ਸੈਂਸੈਕਸ 100 ਅੰਕ ਚੜ੍ਹ ਕੇ ਟੁੱਟਿਆ, ਨਿਫਟੀ ਵੀ ਸੁਸਤ
Friday, Mar 24, 2023 - 10:38 AM (IST)
ਨਵੀਂ ਦਿੱਲੀ—ਹਫਤੇ ਦੇ ਆਖ਼ਰੀ ਕਾਰੋਬਾਰੀ ਦਿਨ ਘਰੇਲੂ ਸ਼ੇਅਰ ਬਾਜ਼ਾਰ 'ਚ ਬੁਲਸ ਅਤੇ ਬੀਅਰਸ ਵਿਚਾਲੇ ਜ਼ਬਰਦਸਤ ਲੜਾਈ ਦਿਖ ਰਹੀ ਹੈ। ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ 100 ਅੰਕ ਵਧਣ ਦੇ ਬਾਵਜੂਦ ਵਿਕਰੀ ਸ਼ੁਰੂ ਹੋਈ।
ਇਹ ਵੀ ਪੜ੍ਹੋ-Hurun Rich List : ਇੰਨੀ ਅਮੀਰ ਹੋ ਗਈ ਬਿਗ ਬੁਲ ਰਾਕੇਸ਼ ਝੁਨਝੁਨਵਾਲਾ ਦੀ ਪਤਨੀ, ਕਈ ਅਰਬਪਤੀ ਛੱਡੇ ਪਿੱਛੇ
ਫਿਲਹਾਲ ਸੈਂਸੈਕਸ 48.56 ਅੰਕ ਡਿੱਗ ਕੇ 57,876.72 ਅੰਕ 'ਤੇ ਪਹੁੰਚ ਗਿਆ ਹੈ। ਨਿਫਟੀ 25.75 ਅੰਕਾਂ ਦੀ ਗਿਰਾਵਟ ਨਾਲ 17,051.15 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਸ਼ੁਰੂਆਤੀ ਕਾਰੋਬਾਰ 'ਚ ਆਈ.ਟੀ ਸ਼ੇਅਰਾਂ 'ਚ ਮਜ਼ਬੂਤੀ ਦਿਖਾਈ ਦੇ ਰਹੀ ਹੈ।
ਇਹ ਵੀ ਪੜ੍ਹੋ-ਸਰਕਾਰ ਹਿੰਦੁਸਤਾਨ ਏਅਰੋਨਾਟਿਕਸ ’ਚ ਵੇਚਣ ਜਾ ਰਹੀ 3.5 ਫ਼ੀਸਦੀ ਹਿੱਸੇਦਾਰੀ, 2450 ਰੁਪਏ ਤੈਅ ਕੀਤਾ ਫਲੋਰ ਪ੍ਰਾਈਸ
ਮੰਨਿਆ ਜਾ ਰਿਹਾ ਹੈ ਕਿ ਇਹ ਤੇਜ਼ੀ ਐਕਸੇਂਚਰ 'ਚ 19000 ਨੌਕਰੀਆਂ ਦੀ ਕਟੌਤੀ ਦੀਆਂ ਖ਼ਬਰਾਂ ਤੋਂ ਬਾਅਦ ਆਈ ਹੈ। ਸ਼ੁਰੂਆਤੀ ਕਾਰੋਬਾਰ 'ਚ ਡਾਲਰ ਦੇ ਮੁਕਾਬਲੇ ਰੁਪਿਆ 4 ਪੈਸੇ ਟੁੱਟ ਕੇ 82.24 ਰੁਪਏ 'ਤੇ ਬੰਦ ਹੋਇਆ।
ਇਹ ਵੀ ਪੜ੍ਹੋ-ਵੋਟਰ ID ਕਾਰਡ ਨਾਲ ਆਧਾਰ ਲਿੰਕ ਕਰਨ ਦਾ ਇੱਕ ਹੋਰ ਮੌਕਾ, ਕੇਂਦਰ ਨੇ ਵਧਾਈ ਸਮਾਂ ਸੀਮਾ
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।