ਸ਼ੇਅਰ ਬਾਜ਼ਾਰ ''ਚ ਵਾਧਾ : ਸੈਂਸੈਕਸ ''ਚ 151 ਅੰਕਾਂ ਦੀ ਤੇਜ਼ੀ, ਨਿਫਟੀ ਵੀ ਉਛਲਿਆ

Tuesday, Mar 23, 2021 - 09:59 AM (IST)

ਸ਼ੇਅਰ ਬਾਜ਼ਾਰ ''ਚ ਵਾਧਾ : ਸੈਂਸੈਕਸ ''ਚ 151 ਅੰਕਾਂ ਦੀ ਤੇਜ਼ੀ, ਨਿਫਟੀ ਵੀ ਉਛਲਿਆ

ਮੁੰਬਈ - ਹਫਤੇ ਦੇ ਦੂਜੇ ਕਾਰੋਬਾਰੀ ਦਿਨ ਭਾਵ ਅੱਜ ਮੰਗਲਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਹਰੇ ਨਿਸ਼ਾਨ 'ਤੇ ਖੁੱਲ੍ਹਿਆ ਹੈ। ਬੰਬਈ ਸਟਾਕ ਐਕਸਚੇਂਜ ਦਾ ਇੰਡੈਕਸ ਸੈਂਸੈਕਸ 151.50 ਅੰਕ ਭਾਵ 0.30 ਫੀਸਦੀ ਦੀ ਤੇਜ਼ੀ ਨਾਲ 49922.79 'ਤੇ ਖੁੱਲ੍ਹਿਆ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 46.40 ਅੰਕ ਭਾਵ 0.31 ਫੀਸਦੀ ਦੀ ਤੇਜ਼ੀ ਦੇ ਨਾਲ 14782.80 'ਤੇ ਖੁੱਲ੍ਹਿਆ। ਪਿਛਲੇ ਹਫਤੇ ਬੀ.ਐਸ.ਸੀ. ਦੇ 30 ਸ਼ੇਅਰਾਂ ਵਾਲਾ ਸੈਂਸੈਕਸ 933.84 ਅੰਕ ਭਾਵ 1.83% ਦੀ ਗਿਰਾਵਟ ਨਾਲ ਬੰਦ ਹੋਇਆ।

ਟਾਪ ਗੇਨਰਜ਼

ਡਾ. ਰੈੱਡੀ, ਐਨ.ਟੀ.ਪੀ.ਸੀ., ਨੇਸਲੇ ਇੰਡੀਆ, ਕੋਟਕ ਮਹਿੰਦਰਾ ਬੈਂਕ, ਏਸ਼ੀਅਨ ਪੇਂਟਸ, ਐਚ.ਡੀ.ਐਫ.ਸੀ. ,ਪਾਵਰ ਗਰਿੱਡ 

ਟਾਪ ਲੂਜ਼ਰਜ਼

ਮਾਰੂਤੀ, ਐਚ.ਸੀ.ਐਲ.ਟੈਕ., ਇੰਡਸਇੰਡ ਬੈਂਕ, ਐਮ.ਐਂਡ.ਐਮ, ਐਕਸਿਸ ਬੈਂਕ, ਟਾਈਟਨ, ਹਿੰਦੁਸਤਾਨ ਯੂਨੀਲੀਵਰ, ਆਈ.ਸੀ.ਆਈ.ਸੀ.ਆਈ. ਬੈਂਕ, ਰਿਲਾਇੰਸ, ਟੇਕ ਮਹਿੰਦਰਾ, ਇੰਫੋਸਿਸ, ਅਲਟਰੇਟੈਕ ਸੀਮੈਂਟ, ਸਨ ਫਾਰਮਾ 


author

Harinder Kaur

Content Editor

Related News