ਰਿਕਾਰਡ ਉਚਾਈ 'ਤੇ ਖੁੱਲ੍ਹਿਆ ਸ਼ੇਅਰ ਬਾਜ਼ਾਰ, ਸੈਂਸੈਕਸ 65000 ਦੇ ਪਾਰ
Monday, Jul 03, 2023 - 10:18 AM (IST)

ਮੁੰਬਈ - ਗਲੋਬਲ ਬਾਜ਼ਾਰ ਤੋਂ ਮਿਲੇ ਮਜ਼ਬੂਤ ਸੰਕੇਤਾਂ ਤੋਂ ਬਾਅਦ ਸੋਮਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਇਕ ਵਾਰ ਫਿਰ ਰਿਕਾਰਡ ਉਚਾਈ 'ਤੇ ਖੁੱਲ੍ਹਿਆ। ਸੈਂਸੈਕਸ ਨੇ ਪਹਿਲੀ ਵਾਰ 65 ਹਜ਼ਾਰ ਦੇ ਪੱਧਰ ਨੂੰ ਪਾਰ ਕੀਤਾ। ਨਿਫਟੀ ਵੀ ਪਹਿਲੀ ਵਾਰ 19300 ਨੂੰ ਪਾਰ ਕਰ ਗਿਆ ਹੈ। ਬਾਜ਼ਾਰ 'ਚ ਆਲ-ਰਾਉਂਡ ਦੀ ਤੇਜ਼ੀ 'ਚ ਮੈਟਲ ਅਤੇ ਬੈਂਕਿੰਗ ਸ਼ੇਅਰਾਂ ਦਾ ਸਭ ਤੋਂ ਜ਼ਿਆਦਾ ਯੋਗਦਾਨ ਰਿਹਾ। ਇਸ ਸਮੇਂ ਸੈਂਸੈਕਸ 468.60 (0.72%) ਅੰਕਾਂ ਦੇ ਵਾਧੇ ਨਾਲ 65,187.16 ਅੰਕਾਂ ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ, ਜਦਕਿ ਨਿਫਟੀ 119.55 (0.62%) ਦੇ ਵਾਧੇ ਨਾਲ 19,308.60 ਅੰਕਾਂ ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਤੋਂ ਪਹਿਲਾਂ ਬੀਤੇ ਕਾਰੋਬਾਰੀ ਦਿਨ ਭਾਵ 30 ਜੁਲਾਈ ਨੂੰ ਵੀ ਸੈਂਸੈਕਸ ਅਤੇ ਨਿਫਟੀ ਰਿਕਾਰਡ ਹਾਈ 'ਤੇ ਬੰਦ ਹੋਏ ਸਨ।
ਸ਼ੁੱਕਰਵਾਰ ਨੂੰ BSE ਸੈਂਸੈਕਸ 803 ਅੰਕ ਚੜ੍ਹ ਕੇ 64,718 'ਤੇ ਬੰਦ ਹੋਇਆ, ਜਦਕਿ NSE ਨਿਫਟੀ 217 ਅੰਕ ਚੜ੍ਹ ਕੇ 19,189 ਦੇ ਪੱਧਰ 'ਤੇ ਪਹੁੰਚ ਗਿਆ ਸੀ।
ਇਹ ਵੀ ਪੜ੍ਹੋ : ਬਾਲੀਵੁੱਡ ਅਦਾਕਾਰਾ ਜਾਹਨਵੀ ਕਪੂਰ MG Comet EV ਦੀ ਰਾਈਡ ਦਾ ਆਨੰਦ ਲੈਂਦੀ ਆਈ ਨਜ਼ਰ, ਵੀਡੀਓ ਵਾਇਰਲ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।