ਸ਼ੇਅਰ ਬਾਜ਼ਾਰ 'ਚ ਭਾਰੀ ਗਿਰਾਵਟ, 5 ਮਿੰਟ 'ਚ ਨਿਵੇਸ਼ਕਾਂ ਦੇ ਡੁੱਬੇ 3.5 ਲੱਖ ਕਰੋੜ ਰੁਪਏ

06/12/2020 11:11:07 AM

ਮੁੰਬਈ — ਗਲੋਬਲ ਸ਼ੇਅਰ ਬਾਜ਼ਾਰ 'ਚ ਆਈ ਗਿਰਾਵਟ ਦਾ ਅਸਰ ਘਰੇਲੂ ਬਾਜ਼ਾਰ 'ਤੇ ਵੀ ਦਿਖਾਈ ਦੇ ਰਿਹਾ ਹੈ। ਹਫ਼ਤੇ ਦੇ ਆਖਰੀ ਕਾਰੋਬਾਰੀ ਦਿਨ ਯਾਨੀ ਕਿ ਅੱਜ ਸ਼ੁੱਕਰਵਾਰ ਨੂੰ ਬੀਐਸਈ ਦਾ 30 ਸ਼ੇਅਰਾਂ ਵਾਲਾ ਇੰਡੈਕਸ ਸੈਂਸੈਕਸ 800 ਅੰਕ ਡਿੱਗ ਕੇ 32785 ਦੇ ਪੱਧਰ 'ਤੇ ਆ ਗਿਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਨਿਫਟੀ 200 ਅੰਕ ਡਿੱਗ ਕੇ 9,687 ਦੇ ਪੱਧਰ 'ਤੇ ਹੈ। ਮਾਹਰਾਂ ਦਾ ਕਹਿਣਾ ਹੈ ਕਿ ਅਮਰੀਕੀ ਸ਼ੇਅਰ ਬਾਜ਼ਾਰ 'ਚ ਆਈ ਭਾਰੀ ਗਿਰਾਵਟ ਕਾਰਨ ਏਸ਼ੀਆਈ ਬਾਜ਼ਾਰਾਂ ਵਿਚ ਭਾਰੀ ਵਿਕਰੀ ਹੋਈ ਹੈ। ਇਸ ਕਾਰਨ ਸੈਂਸੈਕਸ ਅਤੇ ਨਿਫਟੀ ਟੁੱਟੇ ਹਨ। ਬਾਜ਼ਾਰ ਖੁੱਲ੍ਹਣ ਦੇ 5 ਮਿੰਟ ਵਿਚ ਨਿਵੇਸ਼ਕਾਂ ਦੇ 3.5 ਲੱਖ ਕਰੋੜ ਸੁਆਹ ਹੋ ਗਏ ਹਨ।

ਇਹ ਵੀ ਪੜ੍ਹੋ: - 21 ਹਜ਼ਾਰ ਤੋਂ ਘੱਟ ਤਨਖ਼ਾਹ ਲੈਣ ਵਾਲਿਆਂ ਲਈ ਖੁਸ਼ਖ਼ਬਰੀ, ਮਿਲਣਗੇ ਮਹੱਤਵਪੂਰਨ ਲਾਭ

ਗਲੋਬਲ ਬਾਜ਼ਾਰਾਂ ਦਾ ਹਾਲ

ਵੀਰਵਾਰ ਨੂੰ ਦੁਨੀਆ ਭਰ ਦੇ ਬਾਜ਼ਾਰ ਗਿਰਾਵਟ ਲੈ ਕੇ ਬੰਦ ਹੋਏ। ਅਮਰੀਕਾ ਦਾ ਡਾਓ ਜੋਨਸ 6.90 ਪ੍ਰਤੀਸ਼ਤ ਦੀ ਗਿਰਾਵਟ ਨਾਲ 1,861.82 ਅੰਕ ਹੇਠਾਂ  25,128.20 ਦੇ ਪੱਧਰ 'ਤੇ ਬੰਦ ਹੋਇਆ ਸੀ। ਨੈਸਡੈਕ 5.27 ਫੀਸਦੀ ਦੀ ਗਿਰਾਵਟ ਨਾਲ 527.62 ਅੰਕ ਹੇਠਾਂ 9,492.73 'ਤੇ ਬੰਦ ਹੋਇਆ। ਐੱਸ ਐਂਡ ਪੀ 5.89 ਫੀਸਦੀ ਦੀ ਗਿਰਾਵਟ ਦੇ ਨਾਲ 188.04 ਅੰਕ ਹੇਠਾਂ 3,002.10 'ਤੇ ਬੰਦ ਹੋਇਆ ਸੀ। ਚੀਨ ਦਾ ਸ਼ੰਘਾਈ ਕੰਪੋਜ਼ਿਟ 0.33 ਫੀਸਦੀ ਗਿਰਾਵਟ ਦੇ ਨਾਲ 9.59 ਅੰਕ ਹੇਠਾਂ 2,911.31 ਦੇ ਪੱਧਰ 'ਤੇ ਬੰਦ ਹੋਇਆ ਸੀ। ਇਸ ਦੇ ਨਾਲ ਹੀ ਇਟਲੀ, ਜਰਮਨੀ ਅਤੇ ਫਰਾਂਸ ਦੇ ਬਾਜ਼ਾਰਾਂ ਵਿਚ ਵੀ ਗਿਰਾਵਟ ਦਰਜ  ਕੀਤੀ ਗਈ ਹੈ।

ਟਾਪ ਲੂਜ਼ਰਜ਼

ਅੱਜ ਸਾਰੀਆਂ ਕੰਪਨੀਆਂ ਦੇ ਸ਼ੇਅਰਾਂ ਵਿਚ ਕਮਜ਼ੋਰੀ ਵੇਖੀ ਗਈ। 

ਇੰਡਸਇੰਡ ਬੈਂਕ, ਬਜਾਜ ਫਾਈਨੈਂਸ, ਕੋਟਕ ਬੈਂਕ, ਐਕਸਿਸ ਬੈਂਕ, ਓਐਨਜੀਸੀ, ਬਜਾਜ ਫਿਨਸਰਵਰ, ਜੇਐਸਡਬਲਯੂ ਸਟੀਲ ਅਤੇ ਹਿੰਡਾਲਕੋ 

ਸੈਕਟਰਲ ਇੰਡੈਕਸ ਟਰੈਕਿੰਗ

ਸੈਕਟਰਲ ਇੰਡੈਕਸ ਦੀ ਗੱਲ ਕਰੀਏ ਤਾਂ ਸਾਰੇ ਸੈਕਟਰ ਅੱਜ ਲਾਲ ਨਿਸ਼ਾਨ 'ਤੇ ਖੁੱਲ੍ਹੇ ਹਨ। ਇਨ੍ਹਾਂ ਵਿਚ ਆਟੋ, ਮੈਟਲ, ਫਾਰਮਾ, ਬੈਂਕ, ਪ੍ਰਾਈਵੇਟ ਬੈਂਕ, ਆਈਟੀ, ਐਫਐਮਸੀਜੀ, ਮੀਡੀਆ ਅਤੇ ਪੀਐਸਯੂ ਬੈਂਕ ਸ਼ਾਮਲ ਹਨ।


Harinder Kaur

Content Editor

Related News