ਸ਼ੇਅਰ ਬਾਜ਼ਾਰ : ਸੈਂਸੈਕਸ 397 ਅੰਕ ਡਿੱਗਾ, ਨਿਫਟੀ 15 ਹਜ਼ਾਰ ਦੇ ਹੇਠਾਂ ਬੰਦ
Monday, Mar 15, 2021 - 04:14 PM (IST)
ਮੁੰਬਈ - ਵਿਦੇਸ਼ੀ ਮੁਦਰਾ ਨਿਕਾਸੀ ਵਿਚ ਵਾਧੇ ਕਾਰਨ ਵਿੱਤੀ ਕੰਪਨੀਆਂ ਦੇ ਸ਼ੇਅਰਾਂ ਵਿਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਇਸ ਕਾਰਨ ਸਟਾਕ ਮਾਰਕੀਟ ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਯਾਨੀ ਸੋਮਵਾਰ ਨੂੰ ਲਾਲ ਨਿਸ਼ਾਨ 'ਤੇ ਬੰਦ ਹੋਈ। ਬੰਬਈ ਸਟਾਕ ਐਕਸਚੇਂਜ ਦਾ ਸੈਂਸੈਕਸ 397 ਅੰਕ ਭਾਵ 0.78 ਫੀਸਦੀ ਦੀ ਗਿਰਾਵਟ ਨਾਲ 50395.08 ਦੇ ਪੱਧਰ 'ਤੇ ਬੰਦ ਹੋਇਆ ਹੈ। ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 101.45 ਅੰਕਾਂ ਭਾਵ 0.67% ਦੀ ਗਿਰਾਵਟ ਦੇ ਨਾਲ 14929.50 'ਤੇ ਬੰਦ ਹੋਇਆ ਹੈ।
ਇਹ ਵੀ ਪੜ੍ਹੋ : ਸੋਨੂੰ ਸੂਦ 1 ਲੱਖ ਬੇਰੁਜ਼ਗਾਰਾਂ ਨੂੰ ਦੇਣਗੇ ਨੌਕਰੀ, ਨਹੀਂ ਆਵੇਗਾ ਕੋਈ ਖ਼ਰਚਾ, ਇੰਝ ਕਰੋ ਅਪਲਾਈ
ਸਟਾਕ ਮਾਰਕੀਟ ਵਿਚ ਗਿਰਾਵਟ ਦਾ ਮੁੱਖ ਕਾਰਨ
ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕ (ਐੱਫ.ਪੀ.ਆਈ.) ਇਸ ਮਹੀਨੇ ਹੁਣ ਤੱਕ ਭਾਰਤੀ ਬਾਜ਼ਾਰਾਂ ਤੋਂ 7,013 ਕਰੋੜ ਰੁਪਏ ਵਾਪਸ ਲੈ ਚੁੱਕੇ ਹਨ। ਬਾਂਡਾਂ 'ਤੇ ਯੀਲਡ ਵਧਣ ਕਾਰਨ ਐਫ.ਪੀ.ਆਈ. ਨੇ ਭਾਰਤੀ ਬਾਜ਼ਾਰਾਂ ਵਿਚ ਮੁਨਾਫਾ ਕੱਢਿਆ ਹੈ। ਡਿਪਾਜ਼ਟਰੀ ਦੇ ਅੰਕੜਿਆਂ ਅਨੁਸਾਰ 1 ਮਾਰਚ ਤੋਂ 12 ਮਾਰਚ ਤੱਕ ਐਫ.ਪੀ.ਆਈਜ਼. ਨੇ ਸਟਾਕਾਂ ਤੋਂ 531 ਕਰੋੜ ਰੁਪਏ ਅਤੇ ਕਰਜ਼ੇ ਜਾਂ ਬਾਂਡ ਮਾਰਕੀਟ ਤੋਂ 6,482 ਕਰੋੜ ਰੁਪਏ ਕਢਵਾ ਲਏ ਹਨ। ਇਸ ਤਰ੍ਹਾਂ ਉਸ ਦੀ ਕੁਲ ਨਿਕਾਸੀ 7,013 ਕਰੋੜ ਰੁਪਏ ਰਹੀ ਹੈ।
ਇਹ ਵੀ ਪੜ੍ਹੋ : ਇਨ੍ਹਾਂ 7 ਬੈਂਕਾਂ ਦੇ ਖ਼ਾਤਾਧਾਰਕਾਂ ਲਈ ਵੱਡੀ ਖ਼ਬਰ, 1 ਅਪ੍ਰੈਲ ਤੋਂ ਹੋਣ ਜਾ ਰਹੇ ਹਨ ਇਹ ਬਦਲਾਅ
ਟਾਪ ਗੇਨਰਜ਼
ਜੇ.ਐਸ.ਡਬਲਯੂ. ਸਟੀਲ, ਟੇਕ ਮਹਿੰਦਰਾ, ਟਾਟਾ ਸਟੀਲ, ਹਿੰਡਾਲਕੋ ਅਤੇ ਇੰਡਸਇੰਡ ਬੈਂਕ
ਟਾਪ ਲੂਜ਼ਰਜ਼
ਡਿਵਿਸ ਲੈਬ, ਬਜਾਜ ਫਿਨਸਰਵ, ਗੇਲ, ਬਜਾਜ ਫਾਈਨੈਂਸ,ਹੀਰੋ ਮੋਟੋਕਾਰਪ
ਇਹ ਵੀ ਪੜ੍ਹੋ : 3 ਦਿਨਾਂ ਬਾਅਦ SMS ਤੇ OTP ਸਰਵਿਸ ਦੇ ਬੰਦ ਹੋਣ ਦਾ ਖ਼ਦਸ਼ਾ , ਜਾਣੋ TRAI ਦੇ ਆਦੇਸ਼ਾਂ ਬਾਰੇ
ਰਤਨ ਟਾਟਾ ਨੇ ਕੀਤਾ ਨਿਵੇਸ਼
ਪ੍ਰੀਤੀਸ਼ ਨੰਦੀ ਕਮਿਊਨੀਕੇਸ਼ਨਜ਼ ਨੇ ਸੋਮਵਾਰ ਨੂੰ ਕਿਹਾ ਕਿ ਉੱਘੇ ਉਦਯੋਗਪਤੀ ਰਤਨ ਟਾਟਾ ਨੇ ਕੰਪਨੀ ਵਿਚ ਨਿਵੇਸ਼ ਕੀਤਾ ਹੈ। ਹਾਲਾਂਕਿ ਨਿਵੇਸ਼ ਅਤੇ ਹਿੱਸੇਦਾਰੀ ਦੇ ਵੇਰਵੇ ਨਹੀਂ ਦਿੱਤੇ ਗਏ। ਪ੍ਰੀਤੀਸ਼ ਨੰਦੀ ਕਮਿਊਨੀਕੇਸ਼ਨਜ਼ ਨੇ ਇਕ ਰੈਗੂਲੇਟਰੀ ਨੋਟਿਸ ਵਿਚ ਕਿਹਾ ਹੈ ਕਿ, 'ਟਾਟਾ ਟਰੱਸਟ ਦੇ ਚੇਅਰਮੈਨ ਅਤੇ ਟਾਟਾ ਸੰਨਜ਼ ਦੇ ਚੇਅਰਮੈਨ ਰਤਨ ਟਾਟਾ ਨੇ ਪਿਛਲੇ ਹਫ਼ਤੇ ਦੀ ਖਰੀਦ ਵਿਚ ਆਪਣੀ ਨਿੱਜੀ ਸਮਰੱਥਾ ਵਿਚ ਪ੍ਰੀਤੀਸ਼ ਨੰਦੀ ਕਮਿਊਨੀਕੇਸ਼ਨ ਲਿਮਟਿਡ ਵਿਚ ਹਿੱਸੇਦਾਰੀ ਖਰੀਦੀ ਹੈ'। ਇਸ ਤੋਂ ਬਾਅਦ ਪ੍ਰੀਤੀਸ਼ ਨੰਦੀ ਕਮਿਊਨੀਕੇਸ਼ਨਜ਼ ਨੇ ਸਟਾਕ ਵਿਚ ਵਾਧਾ ਦਰਜ ਕੀਤਾ ਹੈ। 21.65 ਦੇ ਪੱਧਰ 'ਤੇ ਖੁੱਲ੍ਹਣ ਤੋਂ ਬਾਅਦ, ਇਹ 9.79 ਪ੍ਰਤੀਸ਼ਤ ਦੇ ਵਾਧੇ ਨਾਲ 23.55 ਦੇ ਪੱਧਰ' ਤੇ ਬੰਦ ਹੋਇਆ ਹੈ।
ਇਹ ਵੀ ਪੜ੍ਹੋ : ਦੁਨੀਆ ਦੇ ਕਈ ਦੇਸ਼ ਲੈਂਦੇ ਹਨ ਡਿਜੀਟਲ ਸਰਵਿਸ ਟੈਕਸ, ਸਿਰਫ਼ ਭਾਰਤ ਦੇ ਟੈਕਸ ਤੋਂ ਬੌਖਲਾਇਆ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।