ਸ਼ੇਅਰ ਬਾਜ਼ਾਰ : ਸੈਂਸੈਕਸ 313 ਅੰਕ ਟੁੱਟਿਆ ਤੇ ਨਿਫਟੀ 15300 ਦੇ ਪਾਰ ਖੁੱਲ੍ਹਿਆ
Friday, Jun 17, 2022 - 04:46 PM (IST)
ਮੁੰਬਈ - ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਲਾਲ ਨਿਸ਼ਾਨ 'ਤੇ ਖੁੱਲ੍ਹਿਆ। ਸੈਂਸੈਕਸ 313 ਅੰਕ ਡਿੱਗ ਕੇ 51,182 'ਤੇ ਅਤੇ ਨਿਫਟੀ 87 ਅੰਕ ਡਿੱਗ ਕੇ 15,272.65 'ਤੇ ਖੁੱਲ੍ਹਿਆ। ਬਾਜ਼ਾਰ ਖੁੱਲ੍ਹਣ ਦੇ ਨਾਲ ਹੀ ਕਰੀਬ 522 ਸ਼ੇਅਰਾਂ ਦੀ ਤੇਜ਼ੀ, 1297 ਸ਼ੇਅਰਾਂ 'ਚ ਗਿਰਾਵਟ ਅਤੇ 86 ਸ਼ੇਅਰਾਂ 'ਚ ਕੋਈ ਬਦਲਾਅ ਨਹੀਂ ਹੋਇਆ।
ਵੀਰਵਾਰ ਨੂੰ ਆਖਰੀ ਕਾਰੋਬਾਰੀ ਦਿਨ ਦੋਵੇਂ ਸੂਚਕਾਂਕ ਮਜ਼ਬੂਤ ਗਿਰਾਵਟ ਨਾਲ ਬੰਦ ਹੋਏ। ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਬਾਜ਼ਾਰ 1046 ਅੰਕਾਂ ਦੀ ਗਿਰਾਵਟ ਨਾਲ 51,496 'ਤੇ ਬੰਦ ਹੋਇਆ, ਜਦੋਂ ਕਿ ਨੈਸ਼ਨਲ ਸਟਾਕ ਐਕਸਚੇਂਜ 51,496 'ਤੇ ਬੰਦ ਹੋਇਆ।
ਟਾਪ ਗੇਨਰਜ਼
ਰਿਲਾਇੰਸ , ਟਾਟਾ ਸਟੀਲ, ਬਜਾਜ ਫਾਇਨਾਂਸ,ਕੋਲ ਇੰਡੀਆ, ਰਿਲਾਇੰਸ ਇੰਡਸਟਰੀਜ਼, ਬਜਾਜ ਆਟੋ, ਟਾਟਾ ਸਟੀਲ, ਹਿੰਡਾਲਕੋ ਇੰਡਸਟਰੀਜ਼
ਟਾਪ ਲੂਜ਼ਰਜ਼
ਵਿਪਰੋ, ਟੀਸੀਐਸ, ਟਾਈਟਨ, ਅਡਾਨੀ ਪੋਰਟਸ, ਐਚਸੀਐਲ ਟੈਕ ,ਆਈਟੀ, ਰਿਐਲਟੀ, ਪੀਐਸਯੂ ਬੈਂਕ