ਸ਼ੇਅਰ ਬਾਜ਼ਾਰ : ਸੈਂਸੈਕਸ 1456 ਅੰਕ ਡਿੱਗਿਆ ਤੇ ਨਿਫਟੀ ਵੀ ਟੁੱਟ ਕੇ 15,774 'ਤੇ ਹੋਇਆ ਬੰਦ

Monday, Jun 13, 2022 - 03:53 PM (IST)

ਸ਼ੇਅਰ ਬਾਜ਼ਾਰ : ਸੈਂਸੈਕਸ 1456 ਅੰਕ ਡਿੱਗਿਆ ਤੇ ਨਿਫਟੀ ਵੀ ਟੁੱਟ ਕੇ 15,774 'ਤੇ ਹੋਇਆ ਬੰਦ

ਮੁੰਬਈ - ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਨੂੰ ਸ਼ੇਅਰ ਬਾਜ਼ਾਰ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਸੈਂਸੈਕਸ 1456.74 (2.68%) ਅੰਕ ਡਿੱਗ ਕੇ 52,846.70 'ਤੇ ਅਤੇ ਨਿਫਟੀ 427.40 (-2.64%) ਅੰਕ ਡਿੱਗ ਕੇ 15,774.40 'ਤੇ ਬੰਦ ਹੋਇਆ। ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਜਿੱਥੇ 1200 ਅੰਕਾਂ ਦੇ ਨੁਕਸਾਨ ਨਾਲ ਖੁੱਲ੍ਹਿਆ, ਉੱਥੇ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਸੂਚਕ ਅੰਕ 16,000 ਦੇ ਪੱਧਰ ਤੋਂ ਹੇਠਾਂ ਕਾਰੋਬਾਰ ਕਰਨਾ ਸ਼ੁਰੂ ਕਰ ਦਿੱਤਾ।

ਡਾਓ ਜੋਂਸ 880 ਅੰਕ ਡਿੱਗ ਕੇ 31,392 'ਤੇ ਬੰਦ ਹੋਇਆ। S&P 500 ਵਿੱਚ ਵੀ 3% ਅਤੇ Nasdaq ਵਿੱਚ 3.5% ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ ਯੂਰਪੀ ਬਾਜ਼ਾਰਾਂ 'ਚ 2-3 ਫੀਸਦੀ ਦੀ ਗਿਰਾਵਟ ਆਈ ਹੈ ਅਤੇ ਜੇਕਰ ਏਸ਼ੀਆਈ ਬਾਜ਼ਾਰ ਦੀ ਗੱਲ ਕਰੀਏ ਤਾਂ ਇੱਥੇ ਵੀ ਗਿਰਾਵਟ ਦੇਖਣ ਨੂੰ ਮਿਲੀ ਹੈ। SGX ਨਿਫਟੀ 300 ਤੋਂ ਵੱਧ ਅੰਕ ਹੇਠਾਂ ਹੈ। ਜਾਪਾਨ, ਹਾਂਗਕਾਂਗ ਅਤੇ ਤਾਈਵਾਨ ਦੇ ਬਾਜ਼ਾਰ ਲਗਭਗ 2.5% ਹੇਠਾਂ ਹਨ। ਚੀਨੀ ਬਾਜ਼ਾਰ ਵੀ 1% ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਹੈ।

ਮਾਰਕੀਟ ਗਿਰਾਵਟ ਦੇ ਕਾਰਨ

ਅਮਰੀਕੀ ਬਾਜ਼ਾਰ ਦੇ ਟੁੱਟਣ ਦਾ ਵੱਡਾ ਕਾਰਨ ਮਹਿੰਗਾਈ ਦਰ ਹੈ। ਇੱਥੇ ਮਹਿੰਗਾਈ 40 ਸਾਲ ਦੇ ਉੱਚ ਪੱਧਰ 'ਤੇ ਪਹੁੰਚ ਗਈ ਹੈ। ਅਮਰੀਕਾ ਵਿੱਚ 1981 ਤੋਂ ਬਾਅਦ ਮਈ ਵਿੱਚ ਮਹਿੰਗਾਈ 8.6% ਤੱਕ ਪਹੁੰਚ ਗਈ ਹੈ। ਇਸ ਕਾਰਨ ਫੈਡਰਲ ਰਿਜ਼ਰਵ 'ਤੇ ਵਿਆਜ ਦਰਾਂ ਵਧਾਉਣ ਦਾ ਦਬਾਅ ਹੈ, ਜਿਸ ਦਾ ਅਸਰ ਪੂਰੀ ਦੁਨੀਆ 'ਤੇ ਪਵੇਗਾ। ਇਸ ਤੋਂ ਇਲਾਵਾ ਕੱਚੇ ਤੇਲ ਦੀ ਕੀਮਤ ਲਗਾਤਾਰ ਵਧ ਰਹੀ ਹੈ। ਉਹ ਵਰਤਮਾਨ ਵਿੱਚ  120 ਡਾਲਰ ਪ੍ਰਤੀ ਬੈਰਲ ਦੇ ਆਸਪਾਸ ਵਪਾਰ ਕਰ ਰਹੇ ਹਨ।

ਰੇਲੀਗੇਰ ਬ੍ਰੋਕਿੰਗ VP - ਖੋਜਕਾਰ ਅਜੀਤ ਮਿਸ਼ਰਾ ਨੇ ਕਿਹਾ ਕਿ ਇਸ ਹਫਤੇ ਬਾਜ਼ਾਰ 'ਚ ਜ਼ਿਆਦਾ ਉਤਰਾਅ-ਚੜ੍ਹਾਅ ਰਹੇਗਾ। ਯੂਐਸ ਮਹਿੰਗਾਈ ਦਰ ਦੇ ਨਾਲ, ਬਾਜ਼ਾਰ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਫੈਕਟਰੀ ਆਉਟਪੁੱਟ ਦੇ ਅੰਕੜਿਆਂ 'ਤੇ ਪ੍ਰਤੀਕਿਰਿਆ ਕਰੇਗਾ। ਇਸ ਤੋਂ ਇਲਾਵਾ ਪ੍ਰਚੂਨ ਮਹਿੰਗਾਈ ਦੇ ਅੰਕੜੇ ਅੱਜ ਆਉਣਗੇ। ਇਸ ਦੇ ਨਾਲ ਹੀ, ਯੂਐਸ ਫੈੱਡ ਦੀ ਮੀਟਿੰਗ ਦਾ ਨਤੀਜਾ 15 ਜੂਨ ਨੂੰ ਆਵੇਗਾ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਬਾਜ਼ਾਰ ਵਿਚ ਅਨਿਸ਼ਚਿਤਤਾ ਦਾ ਮਾਹੌਲ ਬਣਿਆ ਹੋਇਆ ਹੈ।


author

Harinder Kaur

Content Editor

Related News