ਸ਼ੁਰੂਆਤੀ ਕਾਰੋਬਾਰ ''ਚ ਸ਼ੇਅਰ ਬਾਜ਼ਾਰ ਹੋਇਆ ਮਜ਼ਬੂਤ, ਸੈਂਸੈਕਸ 395 ਅੰਕ ਵਧਿਆ

Thursday, May 18, 2023 - 10:39 AM (IST)

ਸ਼ੁਰੂਆਤੀ ਕਾਰੋਬਾਰ ''ਚ ਸ਼ੇਅਰ ਬਾਜ਼ਾਰ ਹੋਇਆ ਮਜ਼ਬੂਤ, ਸੈਂਸੈਕਸ 395 ਅੰਕ ਵਧਿਆ

ਮੁੰਬਈ (ਭਾਸ਼ਾ) - ਘਰੇਲੂ ਸ਼ੇਅਰ ਬਾਜ਼ਾਰਾਂ 'ਚ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਉਛਾਲ ਦੇਖਣ ਨੂੰ ਮਿਲਿਆ ਅਤੇ ਬੀ.ਐੱਸ.ਈ. ਦਾ ਸੈਂਸੈਕਸ 395 ਅੰਕਾਂ ਤੋਂ ਜ਼ਿਆਦਾ ਦੇ ਵਾਧੇ 'ਚ ਰਿਹਾ। ਗਲੋਬਲ ਸ਼ੇਅਰ ਬਾਜ਼ਾਰਾਂ ਵਿੱਚ ਤੇਜ਼ੀ ਅਤੇ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਤੋਂ ਲਗਾਤਾਰ ਪੂੰਜੀ ਪ੍ਰਵਾਹ ਜਾਰੀ ਰਹਿ ਕਾਰਨ ਬਾਜ਼ਾਰ ਵਿੱਚ ਮਜ਼ਬੂਤ ਆਈ ਹੈ। ਇਸ ਤੋਂ ਪਹਿਲਾਂ ਸ਼ੇਅਰ ਬਾਜ਼ਾਰ ਨੇ ਪਿਛਲੇ ਦੋ ਕਾਰੋਬਾਰੀ ਸੈਸ਼ਨਾਂ 'ਚ ਘਾਟਾ ਦਰਜ ਕੀਤਾ ਸੀ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 395.26 ਅੰਕ ਵਧ ਕੇ 61,955.90 'ਤੇ ਖੁੱਲ੍ਹਿਆ। 

ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 115.45 ਅੰਕ ਚੜ੍ਹ ਕੇ 18,297.20 ਅੰਕ 'ਤੇ ਖੁੱਲ੍ਹਿਆ। ਸੈਂਸੈਕਸ ਕੰਪਨੀਆਂ ਵਿੱਚ ਬਜਾਜ ਫਾਈਨਾਂਸ, ਐਕਸਿਸ ਬੈਂਕ, ਬਜਾਜ ਫਿਨਸਰਵ, ਟਾਟਾ ਸਟੀਲ, ਕੋਟਕ ਮਹਿੰਦਰਾ ਬੈਂਕ, ਐੱਚਡੀਐੱਫਸੀ ਬੈਂਕ, ਆਈਸੀਆਈਸੀਆਈ ਬੈਂਕ, ਨੇਸਲੇ, ਐੱਚਡੀਐੱਫਸੀ ਅਤੇ ਭਾਰਤੀ ਏਅਰਟੈੱਲ ਪ੍ਰਮੁੱਖ ਸਨ। ਦੂਜੇ ਪਾਸੇ, ਮਹਿੰਦਰਾ ਐਂਡ ਮਹਿੰਦਰਾ, ਟਾਈਟਨ, ਟੈਕ ਮਹਿੰਦਰਾ, ਲਾਰਸਨ ਐਂਡ ਟੂਬਰੋ, ਹਿੰਦੁਸਤਾਨ ਯੂਨੀਲੀਵਰ ਅਤੇ ਟਾਟਾ ਮੋਟਰਜ਼ ਨੂੰ ਨੁਕਸਾਨ ਹੋਇਆ। ਏਸ਼ੀਆ ਦੇ ਹੋਰ ਬਾਜ਼ਾਰਾਂ 'ਚ ਦੱਖਣੀ ਕੋਰੀਆ ਦਾ ਕੋਸਪੀ, ਜਾਪਾਨ ਦਾ ਨਿੱਕੇਈ, ਚੀਨ ਦਾ ਸ਼ੰਘਾਈ ਕੰਪੋਜ਼ਿਟ ਇੰਡੈਕਸ ਅਤੇ ਹਾਂਗਕਾਂਗ ਦਾ ਹੈਂਗਸੇਂਗ 'ਚ ਤੇਜ਼ੀ ਰਹੀ। ਬੁੱਧਵਾਰ ਨੂੰ ਅਮਰੀਕੀ ਬਾਜ਼ਾਰ 'ਚ ਚੰਗੀ ਉਛਾਲ ਦੇਖਣ ਨੂੰ ਮਿਲਿਆ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕ ਰੁੱਝੇ ਰਹੇ ਅਤੇ ਬੁੱਧਵਾਰ ਨੂੰ 149.33 ਕਰੋੜ ਰੁਪਏ ਦੇ ਸ਼ੇਅਰ ਖਰੀਦੇ।


author

rajwinder kaur

Content Editor

Related News