ਸ਼ੇਅਰ ਬਾਜ਼ਾਰ ''ਚ ਹਰਿਆਲੀ ਪਰਤੀ, ਸੈਂਸੈਕਸ 500 ਅੰਕ ਚੜ੍ਹਿਆ, ਨਿਫਟੀ 17150 ਦੇ ਪਹੁੰਚਿਆ ਪਾਰ

03/15/2023 10:38:51 AM

ਨਵੀਂ ਦਿੱਲੀ- ਘਰੇਲੂ ਸ਼ੇਅਰ ਬਾਜ਼ਾਰ 'ਚ ਬੁੱਧਵਾਰ ਦੇ ਦਿਨ ਹਰੇ ਨਿਸ਼ਾਨ 'ਚ ਕਾਰੋਬਾਰ ਦੀ ਸ਼ੁਰੂਆਤੀ ਹੋਈ। ਦੋ ਦਿਨਾਂ ਦੀ ਗਿਰਾਵਟ ਤੋਂ ਬਾਅਦ ਸੈਂਸੈਕਸ ਹਫ਼ਤੇ ਦੇ ਤੀਜੇ ਕਾਰੋਬਾਰੀ ਦਿਨ ਸ਼ੁਰੂਆਤੀ ਕਾਰੋਬਾਰ 'ਚ 500 ਅੰਕਾਂ ਤੱਕ ਚੜ੍ਹਿਆ। ਉਸ ਦੇ ਨਾਲ ਹੀ ਨਿਫਟੀ ਵੀ 17150 ਦੇ ਪਾਰ ਪਹੁੰਚ ਗਿਆ ਹੈ।

ਇਹ ਵੀ ਪੜ੍ਹੋ- ਸਿਗਨੇਚਰ ਬੈਂਕ ਅਤੇ SVB ਸੰਕਟ ਦੇ ਬਾਵਜੂਦ ਵਿਆਜ ਦਰਾਂ 'ਚ ਵਾਧਾ ਨਹੀਂ ਰੋਕ ਸਕਦਾ ਹੈ ਫੈਡਰਲ ਰਿਜ਼ਰਵ

ਫਿਲਹਾਲ ਸੈਂਸੈਕਸ 461.17  (0.80%) ਦੇ ਵਾਧੇ ਦੇ ਨਾਲ 58,361.36 ਅੰਕਾਂ ਦੇ ਲੈਵਲ 'ਤੇ ਕਾਰੋਬਾਰ ਕਰਦਾ ਦਿਖਾ ਰਿਹਾ ਹੈ। ਦੂਜੇ ਪਾਸੇ ਨਿਫਟੀ 132.80 (0.78%)  ਅੰਕਾਂ ਦੇ ਵਾਧੇ ਨਾਲ 17,176.10 ਅੰਕਾਂ ਦੇ ਲੈਵਲ 'ਤੇ ਟ੍ਰੇਡ ਕਰ ਰਿਹਾ ਹੈ। ਇੰਡਸਇੰਡ ਬੈਂਕ ਅਤੇ ਮਾਰੂਤੀ ਸੁਜ਼ੂਕੀ ਦੇ ਸ਼ੇਅਰਾਂ 'ਚ ਦੋ-ਦੋ ਫ਼ੀਸਦੀ ਦਾ ਵਾਧਾ ਦਿਖਿਆ ਹੈ।

ਇਹ ਵੀ ਪੜ੍ਹੋ- ਸਾਰੇ ਖਾਣ ਵਾਲੇ ਤੇਲ ਤਿਲਹਨਾਂ ਦੀਆਂ ਕੀਮਤਾਂ 'ਚ ਆਈ ਗਿਰਾਵਟ

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


Aarti dhillon

Content Editor

Related News