ਸ਼ੇਅਰ ਬਾਜ਼ਾਰ : ਸੈਂਸੈਕਸ 280 ਅੰਕ ਦੇ ਵਾਧੇ ਨਾਲ 50 ਹਜ਼ਾਰ ਦੇ ਉੱਪਰ ਹੋਇਆ ਬੰਦ

03/23/2021 4:16:36 PM

ਮੁੰਬਈ - ਅੱਜ ਦਿਨ ਭਰ ਦੇ ਉਤਰਾਅ-ਚੜ੍ਹਾਅ ਤੋਂ ਬਾਅਦ ਭਾਰਤੀ ਸ਼ੇਅਰ ਬਾਜ਼ਾਰ ਹਰੇ ਨਿਸ਼ਾਨ 'ਤੇ ਬੰਦ ਹੇਣ ਵਿਚ ਕਾਮਯਾਬ ਹੋਇਆ। ਅੱਜ ਬੈਂਕਿੰਗ ਸ਼ੇਅਰਾਂ ਵਿਚ ਖਰੀਦਦਾਰੀ ਦੇਖਣ ਨੂੰ ਮਿਲੀ। ਬੰਬਈ ਸਟਾਕ ਐਕਸਚੇਂਜ ਦਾ ਇੰਡੈਕਸ ਸੈਂਸੈਕਸ 280.15 ਅੰਕ ਭਾਵ 0.56% ਦੀ ਤੇਜ਼ੀ ਦੇ ਨਾਲ 50051.44 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 78.35 ਅੰਕ ਭਾਵ 0.53 ਫੀਸਦੀ ਦੀ ਤੇਜ਼ੀ ਦੇ ਨਾਲ 14814.75 ਦੇ ਪੱਧਰ 'ਤੇ ਬੰਦ ਹੋਇਆ ਹੈ। ਪਿਛਲੇ ਹਫਤੇ ਬੀ.ਐਸ.ਸੀ. ਦੇ 30 ਸ਼ੇਅਰਾਂ ਵਾਲਾ ਸੈਂਸੈਕਸ 933.84 ਅੰਕ ਭਾਵ 1.83% ਦੀ ਗਿਰਾਵਟ ਨਾਲ ਬੰਦ ਹੋਇਆ ਸੀ।

ਬੈਂਕਿੰਗ ਸ਼ੇਅਰਾਂ ਵਿਚ ਖਰੀਦਦਾਰੀ

ਅੱਜ ਅਦਾਲਤ ਨੇ ਸਰਕਾਰ ਦੀ ਕਰਜ਼ਾ ਮੁਆਫੀ ਨੀਤੀ ਵਿਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦੇ ਨਾਲ ਹੀ ਅਦਾਲਤ ਨੇ ਕਰਜ਼ਾ ਮੁਆਫੀ ਦੀ ਮਿਆਦ ਵਧਾਉਣ ਤੋਂ ਵੀ ਇਨਕਾਰ ਕਰ ਦਿੱਤਾ ਹੈ। ਅਦਾਲਤ ਨੇ ਕਿਸੇ ਹੋਰ ਵਿੱਤੀ ਰਾਹਤ ਦੀ ਮੰਗ ਨੂੰ ਵੀ ਰੱਦ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਸਰਕਾਰ ਪਹਿਲਾਂ ਹੀ ਛੋਟੇ ਉਧਾਰ ਲੈਣ ਵਾਲਿਆਂ ਦਾ ਵਿਆਪਕ ਵਿਆਜ ਮੁਆਫ ਕਰ ਚੁੱਕੀ ਹੈ। ਅਦਾਲਤ ਇਸ ਤੋਂ ਵੱਧ ਰਾਹਤ ਦੇਣ ਦਾ ਆਦੇਸ਼ ਨਹੀਂ ਦੇ ਸਕਦੀ। ਅਸੀਂ ਸਰਕਾਰ ਦੇ ਆਰਥਿਕ ਸਲਾਹਕਾਰ ਨਹੀਂ ਹਾਂ। ਮਹਾਂਮਾਰੀ ਕਾਰਨ ਸਰਕਾਰ ਨੂੰ ਵੀ ਘੱਟ ਟੈਕਸ ਮਿਲਿਆ ਹੈ। ਇਸ ਲਈ ਵਿਆਜ ਪੂਰੀ ਤਰਾਂ ਮੁਆਫ ਨਹੀਂ ਕੀਤਾ ਜਾ ਸਕਦਾ। ਇਸ ਫੈਸਲੇ ਨਾਲ ਬੈਂਕਾਂ ਨੂੰ ਰਾਹਤ ਮਿਲੀ ਹੈ, ਪਰ ਦੂਜੇ ਪਾਸੇ ਰੀਅਲ ਅਸਟੇਟ ਸੈਕਟਰ ਵਰਗੇ ਕਈ ਹੋਰ ਸੈਕਟਰ, ਜੋ ਵਿਆਜ ਮੁਆਫੀ ਦੀ ਮੰਗ ਕਰ ਰਹੇ ਹਨ, ਨੂੰ ਇਕ ਝਟਕਾ ਲੱਗਿਆ ਹੈ। ਇਸ ਤੋਂ ਬਾਅਦ ਬੈਂਕਿੰਗ ਸਟਾਕ ਵਿਚ ਵਾਧਾ ਦੇਖਣ ਨੂੰ ਮਿਲਿਆ ਹੈ।

ਟਾਪ ਗੇਨਰਜ਼

ਸ਼੍ਰੀ ਸੀਮੈਂਟ, ਅਲਟ੍ਰਾਟੈਕ ਸੀਮੈਂਟ, ਐਚ.ਡੀ.ਐਫ.ਸੀ. ਬੈਂਕ, ਇੰਡਸਇੰਡ ਬੈਂਕ, ਡਿਵੀਸ ਲੈਬ

ਟਾਪ ਲੂਜ਼ਰਜ਼

ਪਾਵਰ ਗਰਿੱਡ, ਹਿੰਡਾਲਕੋ, ਓ.ਐਨ.ਜੀ.ਸੀ., ਗੇਲ ,ਆਈ.ਟੀ.ਸੀ. 

 


Harinder Kaur

Content Editor

Related News