ਸ਼ੇਅਰ ਬਾਜ਼ਾਰ : ਸੈਂਸੈਕਸ 102 ਅੰਕ ਡਿੱਗਿਆ ਤੇ ਨਿਫਟੀ ਵੀ 18100 ਦੇ ਪਾਰ ਬੰਦ
Friday, Oct 22, 2021 - 04:56 PM (IST)
ਮੁੰਬਈ - ਹਫਤੇ ਦੇ ਆਖਰੀ ਦਿਨ ਯਾਨੀ ਸ਼ੁੱਕਰਵਾਰ ਨੂੰ ਬਾਜ਼ਾਰ 'ਚ ਉਤਰਾਅ -ਚੜ੍ਹਾਅ ਦੇਖਣ ਨੂੰ ਮਿਲਿਆ। ਸੈਂਸੈਕਸ 600 ਅਤੇ ਨਿਫਟੀ ਉਪਰਲੇ ਪੱਧਰ ਤੋਂ 200 ਅੰਕ ਡਿੱਗ ਗਏ। ਇਸ ਨਾਲ ਬਾਜ਼ਾਰ ਲਗਾਤਾਰ ਚੌਥੇ ਦਿਨ ਲਾਲ ਨਿਸ਼ਾਨ ਨਾਲ ਬੰਦ ਹੋਇਆ। ਸੈਂਸੈਕਸ 101 ਅੰਕ ਭਾਵ 0.17% ਡਿੱਗ ਕੇ 60,821 ਅਤੇ ਨਿਫਟੀ 63 ਅੰਕ ਭਾਵ 0.35% ਦੀ ਕਮਜ਼ੋਰੀ ਨਾਲ 18,115 'ਤੇ ਬੰਦ ਹੋਇਆ। ਇਸ ਤੋਂ ਪਹਿਲਾਂ ਸੈਂਸੈਕਸ 61,044 ਅਤੇ ਨਿਫਟੀ 18,230 'ਤੇ ਖੁੱਲ੍ਹਿਆ ਸੀ।
ਸੈਂਸੈਕਸ ਦੇ 30 ਸ਼ੇਅਰਾਂ 'ਚੋਂ 17 ਸ਼ੇਅਰਾਂ ਵਿਚ ਵਿਕਰੀ ਦੇਖਣ ਨੂੰ ਮਿਲੀ ਅਤੇ 4 ਸ਼ੇਅਰਾਂ 'ਚ ਖਰੀਦਦਾਰੀ ਦੇਖਣ ਨੂੰ ਮਿਲੀ। ਆਈਟੀਸੀ ਦੇ ਸ਼ੇਅਰ 3.39%, ਮਾਰੂਤੀ ਦੇ ਸ਼ੇਅਰ 2.12%ਅਤੇ ਇਨਫੋਸਿਸ ਦੇ ਸ਼ੇਅਰ 1.96%ਡਿੱਗ ਗਏ। ਦੂਜੇ ਪਾਸੇ, ਐਚਡੀਐਫਸੀ ਦੇ ਸ਼ੇਅਰ 2.25% ਅਤੇ ਬਜਾਜ ਆਟੋ ਦੇ ਸ਼ੇਅਰ 1.81% ਦੇ ਵਾਧੇ ਨਾਲ ਬੰਦ ਹੋਏ।
ਮਿਡਕੈਪ ਅਤੇ ਸਮਾਲਕੈਪ
ਬੀਐਸਈ ਦਾ ਮਿਡਕੈਪ 0.97 ਫੀਸਦੀ ਡਿੱਗ ਕੇ 25566.64 ਅੰਕ ਅਤੇ ਸਮਾਲਕੈਪ 1.02 ਫੀਸਦੀ ਡਿੱਗ ਕੇ 28336.31 ਅੰਕਾਂ 'ਤੇ ਆ ਗਿਆ। ਬੀਐਸਈ ਵਿੱਚ ਕੁੱਲ 3448 ਕੰਪਨੀਆਂ ਦਾ ਕਾਰੋਬਾਰ ਹੋਇਆ, ਜਿਨ੍ਹਾਂ ਵਿੱਚੋਂ 1983 ਵਿੱਚ ਗਿਰਾਵਟ ਅਤੇ 1315 ਦੇ ਲਾਭ ਵਿੱਚ ਸਨ ਜਦੋਂ ਕਿ 150 ਵਿੱਚ ਕੋਈ ਬਦਲਾਅ ਨਹੀਂ ਹੋਇਆ। ਗਲੋਬਲ ਪੱਧਰ ਤੋਂ ਲਗਭਗ ਤੇਜ਼ੀ ਦੇ ਰੁਝਾਨ ਦੇ ਸੰਕੇਤ ਸਨ। ਅਮਰੀਕੀ ਬਾਜ਼ਾਰ ਲਾਭ ਦੇ ਨਾਲ ਖੁੱਲ੍ਹਿਆ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।