ਸ਼ੇਅਰ ਬਾਜ਼ਾਰ : 151 ਅੰਕ ਉੱਪਰ ਖੁੱਲ੍ਹਿਆ ਸੈਂਸੈਕਸ, ਨਿਫਟੀ ਨੇ ਵੀ ਕੀਤੀ ਮਜ਼ਬੂਤ ਸ਼ੁਰੂਆਤ
Wednesday, Jun 23, 2021 - 10:02 AM (IST)
ਮੁੰਬਈ - ਅੱਜ ਸ਼ੇਅਰ ਬਾਜ਼ਾਰ ਹਫਤੇ ਦੇ ਤੀਜੇ ਕਾਰੋਬਾਰੀ ਦਿਨ ਬੁੱਧਵਾਰ ਨੂੰ ਹਰੇ ਨਿਸ਼ਾਨ 'ਤੇ ਖੁੱਲ੍ਹਿਆ। ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਇੰਡੈਕਸ ਸੈਂਸੈਕਸ 151.16 ਅੰਕ ਭਾਵ 0.29 ਫੀਸਦੀ ਦੀ ਤੇਜ਼ੀ ਨਾਲ 52739.87 ਦੇ ਪੱਧਰ 'ਤੇ ਖੁੱਲ੍ਹਿਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 50.40 ਅੰਕਾਂ ਭਾਵ 0.32% ਦੀ ਤੇਜ਼ੀ ਨਾਲ 15823.20 'ਤੇ ਖੁੱਲ੍ਹਿਆ। ਅੱਜ ਸ਼ੇਅਰ ਬਾਜ਼ਾਰ ਵਿਚ 1608 ਸ਼ੇਅਰ ਚੜ੍ਹੇ, 429 ਸ਼ੇਅਰਾਂ ਦੀ ਗਿਰਾਵਟ ਆਈ ਅਤੇ 78 ਸ਼ੇਅਰ ਅਸਥਿਰ ਰਹੇ। ਪਿਛਲੇ ਹਫਤੇ ਬੀ.ਐਸ.ਸੀ. ਦੇ 30 ਸ਼ੇਅਰਾਂ ਵਾਲਾ ਸੈਂਸੈਕਸ 130.31 ਅੰਕ ਭਾਵ 0.24% ਡਿੱਗਾ।
ਟਾਪ ਗੇਨਰਜ਼
ਬਜਾਜ ਫਿਨਸਰਵਰ, ਬਜਾਜ ਫਾਈਨੈਂਸ, ਇੰਡਸਇੰਡ ਬੈਂਕ, ਐਨ.ਟੀ.ਪੀ.ਸੀ., ਟਾਟਾ ਸਟੀਲ, ਪਾਵਰ ਗਰਿੱਡ, ਐਸ.ਬੀ.ਆਈ., ਆਈ.ਸੀ.ਆਈ.ਸੀ.ਆਈ. ਬੈਂਕ, ਐਚ.ਡੀ.ਐਫ.ਸੀ. ਬੈਂਕ, ਆਈ.ਟੀ.ਸੀ., ਐਕਸਿਸ ਬੈਂਕ, ਕੋਟਕ ਬੈਂਕ, ਮਾਰੂਤੀ, ਐਮ ਐਂਡ ਐਮ, ਅਲਟਰਾਟੈਕ ਸੀਮੈਂਟ ਅਤੇ ਐਲ ਐਂਡ ਟੀ ਸ਼ਾਮਲ ਹਨ.
ਏਸ਼ੀਆਈ ਮਾਰਕੀਟ ਵਿਚ ਮਜ਼ਬੂਤੀ
ਏਸ਼ੀਆ ਦੇ ਪ੍ਰਮੁੱਖ ਸਟਾਕ ਮਾਰਕੀਟ ਮਜ਼ਬੂਤ ਕਾਰੋਬਾਰ ਕਰ ਰਹੇ ਹਨ। ਜਾਪਾਨ ਦਾ ਨਿੱਕੇਈ ਇੰਡੈਕਸ ਜੋ ਕੱਲ੍ਹ 3.09% ਦੀ ਛਾਲ ਨਾਲ ਬੰਦ ਹੋਇਆ, 0.01% ਦੀ ਮਾਮੂਲੀ ਤੇਜ਼ੀ ਨਾਲ ਰਿਹਾ। ਹਾਂਗ ਕਾਂਗ ਦਾ ਹੈਂਗ ਸੇਂਗ ਲਗਭਗ 1.5 ਪ੍ਰਤੀਸ਼ਤ ਵਾਧੇ ਵਿਚ ਰਿਹਾ। ਚੀਨ ਦਾ ਸ਼ੰਘਾਈ ਕੰਪੋਜ਼ਿਟ ਅਤੇ ਕੋਰੀਆ ਦਾ ਕੋਸੀ ਤਕਰੀਬਨ ਅੱਧੇ ਫੀ ਸਦੀ ਵਧਿਆ ਹੈ। ਆਸਟਰੇਲੀਆ ਦਾ ਆਲ ਆਰਡੀਨਰੀ ਤਕਰੀਬਨ 0.30% ਦੀ ਗਿਰਾਵਟ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।