਈ - ਅੱਜ ਯਾਨੀ ਕਿ 12 ਸਤੰਬਰ ਨੂੰ ਸ਼ੇਅਰ ਬਾਜ਼ਾਰ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਸੈਂਸੈਕਸ 1439.55 ਅੰਕ ਭਾਵ 1.77 ਫ਼ੀਸਦੀ ਤੋਂ ਜ਼ਿਆਦਾ ਅੰਕਾਂ ਦੇ ਵਾਧੇ ਨਾਲ 82,962.71 ਦੇ ਪੱਧਰ 'ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਸੈਂਸੈਕਸ ਦੇ 30 ਸਟਾਕਾਂ 'ਚੋਂ 29 ਵਾਧੇ ਅਤੇ 01 ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ। ਇਸ ਦੇ ਨਾਲ ਹੀ ਨਿਫਟੀ ਵੀ 470.45 ਅੰਕ ਭਾਵ 1.89 ਫ਼ੀਸਦੀ ਚੜ੍ਹ ਕੇ 25,388 ਦੇ ਪੱਧਰ 'ਤੇ ਬੰਦ ਹੋਇਆ ਹੈ।  । ਨਿਫਟੀ ਦੇ 50 ਸਟਾਕਾਂ 'ਚੋਂ 49 ਵਾਧੇ ਨਾਲ ਅਤੇ 01 ਗਿਰਾਵਟ ਨਾਲ ਕਾਰੋਬਾਰ ਕਰਦਾ ਦੇਖਿਆ ਗਿਆ। ਅੱਜ ਸਭ ਤੋਂ ਜ਼ਿਆਦਾ ਵਾਧਾ ਮੈਟਲ ਸ਼ੇਅਰਾਂ 'ਚ ਹੋਇਆ। ਨਿਫਟੀ ਮੈਟਲ ਇੰਡੈਕਸ ਲਗਭਗ 2.80% ਵਧਿਆ ਹੈ। ਆਟੋ ਇੰਡੈਕਸ 1.90% ਵੱਧ ਹੈ. ਬੈਂਕ 1.21% ਅਤੇ IT ਸੂਚਕਾਂਕ 1.44% ਉੱਪਰ ਹੈ।

ਟਾਪ ਗੇਨਰਜ਼

ਐੱਨਟੀਪੀਸੀ, ਭਾਰਤੀ ਏਅਰਟੈੱਲ, ਮਹਿੰਦਰਾ ਐਂਡ ਮਹਿੰਦਰਾ, ਅਡਾਨੀ ਪੋਰਟ, ਸਟੇਟ ਬੈਂਕ ਆਫ਼ ਇੰਡੀਆ, ਲਾਰਸਨ ਐਂਡ ਟਰਬੋ

ਟਾਪ ਲੂਜ਼ਰ

ਨੈਸਲੇ ਇੰਡੀਆ

NSE ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਨਿਵੇਸ਼ਕਾਂ (FIIs) ਨੇ 11 ਸਤੰਬਰ ਨੂੰ 1,755.00 ਕਰੋੜ ਰੁਪਏ ਦੇ ਸ਼ੇਅਰ ਵੇਚੇ। ਇਸ ਮਿਆਦ ਦੇ ਦੌਰਾਨ, ਘਰੇਲੂ ਨਿਵੇਸ਼ਕਾਂ (DIIs) ਨੇ ਵੀ 230.90 ਕਰੋੜ ਰੁਪਏ ਦੇ ਸ਼ੇਅਰ ਖਰੀਦੇ।

ਗਲੋਬਲ ਬਾਜ਼ਾਰਾਂ 'ਚ ਵਾਧਾ

ਏਸ਼ੀਆਈ ਬਾਜ਼ਾਰ 'ਚ ਜਾਪਾਨ ਦਾ ਨਿੱਕੇਈ 2.77 ਫੀਸਦੀ ਅਤੇ ਕੋਰੀਆ ਦਾ ਕੋਸਪੀ 1.55 ਫੀਸਦੀ ਚੜ੍ਹਿਆ ਹੈ। ਜਦੋਂ ਕਿ ਹਾਂਗਕਾਂਗ ਦਾ ਹੈਂਗ ਸੇਂਗ 0.91% ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ 0.11% ਡਿੱਗਿਆ ਹੈ।
11 ਸਤੰਬਰ ਨੂੰ ਅਮਰੀਕੀ ਬਾਜ਼ਾਰ ਦਾ ਡਾਓ ਜੋਂਸ 0.31 ਫੀਸਦੀ ਦੇ ਵਾਧੇ ਨਾਲ 40,861 ਦੇ ਪੱਧਰ 'ਤੇ ਬੰਦ ਹੋਇਆ ਸੀ। ਇਸ ਦੇ ਨਾਲ ਹੀ ਨੈਸਡੈਕ 2.17% ਵਧ ਕੇ 17,395 ਦੇ ਪੱਧਰ 'ਤੇ ਬੰਦ ਹੋਇਆ। S&P500 1.07 ਫ਼ੀਸਦੀ ਦੇ ਵਾਧੇ ਨਾਲ 5,554 ਦੇ ਪੱਧਰ ਉੱਤੇ ਬੰਦ ਹੋਇਆ।
ਕੱਲ੍ਹ ਬਾਜ਼ਾਰ ਵਿੱਚ ਗਿਰਾਵਟ ਦਰਜ ਕੀਤੀ ਗਈ ਸੀ

ਇਸ ਤੋਂ ਪਹਿਲਾਂ ਕੱਲ੍ਹ ਯਾਨੀ 11 ਸਤੰਬਰ ਨੂੰ ਸ਼ੇਅਰ ਬਾਜ਼ਾਰ ਵਿੱਚ ਗਿਰਾਵਟ ਦਰਜ ਕੀਤੀ ਗਈ ਸੀ। ਸੈਂਸੈਕਸ 398 ਅੰਕਾਂ ਦੀ ਗਿਰਾਵਟ ਨਾਲ 81,523 'ਤੇ ਬੰਦ ਹੋਇਆ। ਨਿਫਟੀ 'ਚ ਵੀ 122 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ, ਇਹ 24,918 ਦੇ ਪੱਧਰ 'ਤੇ ਬੰਦ ਹੋਇਆ।

ਸੈਂਸੈਕਸ ਦੇ 30 ਸਟਾਕਾਂ 'ਚੋਂ 20 'ਚ ਗਿਰਾਵਟ ਅਤੇ 10 'ਚ ਤੇਜ਼ੀ ਰਹੀ। ਨਿਫਟੀ ਦੇ 50 ਸਟਾਕਾਂ 'ਚੋਂ 34 'ਚ ਗਿਰਾਵਟ ਅਤੇ 16 'ਚ ਤੇਜ਼ੀ ਰਹੀ। ਨਿਫਟੀ ਐੱਫਐੱਮਸੀਜੀ ਨੂੰ ਛੱਡ ਕੇ ਬਾਕੀ ਸਾਰੇ ਸੈਕਟਰਾਂ ਦੇ ਸ਼ੇਅਰਾਂ 'ਚ ਬਿਕਵਾਲੀ ਰਹੀ।
ਨਾਲ ਖੁੱਲ੍ਹਿਆ।


author

Harinder Kaur

Content Editor

Related News