ਸ਼ੇਅਰ ਬਾਜ਼ਾਰ : ਸੈਂਸੈਕਸ 320 ਅੰਕ ਚੜ੍ਹਿਆ ਤੇ ਨਿਫਟੀ 17,066 ਦੇ ਪੱਧਰ 'ਤੇ ਖੁੱਲ੍ਹਿਆ
Thursday, Dec 23, 2021 - 10:17 AM (IST)
ਮੁੰਬਈ - ਵੀਰਵਾਰ ਨੂੰ ਸਟਾਕ ਮਾਰਕੀਟ ਨੇ ਤੇਜ਼ ਸ਼ੁਰੂਆਤ ਕੀਤੀ ਅਤੇ BSE ਦਾ 30 ਸ਼ੇਅਰਾਂ ਵਾਲਾ ਸੈਂਸੈਕਸ 320.59 ਅੰਕ ਜਾਂ 0.56 ਫੀਸਦੀ ਦੇ ਵਾਧੇ ਨਾਲ 57,251.15 'ਤੇ ਖੁੱਲ੍ਹਿਆ, ਜਦੋਂ ਕਿ NSE ਦਾ ਨਿਫਟੀ 111.35 ਅੰਕ ਭਾਵ 0.66 ਫ਼ੀਸਦੀ ਦੇ ਵਾਧੇ ਨਾਲ 17,066.80 ਦੇ ਪੱਧਰ 'ਤੇ ਖੁੱਲ੍ਹਿਆ। ਸ਼ੇਅਰ ਬਾਜ਼ਾਰ ਬੁੱਧਵਾਰ ਨੂੰ ਲਗਾਤਾਰ ਦੂਜੇ ਦਿਨ ਹਰੇ ਨਿਸ਼ਾਨ 'ਤੇ ਬੰਦ ਹੋਇਆ। ਸੈਂਸੈਕਸ 611 ਅੰਕ ਵਧ ਕੇ 56,930 ਦੇ ਪੱਧਰ 'ਤੇ ਬੰਦ ਹੋਇਆ ਸੀ ਜਦੋਂ ਕਿ ਨਿਫਟੀ 16,955 ਦੇ ਪੱਧਰ 'ਤੇ ਬੰਦ ਹੋਇਆ।
ਸੈਂਸੈਕਸ ਦਾ ਹਾਲ
ਇਸਦੇ ਮੁੱਖ ਉਤਪਾਦਕ NTPC, ਪਾਵਰ ਗਰਿੱਡ, ਇੰਡਸਇੰਡ ਬੈਂਕ, ਮਹਿੰਦਰਾ ਐਂਡ ਮਹਿੰਦਰਾ ਅਤੇ ਬਜਾਜ ਫਾਈਨਾਂਸ ਹਨ। ਬੀਐੱਸਈ ਦਾ ਮਿਡ ਕੈਪ ਇੰਡੈਕਸ ਵੀ 0.73% ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ। ਸੂਚੀਬੱਧ ਕੰਪਨੀਆਂ ਦਾ ਮਾਰਕੀਟ ਕੈਪ 261 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ।
ਨਿਫਟੀ ਦਾ ਹਾਲ
ਇਸਦਾ ਮਿਡ-ਕੈਪ ਇੰਡੈਕਸ 0.81% ਉੱਪਰ ਹੈ ਜਦੋਂ ਕਿ ਬੈਂਕ ਸੂਚਕਾਂਕ 0.53%, ਵਿੱਤੀ 0.61% ਅਤੇ ਨੈਕਸਟ 50 0.73% ਉੱਪਰ ਹੈ। ਨਿਫਟੀ ਦੇ 50 ਸ਼ੇਅਰਾਂ 'ਚੋਂ 44 ਸ਼ੇਅਰ ਲਾਭ 'ਚ ਹਨ ਜਦਕਿ 6 ਸ਼ੇਅਰ ਗਿਰਾਵਟ 'ਚ ਕਾਰੋਬਾਰ ਕਰ ਰਹੇ ਹਨ। ਪ੍ਰਮੁੱਖ ਵਧ ਰਹੇ ਸਟਾਕ ਇੰਡੀਅਨ ਆਇਲ, ਅਡਾਨੀ ਪੋਰਟ, ONGC, ITC ਅਤੇ ਬਜਾਜ ਫਾਈਨਾਂਸ ਹਨ। ਡਿਵੀਜ਼ ਲੈਬ, ਯੂਪੀਐਲ, ਏਸ਼ੀਅਨ ਪੇਂਟਸ ਅਤੇ ਏਅਰਟੈੱਲ ਡਿੱਗਣ ਵਾਲੇ ਸਟਾਕਾਂ ਵਿੱਚ ਸ਼ਾਮਲ ਹਨ।
ਇਹ ਵੀ ਪੜ੍ਹੋ : ਇਨਕਮ ਟੈਕਸ ਵਿਭਾਗ ਦੀ ਗ਼ਲਤੀ ਕਾਰਨ ਦੇਸ਼ ਨੂੰ ਹੋਇਆ 12 ਹਜ਼ਾਰ ਕਰੋੜ ਤੋਂ ਵੱਧ ਦਾ ਨੁਕਸਾਨ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।