ਸ਼ੇਅਰ ਬਾਜ਼ਾਰ ਦੀ ਮਜ਼ਬੂਤ ਸ਼ੁਰੂਆਤ, ਸੈਂਸੈਕਸ 'ਚ ਉਛਾਲ ਤੇ ਨਿਫਟੀ ਰਿਕਾਰਡ ਪੱਧਰ 'ਤੇ ਖੁੱਲ੍ਹਿਆ

Friday, May 28, 2021 - 10:09 AM (IST)

ਸ਼ੇਅਰ ਬਾਜ਼ਾਰ ਦੀ ਮਜ਼ਬੂਤ ਸ਼ੁਰੂਆਤ, ਸੈਂਸੈਕਸ 'ਚ ਉਛਾਲ ਤੇ ਨਿਫਟੀ ਰਿਕਾਰਡ ਪੱਧਰ 'ਤੇ ਖੁੱਲ੍ਹਿਆ

ਮੁੰਬਈ - ਸਕਾਰਾਤਮਕ ਗਲੋਬਲ ਸੰਕੇਤਾਂ ਕਾਰਨ ਸ਼ੇਅਰ ਬਾਜ਼ਾਰ ਅੱਜ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਭਾਵ ਸ਼ੁੱਕਰਵਾਰ ਨੂੰ ਮਜ਼ਬੂਤ ਸ਼ੁਰੂਆਤ ਲੈ ਕੇ ਖੁੱਲ੍ਹਿਆ ਹੈ। ਬੰਬਈ ਸਟਾਕ ਐਕਸਚੇਂਜ ਦਾ ਫਲੈਗਸ਼ਿਪ ਇੰਡੈਕਸ ਸੈਂਸੈਕਸ 291.44 ਅੰਕ  ਭਾਵ 0.57 ਫੀਸਦੀ ਦੀ ਤੇਜ਼ੀ ਨਾਲ 51406.66 'ਤੇ ਖੁੱਲ੍ਹਿਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 99.10 ਅੰਕ ਭਾਵ 0.65% ਦੀ ਤੇਜ਼ੀ ਨਾਲ 15437.00 'ਤੇ ਖੁੱਲ੍ਹਿਆ ਹੈ। ਇਹ ਨਿਫਟੀ ਲਈ ਇਕ ਰਿਕਾਰਡ ਪੱਧਰ ਹੈ। ਨਿਫਟੀ ਮਈ ਦੀ ਲੜੀ ਵਿਚ ਲਗਭਗ ਤਿੰਨ ਪ੍ਰਤੀਸ਼ਤ ਅਤੇ ਸੈਂਸੇਕਸ ਵਿਚ 2.71% ਦੀ ਤੇਜ਼ੀ ਆਈ ਹੈ। ਅੱਜ 1363 ਸ਼ੇਅਰਾਂ ਵਿਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਅਤੇ 419 ਸ਼ੇਅਰਾਂ ਵਿਚ ਗਿਰਾਵਟ ਆਈ ਹੈ ਜਦੋਂ ਕਿ 60 ਸਟਾਕ ਵਿਚ ਕੋਈ ਬਦਲਾਅ ਨਹੀਂ ਹੈ।

ਸ਼ੇਅਰ 52 ਹਫਤੇ ਦੇ ਉੱਚੇ ਪੱਧਰ 'ਤੇ

ਅੱਜ 52-ਹਫਤੇ ਦੀ ਉੱਚਾਈ 'ਤੇ ਜਾਣ 5 ਸਟਾਕ ਜਿਨ੍ਹਾਂ ਨੇ ਮਜ਼ਬੂਤ ਉਛਾਲ ਦਿਖਾਇਆ ਹੈ ਉਹ ਹਨ ਰੈਡਿੰਗਟਨ, ਹੈਪੀਐਸਟ ਮਾਈਂਡਜ਼, ਆਈ.ਸੀ.ਆਈ.ਸੀ.ਆਈ. ਸਿਕਿਓਰਟੀਜ਼, ਸੀ.ਡੀ.ਐਸ.ਐਲ. ਅਤੇ ਵੀਗਾਰਡ ਸ਼ਾਮਲ ਹਨ। ਐੱਨ.ਐੱਸ.ਈ. ਬੈਂਚਮਾਰਕ ਇੰਡੈਕਸ ਨਿਫਟੀ -50 ਵਿਚ ਸ਼ਾਮਲ ਬਜਾਜ ਫਾਈਨੈਂਸ ਅਤੇ ਐਸ.ਬੀ.ਆਈ. ਦੇ ਸ਼ੇਅਰਾਂ ਨੇ ਅੱਜ 52 ਹਫਤਿਆਂ ਦੇ ਉੱਚ ਪੱਧਰ ਨੂੰ ਛੂਹਿਆ।

ਇਹ ਵੀ ਪੜ੍ਹੋ : ਚੀਨ ਅੱਗੇ ਝੁਕੀ ਐਲਨ ਮਸਕ ਦੀ ਕੰਪਨੀ Tesla, ਡਾਟਾ ਸਟੋਰ ਨੂੰ ਲੈ ਕੇ ਕੀਤਾ ਇਹ ਐਲਾਨ

ਗਲੋਬਲ ਮਾਰਕੀਟ 

ਜਾਪਾਨ ਦਾ ਨਿੱਕੇਈ ਇੰਡੈਕਸ 614 ਅੰਕਾਂ ਦੇ ਵਾਧੇ ਨਾਲ 29,164 'ਤੇ ਕਾਰੋਬਾਰ ਕਰ ਰਿਹਾ ਹੈ। ਚੀਨ ਦਾ ਸ਼ੰਘਾਈ ਕੰਪੋਜ਼ਿਟ ਇੰਡੈਕਸ ਚਾਰ ਅੰਕ ਹੇਠਾਂ 3,604 ਦੇ ਪੱਧਰ 'ਤੇ ਹੈ। ਹਾਂਗ ਕਾਂਗ ਦਾ ਹੈਂਗਸੈਂਗ ਇੰਡੈਕਸ 168 ਅੰਕ ਦੀ ਤੇਜ਼ੀ ਨਾਲ 29,281 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਕੋਰੀਆ ਦਾ ਕੋਸੀ ਇੰਡੈਕਸ 24 ਅੰਕ ਦੀ ਤੇਜ਼ੀ ਨਾਲ 3,190 ਦੇ ਪੱਧਰ 'ਤੇ ਆ ਗਿਆ ਹੈ। ਵੀਰਵਾਰ ਨੂੰ ਅਮਰੀਕਾ ਦਾ ਡਾਓ ਜੋਨਸ 0.41 ਪ੍ਰਤੀਸ਼ਤ ਦੇ ਵਾਧੇ ਨਾਲ ਭਾਵ 141.59 ਅੰਕ ਦੀ ਤੇਜ਼ੀ ਨਾਲ 34,464.60 ਦੇ ਪੱਧਰ 'ਤੇ ਬੰਦ ਹੋਇਆ। ਨੈਸਡੈਕ 1.72 ਅੰਕ ਦੀ ਗਿਰਾਵਟ ਨਾਲ 0.01 ਪ੍ਰਤੀਸ਼ਤ ਹੇਠਾਂ 13,736.30 ਦੇ ਪੱਧਰ 'ਤੇ ਬੰਦ ਹੋਇਆ ਸੀ।

ਇਹ ਵੀ ਪੜ੍ਹੋ : ਗਰਮੀਆਂ 'ਚ ਫਰਿੱਜ-ਵਾਸ਼ਿੰਗ ਮਸ਼ੀਨ ਦੇ ਭਾਅ ਵਧਾਉਣਗੇ 'ਪਾਰਾ', ਇੰਨੀਆਂ ਵਧ ਸਕਦੀਆਂ ਨੇ ਕੀਮਤਾਂ

ਟਾਪ ਗੇਨਰਜ਼

ਐਲ ਐਂਡ ਟੀ, ਅਲਟਰਾਟੈਕ ਸੀਮੈਂਟ, ਟੀ.ਸੀ.ਐਸ., ਆਈ.ਟੀ.ਸੀ., ਐਕਸਿਸ ਬੈਂਕ, ਰਿਲਾਇੰਸ, ਐਸ.ਬੀ.ਆਈ., ਐਚ.ਸੀ.ਐਲ. ਟੈਕ, ਆਈ.ਸੀ.ਆਈ.ਸੀ.ਆਈ. ਬੈਂਕ, ਐਚ.ਡੀ.ਐਫ.ਸੀ. ਬੈਂਕ, ਕੋਟਕ ਬੈਂਕ, ਇੰਡਸਇੰਡ ਬੈਂਕ, ਬਜਾਜ ਵਿੱਤ, ਮਾਰੂਤੀ, ਓ.ਐਨ.ਜੀ.ਸੀ. , ਬਜਾਜ ਫਿਨਸਰਵਰ

ਟਾਪ ਲੂਜ਼ਰਜ਼

ਪਾਵਰ ਗਰਿੱਡ, ਇੰਫੋਸਿਸ, ਐਨ.ਟੀ.ਪੀ.ਸੀ., ਨੇਸਲੇ ਇੰਡੀਆ, ਏਸ਼ੀਅਨ ਪੇਂਟਸ, ਬਜਾਜ ਆਟੋ, ਡਾ. ਰੈਡੀ, ਸਨ ਫਾਰਮਾ, ਐਮ,ਐਂਡ,ਐਮ,

ਇਹ ਵੀ ਪੜ੍ਹੋ : Amazon 'ਚ ਆਪਣੇ ਅਹੁਦੇ ਨੂੰ ਲੈ ਕੇ ਜੈਫ ਬੇਜੋਸ ਦਾ ਵੱਡਾ ਐਲਾਨ, ਦੱਸਿਆ ਕੌਣ ਹੋਵੇਗਾ ਅਗਲਾ CEO

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News