ਸ਼ੇਅਰ ਬਾਜ਼ਾਰ ''ਚ ਪਰਤੀ ਰੌਣਕ : ਸੈਂਸੈਕਸ 750 ਤੋਂ ਵੱਧ ਅੰਕ ਚੜ੍ਹਿਆ, ਨਿਫਟੀ ਵੀ ਵਾਧਾ ਲੈ ਕੇ ਹੋਇਆ ਬੰਦ

Friday, Nov 29, 2024 - 03:41 PM (IST)

ਮੁੰਬਈ — ਅੱਜ ਹਫਤੇ ਦੇ ਆਖਰੀ ਕਾਰੋਬਾਰੀ ਦਿਨ 29 ਨਵੰਬਰ ਨੂੰ ਸ਼ੇਅਰ ਬਾਜ਼ਾਰ ਵਿਚ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲਿਆ। ਸੈਂਸੈਕਸ 759.05 ਅੰਕ ਭਾਵ 0.96% ਦੇ ਵਾਧੇ ਨਾਲ 79,802.79 ਦੇ ਪੱਧਰ 'ਤੇ ਬੰਦ ਹੋਇਆ ਹੈ। ਦੂਜੇ ਪਾਸੇ ਨਿਫਟੀ 'ਚ ਵੀ 216.95 ਅੰਕ ਭਾਵ 0.91% ਦਾ ਵਾਧਾ ਦੇਖਣ ਨੂੰ ਮਿਲਿਆ ਹੈ ਅਤੇ ਇਹ 24,131.10 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ ਦੇ 50 ਸਟਾਕਾਂ ਵਿੱਚੋਂ 43 ਵਾਧੇ ਨਾਲ ਅਤੇ 7 ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ। NSE ਸੈਕਟਰਲ ਇੰਡੈਕਸ 'ਚ ਰਿਐਲਟੀ ਸੈਕਟਰ ਨੂੰ ਛੱਡ ਕੇ ਬਾਕੀ ਸਾਰੇ ਸੈਕਟਰਾਂ 'ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ।  NSE ਦੇ ਸੈਕਟਰਲ ਇੰਡੈਕਸ ਵਿੱਚ, ਰੀਅਲਟੀ ਸੈਕਟਰ ਨੂੰ ਛੱਡ ਕੇ ਸਾਰੇ ਸਟਾਕ ਵਿਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। NSE ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਨਿਵੇਸ਼ਕਾਂ (FIIs) ਨੇ 28 ਨਵੰਬਰ ਨੂੰ 11,756.25 ਕਰੋੜ ਰੁਪਏ ਦੇ ਸ਼ੇਅਰ ਵੇਚੇ। ਇਸ ਮਿਆਦ ਦੇ ਦੌਰਾਨ, ਘਰੇਲੂ ਨਿਵੇਸ਼ਕਾਂ (DIIs) ਨੇ  8,718.30 ਕਰੋੜ ਰੁਪਏ ਦੇ ਸ਼ੇਅਰ ਖਰੀਦੇ।

ਗਲੋਬਲ ਬਾਜ਼ਾਰਾਂ ਦਾ ਹਾਲ

ਏਸ਼ੀਆਈ ਬਾਜ਼ਾਰ 'ਚ ਜਾਪਾਨ ਦਾ ਨਿੱਕੇਈ 0.41 ਫੀਸਦੀ ਅਤੇ ਕੋਰੀਆ ਦਾ ਕੋਸਪੀ 1.78 ਫੀਸਦੀ ਹੇਠਾਂ ਹੈ। ਉਥੇ ਹੀ ਚੀਨ ਦਾ ਸ਼ੰਘਾਈ ਕੰਪੋਜ਼ਿਟ ਇੰਡੈਕਸ 0.90% ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ।
27 ਨਵੰਬਰ ਨੂੰ, ਯੂਐਸ ਡਾਓ ਜੋਂਸ ਇੰਡਸਟਰੀਅਲ ਔਸਤ 0.31% ਡਿੱਗ ਕੇ 44,722 'ਤੇ ਅਤੇ S&P 500 0.38% ਡਿੱਗ ਕੇ 5,998 'ਤੇ ਆ ਗਿਆ। ਨੈਸਡੈਕ ਵੀ 0.60% ਡਿੱਗ ਕੇ 19,060 'ਤੇ ਆ ਗਿਆ।

ਕੱਲ੍ਹ ਬਾਜ਼ਾਰ ਵਿੱਚ  ਦਰਜ ਕੀਤੀ ਗਈ ਸੀ ਗਿਰਾਵਟ

ਇਸ ਤੋਂ ਪਹਿਲਾਂ ਕੱਲ੍ਹ ਯਾਨੀ 28 ਨਵੰਬਰ ਨੂੰ ਸੈਂਸੈਕਸ 1190 ਅੰਕਾਂ (1.48%) ਦੀ ਗਿਰਾਵਟ ਨਾਲ 79,043 ਦੇ ਪੱਧਰ 'ਤੇ ਬੰਦ ਹੋਇਆ ਸੀ। ਨਿਫਟੀ ਵੀ 360 ਅੰਕ (1.49%) ਦੀ ਗਿਰਾਵਟ ਨਾਲ 23,914 ਦੇ ਪੱਧਰ 'ਤੇ ਬੰਦ ਹੋਇਆ।

ਇਸ ਦੇ ਨਾਲ ਹੀ BSE ਸਮਾਲਕੈਪ 221 ਅੰਕ (0.41%) ਵਧ ਕੇ 54,782 'ਤੇ ਬੰਦ ਹੋਇਆ। ਸੈਂਸੈਕਸ ਦੇ 30 ਸਟਾਕਾਂ 'ਚੋਂ 29 ਹੇਠਾਂ ਅਤੇ ਸਿਰਫ 1 'ਚ ਤੇਜ਼ੀ ਰਹੀ। ਨਿਫਟੀ ਦੇ 50 ਸਟਾਕਾਂ 'ਚੋਂ 46 'ਚ ਗਿਰਾਵਟ ਅਤੇ 4 'ਚ ਤੇਜ਼ੀ ਰਹੀ। ਐਨਐਸਈ ਦਾ ਆਈਟੀ ਸੈਕਟਰ ਸਭ ਤੋਂ ਵੱਧ 2.39% ਦੀ ਗਿਰਾਵਟ ਨਾਲ ਬੰਦ ਹੋਇਆ।
 


Harinder Kaur

Content Editor

Related News