ਸ਼ੇਅਰ ਬਾਜ਼ਾਰ : ਸੈਂਸੈਕਸ 150 ਅੰਕ ਟੁੱਟਿਆ ਤੇ ਨਿਫਟੀ 15700 ਦੇ ਕਰੀਬ ਖੁੱਲ੍ਹਿਆ

07/04/2022 10:13:33 AM

ਮੁੰਬਈ - ਭਾਰਤੀ ਸ਼ੇਅਰ ਬਾਜ਼ਾਰ 'ਚ ਅੱਜ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਅੱਜ ਦੇ ਕਾਰੋਬਾਰ 'ਚ ਸੈਂਸੈਕਸ ਅਤੇ ਨਿਫਟੀ ਦੋਵੇਂ ਸੂਚਕਾਂਕ ਟੁੱਟੇ ਹਨ। ਸੈਂਸੈਕਸ 'ਚ ਕਰੀਬ 150 ਅੰਕਾਂ ਦੀ ਬਿਕਵਾਲੀ ਹੈ। ਇਸ ਦੇ ਨਾਲ ਹੀ ਨਿਫਟੀ ਵੀ 15700 ਦੇ ਨੇੜੇ ਆ ਗਿਆ ਹੈ। ਸੋਮਵਾਰ ਨੂੰ ਜਦੋਂ ਬਾਜ਼ਾਰ ਖੁੱਲ੍ਹਿਆ ਤਾਂ ਡੀਮਾਰਟ 'ਚ 4 ਫੀਸਦੀ ਦੀ ਤੇਜ਼ੀ ਦਰਜ ਕੀਤੀ ਗਈ, ਜਦਕਿ ਓਐਨਜੀਸੀ 'ਚ 3 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਆਈਟੀ ਅਤੇ ਮੈਟਲ ਸਟਾਕ 'ਚ ਬਿਕਵਾਲੀ ਹੈ। ਨਿਫਟੀ ਮੈਟਲ ਇੰਡੈਕਸ ਲਗਭਗ 1.95% ਅਤੇ ਆਈਟੀ ਇੰਡੈਕਸ 0.65% ਹੇਠਾਂ ਹੈ। ਇਸ ਦੇ ਨਾਲ ਹੀ ਆਟੋ ਇੰਡੈਕਸ ਵੀ ਗਿਰਾਵਟ 'ਚ ਹੈ। ਜਦੋਂ ਕਿ ਬੈਂਕ ਅਤੇ ਵਿੱਤੀ ਸੂਚਕਾਂਕ ਲਾਭ ਦਿਖਾ ਰਹੇ ਹਨ। 

ਇਹ ਵੀ ਪੜ੍ਹੋ : ਦਵਾਈਆਂ 'ਤੇ ਸਰਕਾਰ ਦਾ ਵੱਡਾ ਫੈਸਲਾ, NPPA ਨੇ 84 ਦਵਾਈਆਂ ਦੀਆਂ ਕੀਮਤਾਂ ਕੀਤੀਆਂ ਤੈਅ

ਸੋਮਵਾਰ ਨੂੰ ਐਕਸਚੇਂਜ 'ਤੇ ਨਿਫਟੀ ਫਿਊਚਰਜ਼ ਦੀ ਕਮਜ਼ੋਰੀ ਭਾਰਤੀ ਬਾਜ਼ਾਰਾਂ 'ਚ ਮੰਦੀ ਦਾ ਸੰਕੇਤ ਦੇ ਰਹੀ ਹੈ। ਸੋਮਵਾਰ ਨੂੰ SGX ਨਿਫਟੀ 28 ਅੰਕ (0.18) ਫੀਸਦੀ ਡਿੱਗ ਕੇ 15717.50 'ਤੇ ਕਾਰੋਬਾਰ ਕਰ ਰਿਹਾ ਹੈ। ਉਮੀਦ ਹੈ ਕਿ ਇਸ ਕਾਰਨ ਭਾਰਤੀ ਬਾਜ਼ਾਰਾਂ 'ਚ ਵੀ ਮੰਦੀ ਦੇਖਣ ਨੂੰ ਮਿਲੇਗੀ। ਸੋਮਵਾਰ ਨੂੰ ਏਸ਼ੀਆਈ ਬਾਜ਼ਾਰਾਂ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲੀ, ਫਿਰ ਵੀ ਮਹਿੰਗਾਈ ਵਧਣ ਦੇ ਡਰ ਦੇ ਵਿਚਕਾਰ ਇਹ ਬੇਯਕੀਨੀ ਬਣੀ ਹੋਈ ਹੈ।

ਟਾਪ ਗੇਨਰਜ਼

ਇੰਡਸਇੰਡ ਬੈਂਕ, ਪਾਵਰ ਗਰਿੱਡ, ਸ਼੍ਰੀ ਸੀਮੈਂਟ , ਸਨ ਫਾਰਮਾ ,ਡੀ-ਮਾਰਟ

ਟਾਪ ਲੂਜ਼ਰਜ਼

ਜੇਐਸਡਬਲਯੂ, ਓਐਨਜੀਸੀ, ਟਾਟਾ ਸਟੀਲ, ਹਿੰਡਾਲਕੋ

ਇਹ ਵੀ ਪੜ੍ਹੋ : ਪਾਬੰਦੀ ਦੇ ਹੁਕਮਾਂ ਤੋਂ ਬਾਅਦ ਸਰਕਾਰ ਨੇ 16 ਲੱਖ ਟਨ ਕਣਕ ਦੀ ਬਰਾਮਦ ਦੀ ਦਿੱਤੀ ਇਜਾਜ਼ਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News